ਜੇਐੱਨਐੱਨ, ਨਵੀਂ ਦਿੱਲੀ : RBI ਨੇ ਹਾਲ 'ਚ ਬੈਂਕਾਂ ਵੱਲੋਂ ਏਟੀਐੱਮ ਟ੍ਰਾਂਜੈਕਸ਼ਨ 'ਤੇ ਲਏ ਜਾਣ ਵਾਲੇ ਇੰਟਰਚੇਂਜ ਫੀਸ 'ਚ ਵਾਧੇ ਦਾ ਐਲਾਨ ਕੀਤਾ ਸੀ। ਫਾਈਨੈਂਸ਼ਿਅਲ ਟ੍ਰਾਂਜੈਕਸ਼ਨ 'ਤੇ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ। ਉੱਥੇ, ਨਾਨ-ਫਾਈਨੈਂਸ਼ਿਅਲ ਟ੍ਰਾਂਜੈਕਸ਼ਨ 'ਤੇ ਫੀਸ 'ਚ ਵਾਧੇ ਕਰ ਪੰਜ ਰੁਪਏ ਤੋਂ 6 ਰੁਪਏ ਕੀਤੀ ਗਈ ਹੈ।

ਕੀ ਹੁੰਦਾ ਹੈ Interchange Fee

ਰਿਜ਼ਰਵ ਬੈਂਕ ਮੁਤਾਬਿਕ ਇੰਟਰਚੇਂਜ ਫੀਸ ਫ੍ਰੀ ਹੁੰਦੀ ਹੈ, ਜੋ ਬੈਂਕ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਪੇਮੈਂਟ ਪ੍ਰੋਸੈੱਸ ਕਰਨ ਲਈ ਮਰਚੇਂਟ ਤੋਂ ਲੈਂਦੀ ਹੈ।

ਏਟੀਐੱਮ ਤੋਂ ਕੈਸ਼ ਕੱਢਣ ਦੇ ਨਿਯਮ 'ਚ ਬਦਲਾਅ

ਆਰਬੀਆਈ ਨੇ ਕਿਹਾ ਕਿ ਗਾਹਕ ਆਪਣੇ ਬੈਂਕ ਦੇ ਏਟੀਐੱਮ ਤੋਂ ਪੰਜ ਮੁਫ਼ਤ ਲੈਣ-ਦੇਣ ਕਰ ਸਕਦੇ ਹਨ। ਇਨ੍ਹਾਂ 'ਚ ਫਾਈਨੈਸ਼ਿਅਲ ਤੇ ਨਾਨ-ਫਾਈਨੈਸ਼ਿਅਲ ਟ੍ਰਾਂਜੈਕਸ਼ਨ ਸ਼ਾਮਲ ਹਨ। ਇੰਨਾ ਹੀ ਨਹੀਂ ਗਾਹਕ ਹੋਰ ਬੈਂਕ ਦੇ ਏਟੀਐੱਮ ਤੋਂ ਵੀ ਬਿਨਾਂ ਕਿਸੇ ਫੀਸ ਦੇ ਪੈਸੇ ਕੱਢ ਸਕਦੇ ਹਨ। ਇਸ ਤਹਿਤ ਮੈਟਰੋ ਸ਼ਹਿਰਾਂ 'ਚ ਦੂਜੇ ਬੈਂਕ ਦੇ ਏਟੀਐੱਮ ਤੋਂ ਤਿੰਨ ਤੇ ਨਾਨ-ਮੈਟਰੋ 'ਚ ਪੰਜ ਟ੍ਰਾਂਜੈਕਸ਼ਨ ਸ਼ਾਮਲ ਹਨ।

ਆਰਬੀਆਈ ਦੇ ਬਾਰੇ ਖ਼ਾਸ ਗੱਲਾਂ

ਭਾਰਤੀ ਰਿਜ਼ਰਵ ਬੈਂਕ (RBI) ਦੇਸ਼ 'ਚ ਬੈਂਕਿੰਗ ਸਿਸਟਮ ਦਾ ਰੈਗੂਲੇਟਰ ਹੈ। ਕੇਂਦਰੀ ਬੈਂਕ ਦੇਸ਼ ਦੀ ਇਕੋਨਾਮੀ, ਬੈਂਕਾਂ ਦੀ ਸਥਿਤੀ ਤੇ ਬੈਂਕਿੰਗ ਸਿਸਟਮ ਦੇ ਕੰਮਕਾਜ ਦੀ ਸਮੀਖਿਆ ਕਰਦਾ ਹੈ। ਇਸ ਨਾਲ ਹੀ ਹਰ ਦੋ ਮਹੀਨੇ 'ਤੇ ਮੌਦਰਿਕ ਦਰਾਂ ਦੀ ਸਮੀਖਿਆ ਵੀ ਆਰਬੀਆਈ ਵੱਲੋਂ ਕੀਤੀ ਜਾਂਦੀ ਹੈ। ਸ਼ਕਤੀਕਾਂਤ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਗਵਰਨਰ ਹੈ।

Posted By: Amita Verma