ਨਵੀਂ ਦਿੱਲੀ, ਪੀਟੀਆਈ : ਭਾਰਤੀ ਰਿਜ਼ਰਵ ਬੈਂਕ ਨੇ ਅੱਜ ਵਿੱਤੀ ਵਰ੍ਹੇ 2021-22 ਦੀ ਪਹਿਲੀ ਮੁਦ੍ਰਿਕ ਨੀਤੀ ਸਮੀਖਿਆ ਪੇਸ਼ ਕੀਤੀ। ਆਰਬੀਆਈ ਦੀ ਮੁਦ੍ਰਿਕ ਨੀਤੀ ਕਮੇਟੀ ਨੇ ਨੀਤੀਗਤ ਰੁਖ਼ ਨੂੰ 'ਉਦਾਰ' ਰੱਖਿਆ ਹੈ। ਆਰਬੀਆਈ ਨੇ ਵਿੱਤੀ ਵਰ੍ਹੇ 2021-22 'ਚ ਜੀਡੀਪੀ 'ਚ 10.5 ਫ਼ੀਸਦ ਦੀ ਗ੍ਰੋਥ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਦਾਸ ਨੇ ਕਿਹਾ ਕਿ ਵੈਕਸੀਨੇਸ਼ਨ ਤੇ ਇਸ ਦਾ ਲਾਗੂ ਹੋਣਾ ਆਲਮੀ ਆਰਥਿਕ ਰਿਕਵਰੀ ਲਈ ਅਹਿਮ ਹੈ। ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸੇਰੀਅਲਸ ਦੇ ਭਾਅ 'ਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ। ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ ਚਾਰ ਫ਼ੀਸਦ, ਰਿਵਰਸ ਰੈਪੋ ਰੇਟ ਨੂੰ 3.35 ਫ਼ੀਸਦ, ਬੈਂਕ ਰੇਟ ਨੂੰ 4.25 'ਤੇ ਬਰਕਰਾਰ ਰੱਖਿਆ ਹੈ।

LIVE Udpates

 • ਦਾਸ ਨੇ ਇਸੇ ਲੜੀ 'ਚ ਕਿਹਾ ਕਿ TLTRO ਸਕੀਮ ਦੀ ਮਿਆਦ ਨੂੰ ਛੇ ਮਹੀਨੇ ਲਈ (30 ਸਤੰਬਰ, 2021) ਵਧਾਇਆ ਜਾ ਰਿਹਾ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਬੀਆਈ ਆਪਣੇ ਵੱਖ-ਵੱਖ ਟੂਲਸ ਜ਼ਰੀਏ ਬਾਜ਼ਾਰ 'ਚ ਲੋੜੀਂਦੀ ਲਿਕਵਿਡਿਟੀ ਸਪੋਰਟ ਦੇਣਾ ਜਾਰੀ ਰੱਖੇਗਾ।
 • ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਇਕ ਲੱਖ ਰੁਪਏ ਦੇ ਬਾਂਡ ਖਰੀਦੇਗਾ।
 • ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2021-22 'ਚ ਵੀ ਸਰਕਾਰੀ ਬਾਂਡ ਦੀ ਖਰੀਦ ਜਾਰੀ ਰਹੇਗੀ।
 • ਕੇਂਦਰੀ ਬੈਂਕ 15 ਅਪ੍ਰੈਲ ਨੂੰ 25,000 ਕਰੋੜ ਰੁਪਏ ਦੇ ਬਾਂਡ ਖਰੀਦੇਗਾ।
 • ਉਨ੍ਹਾਂ ਆਸਵੰਦ ਕੀਤਾ ਕਿ ਬਾਜ਼ਾਰ 'ਚ ਲੋੜੀਂਦੀ ਲਿਕਵਿਡਿਟੀ ਯਕੀਨੀ ਬਣਾਈ ਜਾਵੇਗੀ।
 • ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 31 ਮਾਰਚ, 2021 ਨੂੰ ਸਰਕਾਰ ਨੇ ਕੇਂਦਰੀ ਬੈਂਕ ਨੂੰ ਅਪ੍ਰੈਲ, 2021 ਤੋਂ ਮਾਰਚ, 2026 ਤਕ ਦੌਰਾਨ ਮਹਿੰਗਾਈ ਨੂੰ ਇਕ ਵਾਰ ਫਿਰ 2-6 ਫ਼ੀਸਦ ਦੇ ਵਿਚਕਾਰ ਸੀਮਤ ਰੱਖਣ ਦਾ ਟੀਚਾ ਦਿੱਤਾ ਹੈ।
 • ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿੱਤੀ ਵਰ੍ਹੇ 2020-21 'ਚ ਖੁਦਰਾ ਮਹਿੰਗਾਈ ਦਰ ਪੰਜ ਫ਼ੀਸਦ 'ਤੇ ਰਹੀ, ਜਦਕਿ ਪਹਿਲਾਂ ਇਸ ਦੇ 5.2 ਫੀ਼ਸਦ 'ਤੇ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਸੀ। MPC ਨੇ ਵਿੱਤੀ ਵਰ੍ਹੇ 2021-22 ਦੀ ਪਹਿਲੀ ਤੇ ਦੂਸਰੀ ਤਿਮਾਹੀ 'ਚ ਖੁਦਰਾ ਮਹਿੰਗਾਈ ਦਰ ਦੇ 5.2 ਫੀ਼ਸਦ, ਤੀਸਰੀ ਤਿਮਾਹੀ 'ਚ 4.4 ਫ਼ੀਸਦ ਤੇ ਚੌਥੀ ਤਿਮਾਹੀ 'ਚ 5.1 ਫੀ਼ਸਦ 'ਤੇ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
 • ਆਰਬੀਆਈ ਨੇ ਅਨੁਮਾਨ ਜ਼ਾਹਿਰ ਕੀਤਾ ਹੈ ਕਿ ਵਿੱਤੀ ਵਰ੍ਹੇ 2021-22 'ਚ ਦੇਸ਼ ਦੀ ਵਿਕਾਸ ਦਰ 10.5 ਫ਼ੀਸਦ 'ਤੇ ਰਹਿ ਸਕਦੀ ਹੈ। MPC ਨੇ ਆਪਣੀ ਪਿਛਲੀ ਪਾਲਿਸੀ ਅਨਾਊਂਸਮੈਂਟ 'ਚ ਇਹ ਅਨੁਮਾਨ ਜ਼ਾਹਿਰ ਕੀਤਾ ਸੀ।
 • ਕੇਂਦਰੀ ਬੈਂਕ ਨੇ ਵਿੱਤੀ ਵਰ੍ਹੇ 2021-22 ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਜੀਡੀਪੀ ਵਾਧਾ ਦਰ 22.6 ਫ਼ੀਸਦ ਤੇ ਦੂਸਰੀ ਤਿਮਾਹੀ 'ਚ 8.3 ਫ਼ੀਸਦ 'ਤੇ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
 • ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ 'ਚ ਹਾਲ ਹੀ 'ਚ ਆਈ ਤੇਜ਼ੀ 'ਤੇ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ ਹੈ। ਮਹਾਮਾਰੀ ਦਾ ਅਸਰ ਘਟਣ ਤਕ ਨੀਤੀਗਤ ਰੁਖ਼ ਉਦਾਰ ਬਣਿਆ ਰਹੇਗਾ।
 • ਕੇਂਦਰੀ ਬੈਂਕ ਦੀ ਐੱਮਪੀਸੀ ਦੀ ਬੈਠਕ ਅਜਿਹੇ ਸਮੇਂ ਹੋਈ ਜਦੋਂ ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਕਈ ਸੂਬਿਆਂ ਨੂੰ ਸਥਾਨਕ ਪੱਧਰ 'ਤੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾਗੂ ਕਰਨੀਆਂ ਪਈਆਂ ਹਨ। ਇਸ ਨਾਲ ਆਉਣ ਵਾਲੇ ਸਮੇਂ 'ਚ ਆਰਥਿਕ ਪਰਿਪੇਖ ਸਬੰਧੀ ਬੇਯਕੀਨੀ ਪੈਦਾ ਹੋ ਗਈ ਹੈ।
 • ਆਰਬੀਆਈ ਨੇ ਵਿੱਤੀ ਵਰ੍ਹੇ 2021-22 'ਚ ਜੀਡੀਪੀ 'ਚ 10.5 ਫ਼ੀਸਦ ਦੀ ਗ੍ਰੋਥ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
 • ਆਰਬੀਆਈ ਗਵਰਨਰ ਨੇ ਕਿਹਾ, 'MPC ਨੇ ਸਰਬਸੰਮਤੀ ਨਾਲ ਰੈਪੋ ਰੇਟ ਨੂੰ ਚਾਰ ਫ਼ੀਸਦ 'ਤੇ ਜਿਉਂ ਦਾ ਤਿਉਂ ਰੱਖਣ ਦਾ ਫ਼ੈਸਲਾ ਕੀਤਾ ਹੈ।'
 • ਉਨ੍ਹਾਂ ਕਿਹਾ ਕਿ ਟਿਕਾਊ ਵਾਧੇ ਲਈ ਜਦੋਂ ਤਕ ਜ਼ਰੂਰਤ ਹੈ ਨੀਤੀਗਤ ਰੁਖ਼ ਨੂੰ ਉਦਾਰ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ।
 • ਆਰਬੀਆਈ ਦੀ ਮੁਦ੍ਰਿਕ ਨੀਤੀ ਕਮੇਟੀ ਨੇ ਨੀਤੀਗਤ ਰੁਖ਼ ਨੂੰ 'ਉਦਾਰ' ਬਣਾਈ ਰੱਖਿਆ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਵਿਆਜ ਦਰਾਂ 'ਚ ਕਮੀ ਦੀ ਗੁੰਜਾਇਸ਼ ਬਣੀ ਹੋਈ ਹੈ।

ਇੱਥੇ ਦੇਖ ਸਕਦੇ ਹੋ ਸ਼ਕਤੀਕਾਂਤ ਦਾਸ ਦਾ ਸੰਬੋਧਨ :

ਮੁਦ੍ਰਿਕ ਨੀਤੀ ਕਮੇਟੀ ਨੇ ਪੰਜ, ਛੇ, ਸੱਤ ਅਪ੍ਰੈਲ ਨੂੰ ਬੈਠਕ ਕੀਤੀ ਤੇ ਇਕੋਨਾਮੀ ਦੀ ਸਥਿਤੀ ਦੀ ਸਮੀਖਿਆ ਕੀਤੀ। MPC ਨੇ ਸਰਬਸੰਮਤੀ ਨਾਲ ਨੀਤੀਗਤ ਦਰਾਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਆਰਬੀਆਈ ਦੀ ਪਿਛਲੀ ਮੁਦ੍ਰਿਕ ਨੀਤੀ ਸਮੀਖਿਆ (5 ਫਰਵਰੀ, 2021) 'ਚ ਸਾਲ 2021-22 ਲਈ ਆਰਥਿਕ ਵਿਕਾਸ ਦਰ ਦੇ 10.5 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।

Posted By: Seema Anand