ਆਨਲਾਈਨ ਡੈਸਕ : ਨਵੇਂ ਸਾਲ 'ਤੇ, ਤੁਸੀਂ ਨਵੇਂ ਤਰੀਕੇ ਨਾਲ ਭੁਗਤਾਨ ਕਰਨ ਦੇ ਯੋਗ ਹੋਵੋਗੇ। ਦਰਅਸਲ, 1 ਜਨਵਰੀ, 2022 ਤੋਂ, ਕਾਰਡ ਭੁਗਤਾਨ ਦੀ ਵਿਧੀ ਬਦਲਣ ਜਾ ਰਹੀ ਹੈ। ਰਿਜ਼ਰਵ ਬੈਂਕ (RBI) ਨੇ ਭੁਗਤਾਨਾਂ ਨਾਲ ਜੁੜੇ ਟੋਕਨਾਈਜੇਸ਼ਨ ਦੇ ਨਿਯਮ ਜਾਰੀ ਕੀਤੇ ਹਨ। RBI ਟੋਕੇਨਾਈਜੇਸ਼ਨ ਨਿਯਮ ਯਾਨੀ ਹੁਣ ਭੁਗਤਾਨ ਲਈ ਟੋਕਨ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਦਰਅਸਲ, RBI ਨੇ ਡਾਟਾ ਸਟੋਰੇਜ ਨਾਲ ਜੁੜੇ ਟੋਕਨਾਂ ਲਈ ਨਿਯਮ ਜਾਰੀ ਕੀਤੇ ਹਨ। 1 ਜਨਵਰੀ, 2022 ਤੋਂ, ਕਾਰਡ ਜਾਰੀ ਕਰਨ ਵਾਲੇ ਬੈਂਕ ਜਾਂ ਕਾਰਡ ਨੈਟਵਰਕ ਤੋਂ ਇਲਾਵਾ ਹੋਰ ਕੋਈ ਵੀ ਅਸਲ ਕਾਰਡ ਡਾਟਾ ਕਾਰਡ ਦੇ ਲੈਣ-ਦੇਣ/ਭੁਗਤਾਨਾਂ ਵਿੱਚ ਸਟੋਰ ਨਹੀਂ ਕਰੇਗਾ। ਇਸ ਵਿੱਚ, ਕਾਰਡ ਧਾਰਕ ਦੇ ਡੇਟਾ ਦੀ ਗੋਪਨੀਯਤਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਗਾਹਕਾਂ ਦੀ ਇੱਛਾ 'ਤੇ ਕਰੇਗਾ ਨਿਰਭਰ

RBI ਦੇ ਟੋਕੇਨਾਈਜ਼ੇਸ਼ਨ, ਪੇਮੈਂਟ ਐਗਰੀਗੇਟਰਜ਼ ਦੇ ਨਵੇਂ ਨਿਯਮਾਂ ਦੇ ਅਨੁਸਾਰ, ਵਪਾਰੀਆਂ ਨੂੰ ਦਸੰਬਰ 2021 ਤੋਂ ਬਾਅਦ ਗਾਹਕ ਕਾਰਡ ਡਾਟਾ ਇਕੱਠਾ ਕਰਨ ਦੀ ਆਗਿਆ ਨਹੀਂ ਹੋਵੇਗੀ। ਨਾਲ ਹੀ ਟੋਕਨ ਪ੍ਰਣਾਲੀ ਦੇ ਤਹਿਤ ਹਰੇਕ ਲੈਣ-ਦੇਣ ਦੇ ਲਈ ਕਾਰਡ ਦੇ ਵੇਰਵੇ ਦਰਜ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਦੱਸ ਦੇਈਏ ਕਿ ਟੋਕਨ ਦਾ ਪ੍ਰਬੰਧ ਗਾਹਕਾਂ ਦੀ ਇੱਛਾ 'ਤੇ ਨਿਰਭਰ ਕਰੇਗਾ। ਇਸ ਨੂੰ ਲੈਣ ਲਈ ਉਨ੍ਹਾਂ 'ਤੇ ਕੋਈ ਦਬਾਅ ਨਹੀਂ ਪਾਇਆ ਜਾ ਸਕਦਾ। ਇਸ ਤੋਂ ਇਲਾਵਾ, ਇਹ ਕਿਸੇ ਵੀ ਬੈਂਕ ਜਾਂ ਕਾਰਡ ਜਾਰੀ ਕਰਨ ਵਾਲੀਆਂ ਕੰਪਨੀਆਂ ਦੁਆਰਾ ਲਾਜ਼ਮੀ ਤੌਰ 'ਤੇ ਲਾਗੂ ਨਹੀਂ ਕੀਤਾ ਜਾਵੇਗਾ।

ਇਹ ਨਿਯਮ ਇੱਥੇ ਵੀ ਹੋਣਗੇ ਲਾਗੂ

ਦੱਸ ਦੇਈਏ ਕਿ ਟੋਕਨਾਂ ਦੀ ਇਹ ਵਿਵਸਥਾ ਮੋਬਾਈਲ, ਲੈਪਟਾਪ, ਡੈਸਕਟੌਪ ਅਤੇ ਸਮਾਰਟ ਵਾਚ ਸਮੇਤ ਭੁਗਤਾਨਾਂ 'ਤੇ ਵੀ ਲਾਗੂ ਹੋਵੇਗੀ। ਇਹ ਸੇਵਾ ਪ੍ਰਦਾਤਾ ਦੁਆਰਾ ਜਾਰੀ ਕੀਤੀ ਜਾਵੇਗੀ। ਟੋਕਨਾਂ ਦੇ ਰੂਪ ਵਿੱਚ ਕਾਰਡ ਡੇਟਾ ਜਾਰੀ ਕਰਨ ਦੀ ਸੁਵਿਧਾ ਵੀ ਉਸੇ ਟੋਕਨ ਸੇਵਾ ਪ੍ਰਦਾਤਾ ਦੇ ਕੋਲ ਹੋਵੇਗੀ। ਹਾਲਾਂਕਿ, ਇਹ ਗਾਹਕਾਂ ਦੀ ਸਹਿਮਤੀ 'ਤੇ ਨਿਰਭਰ ਕਰੇਗਾ।

ਕੀ ਹੈ ਟੋਕੇਨਾਈਜ਼ੇਸ਼ਨ ਸਿਸਟਮ

1 ਜਨਵਰੀ, 2022 ਤੋਂ, ਤੁਹਾਨੂੰ ਆਪਣੇ ਕਾਰਡ ਦੇ ਵੇਰਵੇ ਕਿਸੇ ਤੀਜੀ ਧਿਰ ਭਾਵ ਐਪ ਨਾਲ ਸਾਂਝੇ ਨਹੀਂ ਕਰਨੇ ਪੈਣਗੇ। ਫਿਲਹਾਲ ਅਜਿਹਾ ਨਹੀਂ ਹੈ, ਜੇ ਤੁਸੀਂ ਜ਼ੋਮੈਟੋ ਤੋਂ ਖਾਣਾ ਮੰਗਵਾਉਂਦੇ ਹੋ ਜਾਂ ਓਲਾ ਬੁੱਕ ਕਰਦੇ ਹੋ, ਤਾਂ ਤੁਹਾਨੂੰ ਕਾਰਡ ਦੇ ਵੇਰਵੇ ਦੇਣੇ ਪੈਣਗੇ ਅਤੇ ਇੱਥੇ ਗਾਹਕ ਦੇ ਕਾਰਡ ਦੇ ਪੂਰੇ ਵੇਰਵੇ ਸੁਰੱਖਿਅਤ ਹੋ ਜਾਣਗੇ, ਜਿੱਥੇ ਧੋਖਾਧੜੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਹਾਲਾਂਕਿ, ਇਹ ਟੋਕਨਾਈਜ਼ੇਸ਼ਨ ਸਿਸਟਮ ਨਾਲ ਨਹੀਂ ਹੋਵੇਗਾ।

ATM ਤੋਂ ਪੈਸੇ ਕਢਵਾਉਣ ਦੇ ਬਦਲਣਗੇ ਨਿਯਮ

ਬੈਂਕਾਂ ਦੇ ਏਟੀਐਮ ਤੋਂ ਨਿਸ਼ਚਤ ਮੁਫ਼ਤ ਸੀਮਾ ਤੋਂ ਜ਼ਿਆਦਾ ਪੈਸੇ ਕੱਢਵਾਉਣ ਲਈ 1 ਜਨਵਰੀ, 2022 ਤੋਂ ਨਵਾਂ ਚਾਰਜ ਦੇਣਾ ਪਏਗਾ। ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਨੂੰ ਅਗਲੇ ਸਾਲ ਤੋਂ ਏਟੀਐਮ ਰਾਹੀਂ ਨਿਰਧਾਰਤ ਮੁਫ਼ਤ ਮਹੀਨਾਵਾਰ ਸੀਮਾ ਤੋਂ ਵੱਧ ਨਕਦ ਕੱਢਵਾਉਣ ਜਾਂ ਹੋਰ ਲੈਣ-ਦੇਣ ਕਰਨ ਲਈ ਫੀਸ ਵਧਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਤਹਿਤ, ਜੇਕਰ ਬੈਂਕ ਗਾਹਕ ਮੁਫ਼ਤ Widthrawl ਜਾਂ ਹੋਰ ਸਹੂਲਤਾਂ ਦੀ ਨਿਰਧਾਰਤ ਸੀਮਾ ਤੋਂ ਜ਼ਿਆਦਾ ਲੈਣ-ਦੇਣ ਕਰਦੇ ਹਨ, ਤਾਂ ਉਨ੍ਹਾਂ ਨੂੰ ਹਰ ਟ੍ਰਾਂਜੈਕਸ਼ਨ 'ਤੇ 21 ਰੁਪਏ ਦੇਣੇ ਪੈਣਗੇ ਜੋ ਕਿ ਮੌਜੂਦਾ ਸਮੇਂ 20 ਰੁਪਏ ਹਨ।

Posted By: Ramandeep Kaur