Business news ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਸਟੈਂਡਰਡ ਚਾਰਟਰਡ ਬੈਂਕ ’ਤੇ ਦੋ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਧੋਖਾ-ਧੜੀ ਦੇ ਬਾਰੇ ’ਚ ਕੇਂਦਰੀ ਬੈਂਕ ਨੂੰ ਦੇਰ ਨਾਲ ਦੱਸਣ ਦੀ ਵਜ੍ਹਾ ਨਾਲ ਲਗਾਇਆ ਗਿਆ ਹੈ। ਇਹ ਜੁਰਮਾਨਾ ਭਾਰਤੀ ਰਿਜ਼ਰਵ ਬੈਂਕ (ਧੋਖਾ-ਧੜੀ)- ਵਪਾਰਕ ਬੈਂਕਾਂ ਤੇ ਚੋਣਵੀਆਂ ਵਿੱਤੀ ਸੰਸਥਾਨਾਂ ਵੱਲੋ ਵਰਗੀਕਰਣ ਤੇ ਸੂਚਿਤ ਦਿਸ਼ਾ ਨਿਰਦੇਸ਼ 2016 ਦੇ ਕੁਝ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਨ ’ਤੇ ਲਗਾਇਆ ਗਿਆ ਹੈ। ਸਟੈਂਡਰਡ ਚਾਰਟਰਡ ਬੈਂਕ ਨੂੰ ਇਕ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਉਨ੍ਹਾਂ ’ਤੇ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ।

ਕੇਂਦਰੀ ਬੈਂਕ ਵੱਲੋ ਜਾਰੀ ਇਕ ਬਿਆਨ ਅਨੁਸਾਰ ‘ਆਰਬੀਆਈ ਨੂੰ ਦੇਰ ਨਾਲ ਧੋਖਾ-ਧੜੀ ਦੇ ਬਾਰੇ ’ਚ ਦੱਸਿਆ ਗਿਆ, ਜਿਸ ਦਾ ਪਤਾ 31 ਮਾਰਚ 2018 ਤੇ 31 ਮਾਰਚ 2019 ਨੂੰ ਬਾਂਕ ਦੇ ਕਾਨੂੰਨੀ ਨਿਰੀਖਣ ਦੌਰਾਨ ਚਲਿਆ। ਹਾਲੀ ਹੀ ’ਚ ਆਰਬੀਆਈ ਨੇ ਮੁਥੂਟ ਫਾਈਨਾਂਸ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਦੇ ਇਾਲਾਵ ਆਰਬੀਆਈ ਨੇ ਭੁਗਤਾਨ ਤੇ ਨਜਿੱਠਣ ਪ੍ਰਣਾਲੀ ਕਾਨੂੰਨ ਦੇ ਉਲੰਘਣ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ ’ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।

ਆਰਬੀਆਈ ਨੇ ਗ਼ਲਤ ਤਰੀਕੇ ਨਾਲ ਜਾਰੀ ਕੀਤੀ ਗਈ ਪੈਨਸ਼ਨ ਦੀ ਵਸੂਲੀ ਨਾਲ ਸਬੰਧਿਤ ਨਿਯਮਾਂ ਦਾ ਗ਼ਲਤ ਇਸਤੇਮਾਲ ਦੀ ਵਜ੍ਹਾ ਨਾਲ ਆਪਣੇ ਤਿੰਨ ਸਰਕੂਲਰਾਂ ਨੂੰ ਵਾਪਸ ਲੈ ਲਿਆ। ਆਰਬੀਆਈ ਦਾ ਬੈਂਕਾਂ ਨੂੰ ਕਹਿਣਾ ਹੈ ਕਿ ਉਹ ਪੈਨਸ਼ਨਰਾਂ ਨੂੰ ਜਾਰੀ ਕੀਤੀ ਗਈ ਪੈਨਸ਼ਨ ਦੀ ਵਸੂਲੀ ਲਈ ਪੈਨਸ਼ਨ ਦੀ ਮਨਜ਼ੂਰੀ ਦੇਣ ਵਾਲੇ ਅਧਿਕਾਰ ਨਾਲ ਮਾਰਗਦਰਸ਼ਨ ਲੈਣ।

Posted By: Sarabjeet Kaur