v> ਬਿਜਨੈਸ ਡੈਸਕ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਮੁਦ੍ਰਿਕ ਨੀਤੀ ਸਮੀਖਿਆ ਪੇਸ਼ ਕੀਤੀ ਹੈ। ਮੁਦ੍ਰਿਕ ਨੀਤੀ ਵਿਚ ਕੇਂਦਰੀ ਬੈਂਕ ਨੇ ਡਿਜੀਟਲ ਪੇਮੈਂਟਸ ਬੈਂਕ ਨੂੰ ਉਤਸ਼ਾਹਿਤ ਕੀਤਾ ਹੈ। ਆਰਬੀਆਈ ਨੇ ਪੇਮੈਂਟ ਬੈਂਕਾਂ ਲਈ ਡਿਪਾਜ਼ਿਟ ਲਿਮਟ ਵਧਾ ਦਿੱਤੀ ਹੈ। ਆਰਬੀਆਈ ਨੇ ਪੇਮੈਂਟ ਬੈਂਕਾਂ ਲਈ ਡਿਪਾਜ਼ਿਟ ਲਿਮਟ ਨੂੰ 1 ਲੱਖ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤੀ ਹੈ। ਆਰਬੀਆਈ ਨੇ ਇਹ ਰਾਹਤ ਤਤਕਾਲ ਪ੍ਰਭਾਵ ਤੋਂ ਲਾਗੂ ਕੀਤੀ ਹੈ। ਗੌਰਤਲਬ ਹੈ ਕਿ ਪੇਮੈਂਟ ਬੈਂਕ ਕਾਫੀ ਸਮੇਂ ਤੋਂ ਡਿਪਾਜ਼ਿਟ ਲਿਮਟ ਵਧਾਉਣ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਸਰਕਾਰ ਨੇ ਡਿਪਾਜ਼ਿਟ ਇੰਸ਼ੋਰੈਂਸ ਲਿਮਟ ਨੂੰ 5 ਲੱਖ ਰੁਪਏ ਤਕ ਵਧਾਈ ਸੀ।

ਇਸ ਦੇ ਨਾਲ ਹੀ ਨਾਨ ਬੈਂਕ ਪੇਮੈਂਟ ਸੰਸਥਾਵਾਂ ਲਈ ਆਰਬੀਆਈ ਵੱਲੋਂ ਸੰਚਾਲਿਤ ਸੈਂਟਰਲਾਈਜ਼ਡ ਪੇਮੈਂਟ ਸਿਸਟਮ ਆਰਟੀਜੀਐਸ ਅਤੇ ਐਨਈਐਫਟੀ ਦੀ ਮੈਂਬਰਸ਼ਿਪ ਨੂੰ ਇਜਾਜ਼ਤ ਦਿੱਤੀ ਹੈ। ਇਸ ਸਹੂਲਤ ਨਾਲ ਵਿੱਤੀ ਪਰਕਿਰਿਆ ਵਿਚ ਸੈਟਲਮੈਂਟ ਜੋਖਮ ਘੱਟ ਹੋਣ ਅਤੇ ਸਾਰੇ ਯੂਜ਼ਰ ਸੈਗਮੈਂਟ ਤਕ ਡਿਜੀਟਲ ਵਿੱਤੀ ਸੇਵਾਵਾਂ ਦੀ ਪਹੁੰਚ ਵਧਾਉਣ ਦੀ ਉਮੀਦ ਹੈ।

Posted By: Tejinder Thind