ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਮੰਦੀ' 'ਚ ਫੰਸ ਗਿਆ ਹੈ ਤੇ ਦੇਸ਼ ਦੀ ਆਰਥਿਕ ਸਥਿਤੀ ਭਾਰੀ ਸੁਸਤ ਹੈ। ਉਨ੍ਹਾਂ ਨੇ ਇਸ ਸਥਿਤੀ ਲਈ ਪੀਐੱਮਓ 'ਚ ਸ਼ਕਤੀ ਦੇ ਸੈਂਟ੍ਰਲਾਈਜੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਕੋਲ ਸ਼ਕਤੀ ਨਾ ਹੋਣ 'ਤੇ ਵੀ ਇਹ ਸਥਿਤੀ ਪੈਦਾ ਹੋ ਗਈ ਹੈ। 'ਇੰਡੀਆ ਟੂਡੇ' ਮੈਗਜ਼ੀਨ 'ਚ ਸੁਸਤੀ ਦੇ ਦੌਰ ਤੋਂ ਦੇਸ਼ ਦੀ ਆਰਥਿਕਤਾ ਨੂੰ ਉੱਚਾ ਚੁੱਕਣ 'ਚ, ਜ਼ਮੀਨੀ ਤੇ ਕਿਰਤ ਬਾਜ਼ਾਰਾਂ ਦੇ ਉਦਾਰੀਕਰਨ ਉੱਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਨਿਵੇਸ਼ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਉਪਾਅ ਲੈਣ ਦੀ ਵੀ ਗੱਲ ਕੀਤੀ ਹੈ।

Posted By: Sarabjeet Kaur