ਨਵੀਂ ਦਿੱਲੀ, ਬਿਜਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ 29,30 ਸਤੰਬਰ ਤੇ 1 ਅਕਤੂਬਰ 2020 ਦੌਰਾਨ ਹੋਣ ਵਾਲੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਨੂੰ ਅੱਗੇ ਲਈ ਟਾਲ ਦਿੱਤਾ ਗਿਆ ਹੈ। ਹਾਲਾਂਕਿ ਬੈਂਕ ਨੇ ਨਵੀਂ ਤਾਰੀਕ ਦਾ ਐਲਾਨ ਨਹੀਂ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਦੋ ਮਹੀਨਿਆਂ ਐੱਮਪੀਸੀ ਦੀ ਬੈਠਕ ਦੀਆਂ ਤਾਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।

RBI ਗਵਰਨਰ ਸ਼ਕਤੀਦਾਸ ਦੀ ਪ੍ਰਧਾਨਗੀ 'ਚ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (MPC) 29 ਸਤੰਬਰ ਨੂੰ ਬੈਠਕ ਕਰਨ ਵਾਲੀ ਸੀ। ਐੱਮਪੀਸੀ ਦੇ ਪ੍ਰਸਤਾਵ ਦਾ ਐਲਾਨ 1 ਅਕਤੂਬਰ ਨੂੰ ਕੀਤੀ ਜਾਵੇਗੀ।

ਮਹਾਮਾਰੀ ਦੇ ਮੱਦੇਨਜ਼ਰ ਕਰਜ਼ ਦੀ ਕਿਸ਼ਤ ਟਾਲਣ ਦੇ ਸਮੇਂ ਦੌਰਾਨ ਬੈਂਕਾਂ ਦੁਆਰਾ ਵਿਆਜ ਵਸੂਲਣ 'ਤੇ 2-3 ਦਿਨ 'ਚ ਫੈਸਲਾ ਹੋਣ ਦੀ ਸੰਭਾਵਨਾ ਹੈ। ਉੱਚ ਅਦਾਲਤ ਵੱਲੋਂ ਟਾਲੀ ਗਈ ਕਿਸ਼ਤ 'ਤੇ ਵਿਆਜ ਲੈਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੇਂਦਰ ਦੇ ਫੈਸਲੇ ਨੂੰ ਰਿਕਾਰਡ 'ਚ ਲਿਆਉਣ ਤੇ ਸਬੰਧਿਤ ਪੱਖਕਾਰਾਂ ਨੂੰ ਹਲਫਨਾਮਾ ਦੇਣ ਨੂੰ ਕਿਹਾ।

ਕੇਂਦਰ ਤੇ ਉੱਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਬਹੁਤ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਹੈ ਤੇ ਫੈਸਲਾ ਲੈਣ ਦੀ ਪ੍ਰਤਿਕਿਆ ਬੇਹੱਦ ਉਤਪੰਨ ਪੱਧਰ 'ਤੇ ਹੈ। ਬੈਂਚ ਨੇ ਕਿਹਾ ਕਿ ਅਸੀਂ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰਾਂਗੇ। ਤੁਹਾਡੀ ਜੋ ਨੀਤੀ ਹੈ , ਜੋ ਵੀ ਤੁਸੀਂ ਚਾਹੁੰਦੇ ਹੋ, ਉਸ ਨੂੰ ਦੱਸੋ। ਅਸੀਂ ਇਸ ਮਾਮਲੇ ਨੂੰ ਸੋਮਵਾਰ ਨੂੰ ਸੁਣਾਗੇ।

Posted By: Ravneet Kaur