ਨਵੀਂ ਦਿੱਲੀ : 100 ਰੁਪਏ, 10 ਰੁਪਏ ਤੇ 5 ਰੁਪਏ ਦੇ ਪੁਰਾਣੇ ਨੋਟਾਂ ਦੇ ਚਲਨ ਸਬੰਧੀ ਆਰਬੀਆਈ ਵੱਲੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਮੁਤਾਬਿਕ ਮਾਰਚ ਜਾਂ ਅਪ੍ਰੈਲ ਤਕ ਇਹ ਪੁਰਾਣੇ ਨੋਟ ਵਾਪਸ ਲੈ ਲਏ ਜਾਣਗੇ। ਆਰਬੀਆਈ ਦੇ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਨੇ ਇਹ ਜਾਣਕਾਰੀ ਦਿੱਤੀ ਹੈ।

ਮਹੇਸ਼ ਨੇ ਕਿਹਾ ਕਿ 100, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਕਰੰਸੀ ਨੋਟ ਸਰਕੂਲੇਸ਼ਨ ਤੋਂ ਬਾਹਰ ਹੋ ਜਾਣਗੇ ਕਿਉਂਕਿ ਨਵੇਂ ਨੋਟ ਪਹਿਲਾਂ ਹੀ ਚਲਨ ਵਿਚ ਆ ਚੁੱਕੇ ਹਨ। ਭਾਰਤੀ ਰਿਜ਼ਰਵ ਬੈਂਕ ਨੇ 100 ਰੁਪਏ ਦਾ ਨਵਾਂ ਨੋਟ 2019 'ਚ ਜਾਰੀ ਕੀਤਾ ਸੀ। ਅਸਲ ਵਿਚ RBI ਨੋਟਬੰਦੀ ਦੀ ਤਰ੍ਹਾਂ ਹੁਣ ਅਚਾਨਕ ਨੋਟ ਬੰਦ ਨਹੀਂ ਕਰਨਾ ਚਾਹੁੰਦੀ। ਲੋਕਾਂ ਦੀ ਸਹੂਲੀਅਤ ਨੂੰ ਦਿਖਦੇ ਹੋਏ ਆਰਬੀਆਈ ਨੇ 2-3 ਮਹੀਨੇ ਦਾ ਸਮਾਂ ਦਿੱਤਾ ਹੈ।

ਦਰਅਸਲ 10 ਰੁਪਏ ਦੇ ਸਿੱਕੇ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਇਹ ਵੈਲਿਡ ਨਹੀਂ ਹੈ। ਕਈ ਛੋਟੇ ਦੁਕਾਨਦਾਰ ਤੇ ਵਪਾਰੀ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਇਸ 'ਤੇ RBI ਨੇ ਕਿਹਾ ਕਿ ਬੈਂਕਾਂ ਨੂੰ 10 ਰੁਪਏ ਦੇ ਸਿੱਕੇ ਦੀ ਵੈਲੀਡਿਟੀ ਸਬੰਧੀ ਫੈਲੀਆਂ ਅਫ਼ਵਾਹਾਂ ਤੋਂ ਗਾਹਕਾਂ ਨੂੰ ਸਮੇਂ-ਸਮੇਂ 'ਤੇ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ।

ਚੇਤੇ ਰਹੇ ਕਿ 8 ਨਵੰਬਰ 2016 ਨੂੰ ਹੋਈ ਨੋਟਬੰਦੀ ਤੋਂ ਬਾਅਦ ਕੇਂਦਰੀ ਰਿਜ਼ਰਵ ਬੈਂਕ ਨੇ 2,000 ਰੁਪਏ ਤੋਂ ਇਲਾਵਾ 200 ਰੁਪਏ ਦੇ ਨੋਟ ਜਾਰੀ ਕੀਤੇ ਸਨ।

Posted By: Seema Anand