ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਆਈਸੀਆਈਸੀਆਈ ਬੈਂਕ ’ਤੇ ਇਕ ਵਾਰ ਫਿਰ ਭਾਰਤੀ ਰਿਜ਼ਰਵ ਬੈਂਕ ਨੇ ਵੱਡਾ ਜੁਰਮਾਨਾ ਲਗਾਇਆ ਹੈ। ਆਰਬੀਆਈ ਅਨੁਸਾਰ ਕੁਝ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਲਈ ਆਈਸੀਆਈਸੀਆਈ ਬੈਂਕ ’ਤੇ 3 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਹੈ। ਇਸਤੋਂ ਪਹਿਲਾਂ 2018 ’ਚ ਬੈਂਕ ’ਤੇ 58.9 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਸੀ। ਉਸ ਦੌਰਾਨ ਵੀ ਬੈਂਕ ਨੇ Security Bond ਦੀ ਵਿਕਰੀ ’ਚ ਨਿਯਮ ਤੋੜੇ ਸਨ। ਇਸ ਵਾਰ ਕੇਂਦਰੀ ਬੈਂਕ ਨੇ ਕਿਹਾ ਕਿ ਉਸਦੇ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਨੂੰ ਲੈ ਕੇ ICICI Bank ’ਤੇ ਤਿੰਨ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ICICI Bank ਨੇ ਸਟਾਕ ਐਕਸਚੇਂਜ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਮਈ 2017 ’ਚ ਕੁਝ ਨਿਵੇਸ਼ਾਂ ਨੂੰ HTM ਸੀਰੀਜ਼ ਤੋਂ AFS ਸ਼੍ਰੇਣੀ ’ਚ ਪਾਉਣ ’ਤੇ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਕੁਝ ਨਿਯਮਾਂ ਤਹਿਤ ਉਸ ’ਤੇ ਜੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਬਿਨਾਂ ਮਈ 2017 ’ਚ ਦੂਸਰੀ ਵਾਰ ਸਕਿਓਰਿਟੀਜ਼ ਨੂੰ ਦੂਸਰੀ ਥਾਂ ਪਾਉਣਾ ਉਨ੍ਹਾਂ ਦੇ ਨਿਰਦੇਸ਼ਾਂ ਦਾ ਉਲੰਘਣ ਹੈ।

ਕੀ ਹੈ ਐੱਚਟੀਐੱਮ ਸੀਰੀਜ਼

ਐੱਚਟੀਐੱਮ ਸੀਰੀਜ਼ ਦੀ ਸਕਿਓਰਿਟੀ ਨੂੰ ਮੈਚਿਊਰ ਹੋਣ ਤਕ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਸ ਸੀਰੀਜ਼ ਦੀ ਸਕਿਓਰਿਟੀ ਦੀ ਵਿਕਰੀ ਐੱਚਟੀਐੱਮ ਲਈ ਜ਼ਰੂਰੀ ਨਿਵੇਸ਼ ਦੇ 5 ਫ਼ੀਸਦ ਤੋਂ ਜ਼ਿਆਦਾ ਹੋ ਜਾਵੇ ਤਾਂ ਬੈਂਕ ਨੂੰ ਸਾਲਾਨਾ Financial Result ’ਚ ਇਸਦਾ ਖ਼ੁਲਾਸਾ ਕਰਨਾ ਹੁੰਦਾ ਹੈ। ਬੈਂਕ ਨੂੰ ਇਹ ਵੀ ਦੱਸਣ ਦੀ ਜ਼ਰੂਰਤ ਹੁੰਦੀ ਹੈ ਕਿ ਐੱਚਟੀਐੱਮ ਨਿਵੇਸ਼ ਦਾ ਬਾਜ਼ਾਰ ਮੁੱਲ ਕੀ ਸੀ ਤੇ ਉਥੇ ਹੀ ਖਾਤੇ ’ਤੇ ਦਰਜ ਮੁੱਲ ਅਤੇ ਬਾਜ਼ਾਰ ਮੁੱਲ ’ਚ ਕੀ ਅੰਤਰ ਸੀ।

ਆਈਸੀਆਈਸੀਆਈ ਬੈਂਕ ਨੇ ਨਹੀਂ ਕੀਤਾ ਖ਼ੁਲਾਸਾ

ਆਈਸੀਆਈਸੀਆਈ ਬੈਂਕ ਨੇ ਕਿਹਾ ਕਿ ਉਹ ਰਿਜ਼ਰਵ ਬੈਂਕ ਦੇ ਨਿਰਦੇਸ਼ ਅਨੁਸਾਰ 30 ਜੂਨ 2017 ਨੂੰ ਖ਼ਤਮ ਤਿਮਾਹੀ ਤੋਂ ਬਾਅਦ ਕਾਰੋਬਾਰੀ ਨਤੀਜਿਆਂ ’ਚ ਲਗਾਤਾਰ ਖ਼ੁਲਾਸਾ ਕਰਦਾ ਰਿਹਾ ਹੈ।

Posted By: Ramanjit Kaur