ਨਵੀਂ ਦਿੱਲੀ, ਜੀਐੱਨਐੱਨ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕੋਵਿਡ-19 ਕੋਰੋਨਾ ਵਾਇਰਸ ਦੇ ਮੌਜੂਦਾ ਸੰਕਟ ਵਿਚਾਲੇ ਆਪਣੀ ਮੁਦਰਾ ਨੀਤੀ ਸਮੀਖਿਆ ਰਿਪੋਰਟ ਪੇਸ਼ ਕੀਤੀ। ਆਰਬੀਆਈ ਨੇ ਇਹ ਤਾਂ ਕਿਹਾ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਦਰ 'ਤੇ ਕਾਫ਼ੀ ਦਬਾਅ ਹੈ, ਪਰ ਇਹ ਦਬਾਅ ਕਿੰਨਾ ਹੈ ਇਹ ਇਸ ਗੱਲ ਨਾਲ ਤੈਅ ਹੋਵੇਗਾ ਕਿ ਕੋਵਿਡ-19 ਕਿੰਨੇ ਦਿਨਾਂ ਤਕ ਰਹਿੰਦਾ ਹੈ ਤੇ ਇਸ ਦਾ ਅਸਰ ਕੀ ਹੁੰਦਾ ਹੈ। ਹਾਲਾਂਕਿ ਉਨ੍ਹਾਂ ਇਹ ਸਾਫ਼ ਕਰ ਦਿੱਤਾ ਹੈ ਕਿ ਮਹਿੰਗਾਈ ਦੀ ਸਥਿਤੀ ਨਹੀਂ ਵਿਗੜੇਗੀ। ਫਲ਼-ਸਬਜ਼ੀਆਂ ਤੇ ਮੋਟੋ ਅਨਾਜਾਂ ਦਾ ਉਤਪਾਦਨ ਹੁੰਦਾ ਰਹੇਗਾ ਜਿਸ ਨਾਲ ਰਾਹਤ ਰਹੇਗੀ। ਪਰ ਕੇਂਦਰੀ ਬੈਂਕ ਨੇ ਮਹਿੰਗਾਈ ਦਾ ਕੋਈ ਟੀਚਾ ਨਿਰਧਾਰਤ ਨਹੀਂ ਕੀਤਾ ਹੈ।

ਵਿੱਤ ਮੰਤਰੀ ਵੱਲੋਂ ਅਰਥਚਾਰੇ 'ਤੇ ਸੰਕਟ ਨੂੰ ਘੱਟ ਕਰਨ 'ਚ ਮਦਦ ਲਈ 1.7 ਲੱਖ ਕਰੋੜ ਦੇ ਉਤਸ਼ਾਹ ਪੈਕੇਜ ਦੇ ਐਲਾਨ ਤੋਂ ਠੀਕ ਇਕ ਦਿਨ ਬਾਅਦ ਭਾਰਤੀ ਰਿਜ਼ਰਵ ਬੈਂਕ ਇਨ੍ਹਾਂ ਚੁਣੌਤੀਪੂਰਨ ਹਾਲਾਤ 'ਚ ਸਹਾਇਤਾ ਦੇ ਉਪਰਾਲਿਆਂ ਦੇ ਇਕ ਸੈੱਟ ਨਾਲ ਬਾਹਰ ਆਈ ਹੈ।

ਇਸ ਔਖੇ ਸਮੇਂ 'ਚ ਆਰਬੀਆਈ ਵੱਲੋਂ ਜੋ ਸਭ ਤੋਂ ਵੱਡਾ ਕਦਮ ਚੁੱਕਿਆ ਗਿਆ ਹੈ ਉਸ 'ਚ ਲੋਨ ਈਐੱਮਆਈ ਸਬੰਧੀ 3 ਮਹੀਨੇ ਦੀ ਮੋਹਲਤ ਹੈ। ਇਸ ਦਾ ਮਤਬਲ ਹੈ ਕਿ ਤੁਹਾਡੀ ਈਐੱਮਆਈ 3 ਮਹੀਨੇ ਪਿੱੱਛੇ ਥੱਕ ਦਿੱਤੀ ਜਾਵੇਗੀ ਤੇ ਤੁਹਾਨੂੰ ਜੂਨ ਤਕ ਮੌਜੂਦਾ ਲੋਨ 'ਤੇ ਕਿਸ਼ਤਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਨਿਸ਼ਚਿਤ ਤੌਰ 'ਤੇ ਉਨ•ਾਂ ਲੱਖਾਂ ਵਾਹਨ ਮਾਲਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੀ ਕਾਰ ਤੇ ਬਾਈਕ ਲੋਨ 'ਤੇ ਚੱਲ ਰਹੇ ਹਨ।

ਆਰਬੀਆਈ ਵੱਲੋਂ ਜਾਰੀ ਪਹਿਲੇ ਇਕ ਸਰਕੂਲਰ 'ਚ ਕਿਹਾ, 'ਸਾਰੀਆਂ ਟਰਮ ਲੋਨ (ਕਿਸਾਨੀ ਲੋਨ, ਖੁਦਰਾ ਤੇ ਫ਼ਸਲ ਲੋਨ ਸਮੇਤ) ਦੇ ਸਬੰਧੀ, ਸਾਰੀਆਂ ਕਮਰਸ਼ੀਅਲ ਬੈਂਕ (ਪੇਂਡੂ ਖੇਤਰ ਦੀਆਂ ਬੈਂਕਾਂ, ਵਿੱਤ ਬੈਂਕਾਂ ਤੇ ਸਥਾਨਕ ਖੇਤਰ ਦੀਆਂ ਬੈਂਕਾਂ ਸਮੇਤ), ਕੋਅਪ੍ਰੇਟਿਵ ਬੈਂਕ, ਅਖਿਲ ਭਾਰਤੀ ਵਿੱਤੀ ਸੰਸਥਾ ਤੇ ਐੱਨਬੀਐੱਫਸੀ (ਲੋਨ ਦੇਣ ਵਾਲੀਆਂ ਸੰਸਥਾਵਾਂ) ਨੂੰ 1 ਮਾਰਚ 2020 ਤੋਂ 31 ਮਈ 2020 ਵਿਚਾਲੇ ਮਿਲਣ ਵਾਲੀਆਂ ਸਾਰੀਆਂ ਕਿਸ਼ਤਾਂ ਦੇ ਭੁਗਤਾਨ 'ਤੇ ਤਿੰਨ ਮਹੀਨੇ ਦੀ ਮੋਹਲਤ ਦੇਣ ਦੀ ਇਜਾਜ਼ਤ ਹੈ।

ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨਊਫੈਕਚਰਸ (SIAM) ਨੇ ਰਿਜ਼ਰਵ ਬੈਂਕ ਵੱਲੋਂ ਚੁੱਕੇ ਕਦਮਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਇਸ ਮੁਸ਼ਕਲ ਸਮੇਂ 'ਚ ਉਪਭੋਗਤਾਵਾਂ ਦਾ ਵਿਸ਼ਵਾਸ ਵਧਾਉਣ 'ਚ ਮਦਦ ਮਿਲੇਗੀ।

Posted By: Seema Anand