ਏਜੰਸੀ, ਮੁੰਬਈ : ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ ਐਮਪੀਸੀ ਦੀ ਮੀਟਿੰਗ ਤੋਂ ਬਾਅਦ ਅੱਚ ਵਿਆਜ ਦਰਾਂ ਦਾ ਐਲਾਨ ਹੋ ਗਿਆ ਹੈ। ਅੰਦਾਜ਼ੇ ਦੇ ਉਲਟ ਰਿਜ਼ਰਵ ਬੈਂਕ ਨੇ ਰੇਪੋ ਅਤੇ ਰਿਵਰਸ ਰੇਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ। ਇਸ ਤੋਂ ਬਾਅਦ ਰੇਪੋ ਰੇਟ ਜਿਥੇ 5.15 ਫੀਸਦ 'ਤੇ ਰਹੇਗਾ ਉਥੇ ਰਿਵਰਸ ਰੇਪੋ ਦਰ 4.90 ਫੀਸਦ ਦੇ ਪੱਧਰ 'ਤੇ ਹੀ ਰਹੇਗਾ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ 2019-20 ਲਈ ਵਿਕਾਸ ਦਰ ਦਾ ਅਨੁਮਾਲ 6.1 ਫੀਸਦ ਤੋਂ ਘੱਟ ਕੇ 5 ਫੀਸਦ ਕਰ ਦਿੱਤਾ ਗਿਆ ਹੈ। ਆਰਬੀਆਈ ਦੇ ਗਵਰਨਰ ਨੇ ਮੀਡੀਆ ਨੂੰ ਦੱਸਿਆ ਕਿ ਐਮਪੀਸੀ ਮੁਤਾਬਕ ਆਰਥਿਕ ਗਤੀਵਿਧੀਆਂ ਕਮਜ਼ੋਰ ਹੋਈਆਂ ਹਨ ਅਤੇ ਆਊਟਪੁੱਟ ਗੇਪ ਅਜੇ ਵੀ ਨੈਗੇਟਿਵ ਹੈ।

ਇਸ ਤੋਂ ਪਹਿਲਾਂ ਕਿਆਸਆਈਆਂ ਲਗਾਈਆਂ ਜਾ ਰਹੀਆਂ ਸਨ ਕਿ ਤਿੰਨ ਦਿਨ ਚਲੀ ਬੈਠਕ ਤੋਂ ਬਾਅਦ ਰਿਜ਼ਰਵ ਬੈਂਕ ਹੌਲੀ ਪੈ ਰਹੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਨੀਤੀ ਅਧਾਰਤ ਦਰਾਂ ਵਿਚ ਇਕ ਵਾਰ ਹੋਰ ਕਟੌਤੀ ਕਰ ਸਕਦਾ ਹੈ।


ਕੇਂਦਰੀ ਬੈਂਕ ਹੁਣ ਤਕ ਲਗਾਤਾਰ 5 ਵਾਰ ਰੇਪੋ ਰੇਟ ਵਿਚ ਕਟੌਤੀ ਕਰ ਚੁੱਕਾ ਸੀ ਪਰ ਛੇਵੀਂ ਵਾਰ ਇਸ ਨੂੰ ਉਵੇਂ ਹੀ ਰੱਖਣਾ ਸਹੀ ਸਮਝਿਆ। ਇਸ ਤੋਂ ਪਹਿਲਾਂ ਦੇਸ਼ ਦੀ ਆਰਥਕ ਵਿਕਾਸ ਦਰ ਵਿਚ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ ਬੈਂਕਿੰਗ ਸਿਸਟਮ ਵਿਚ ਨਕਦੀ ਵਧਾਉਣ ਦੇ ਇਰਾਦੇ ਨਾਲ ਰਿਜ਼ਰਵ ਬੈਂਕ 2019 ਵਿਚ ਹੁਣ ਤਕ ਰੇਪੋ ਰੇਟ ਪੰਜ ਵਾਰ 1.35 ਫੀਸਦ ਘੱਟ ਚੁੱਕਾ ਹੈ।

ਆਰਬੀਆਈ ਨੇ 2019-20 ਲਈ ਜੀਡੀਪੀ ਦਾ ਅਨੁਮਾਨ ਘਟਾ ਕੇ 6.1 ਤੋਂ 5 ਫੀਸਦ ਕਰ ਦਿੱਤਾ ਹੈ। ਮੈਨੂਫੈਕਚਰਿੰਗ ਸੈਕਟਰ ਦੇ ਉਤਪਾਦਨ ਵਿਚ ਇਕ ਫੀਸਦ ਗਿਰਾਵਟ ਕਾਰਨ ਜੀਡੀਪੀ ਵਾਧਾ ਦਰ ਜੁਲਾਈ-ਸਤੰਬਰ ਤਿਮਾਹੀ ਵਿਚ 4.5 ਫੀਸਦ ਰਹਿ ਗਈ ਜੋ ਛੇ ਸਾਲ ਦਾ ਹੇਠਲਾ ਪੱਧਰ ਹੈ। ਅਪ੍ਰੈਲ-ਜੂਨ ਤਿਮਾਹੀ ਵਿਚ ਇਹ ਦਰ 5 ਫੀਸਦ ਸੀ।

Posted By: Tejinder Thind