ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮਾਇਕਲ ਪਾਤਰਾਂ ਨੂੰ ਰਿਜ਼ਰਵ ਬੈਂਕ ਦਾ ਨਵਾਂ ਡਿਪਟੀ ਗਵਰਨਰ ਨਿਯੁਕਤ ਕੀਤਾ ਹੈ। ਪਾਤਰਾ ਇਸ ਅਹੁਦੇ ਹੋ ਅਸਤੀਫ਼ਾ ਦੇਣ ਵਾਲੇ ਵਿਰਲ ਅਚਾਰੀਆ ਦਾ ਸਥਾਨ ਲੈਣਗੇ। ਪਾਤਰਾ ਆਰਬੀਆਈ ਦੇ ਚੌਥੇ ਡਿਪਟੀ ਗਵਰਨਰ ਹੋਣਗੇ ਤੇ ਉਨ੍ਹਾਂ ਦੇ ਕੋਲ ਵੀ ਅਚਾਰੀਆ ਦੇ ਵਾਂਗ ਮੁਦਰਾ ਨੀਤੀ ਮਾਮਲਾ ਰਹਿਣ ਦੀ ਉਮੀਦ ਹੈ। ਪਾਤਰਾ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਨਵੇਂ ਡਿਪਟੀ ਗਵਰਨਰ ਪਹਿਲਾ ਮੁਦਰਾ ਨੀਚੀ ਵਿਭਾਗ 'ਚ ਨਿਦੇਸ਼ਕ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਪਿਛਲੇ ਤਿੰਨ ਬੈਠਕਾਂ 'ਚ ਪਾਤਰਾ ਨੇ ਅਰਥਵਿਵਸਥਾ ਦੀ ਗਤੀ ਨੂੰ ਤੇਜ਼ੀ ਦੇਣ ਲਈ ਵਿਆਜ਼ ਦਰ 'ਚ ਕਟੌਤੀ ਦਾ ਸਮਰਥਨ ਕੀਤਾ ਸੀ।


ਮਾਇਕਲ ਪਾਤਰਾ ਦਾ ਪੂਰਾ ਨਾਮ ਮਾਇਕਲ ਦੇਵਵ੍ਰਤ ਪਾਤਰਾ ਹੈ। Patra ਨੇ ਆਈਆਈਟੀ ਮੁੰਬਈ ਤੋਂ ਇਕੋਨੋਮਿਕ 'ਚ ਪੀਐੱਚਡੀ ਕੀਤੀ ਹੈ। ਅਕਤੂਬਰ 2005 'ਚ ਮੁਦਰਾ ਨੀਤੀ ਵਿਭਾਗ 'ਚ ਭੇਜੇ ਜਾਣ ਤੋਂ ਪਹਿਲਾ ਪਾਤਰਾ ਆਰਥਿਕ ਵਿਸ਼ਲੇਸ਼ਣ ਵਿਭਾਗ 'ਚ ਸਲਾਹਕਾਰ ਸੀ। ਅਚਾਰੀਆ ਨੇ ਆਪਣਾ ਕਾਰਜਕਾਲ ਪੂਰਾ ਹੋਣ 'ਤੇ ਛੇ ਮਹੀਨੇ ਜੁਲਾਈ 2019 'ਚ ਅਸਤੀਫ਼ਾ ਦੇ ਦਿੱਤਾ ਸੀ।

Posted By: Sarabjeet Kaur