ਨਈ ਦੁਨੀਆ, ਨਵੀਂ ਦਿੱਲ਼ੀ : ਜੇ ਤੁਸੀਂ ਆਪਣੇ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ 30 ਸਤੰਬਰ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰ ਲੈਣ, ਬਾਅਦ 'ਚ ਤੁਹਾਡੀ ਪਰੇਸ਼ਾਨੀ ਵੱਧ ਸਕਦੀ ਹੈ। ਨਾਲ ਹੀ ਇਹ ਦੱਸ ਦੇਈਏ ਕਿ ਇਹ ਕੰਮ ਬਗੈਰ ਕਿਸੇ ਪਰੇਸ਼ਾਨੀ ਦੇ ਤੁਸੀਂ ਘਰ ਬੈਠੇ ਆਨਲਾਈਨ ਵੀ ਕਰਵਾ ਸਕਦੇ ਹੋ।

30 ਸਤੰਬਰ ਦੀ ਆਖਰੀ ਤਾਰੀਕ

ਗੌਰਤਲਬ ਹੈ ਕਿ ਦੇਸ਼ਭਰ 'ਚ ਕੋਰੋਨਾ ਸੰਕਟ ਦੀ ਸਥਿਤੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਾਰੀਕ ਹੁਣ 30 ਸਤੰਬਰ ਕਰ ਦਿੱਤੀ ਹੈ। ਕੇਂਦਰੀ ਖੁਰਾਕ ਮੰਤਰਾਲੇ ਮੁਤਾਬਿਕ 30 ਸਤੰਬਰ ਤਕ ਜੇ ਰਾਸ਼ਨਕਾਰਡ ਧਾਰਕਾਂ ਨੇ ਆਪਣੇ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਜਨਤਕ ਵਿਤਰਣ ਪ੍ਰਣਾਲੀ ਤਹਿਤ ਮਿਲਣ ਵਾਲੇ ਫਾਇਦੇ ਬੰਦ ਹੋ ਜਾਣਗੇ।

ਘਰ ਬੈਠੇ ਆਨਲਾਈਨ ਲਿੰਕ ਕਰੋ ਆਧਾਰ ਕਾਰਡ

ਜੇ ਤੁਸੀਂ ਵੀ ਆਪਣਾ ਰਾਸ਼ਨ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਇਹ ਕੰਮ ਘਰ ਬੈਠੇ ਆਨਲਾਈਨ ਕਰ ਸਕਦੇ ਹੋ। ਇਸਲਈ ਆਧਾਰ ਕਾਰਡ ਦੀ ਅਧਿਕਾਰਤ ਵੈੱਬਸਾਈਟ ਆਈਡਿਟਿਫਿਕੇਸ਼ਨ ਅਥਾਰਟੀ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਜਾਓ, ਇਸ ਤੋਂ ਬਾਅਦ 'Start Now' ਆਪਸ਼ਨ 'ਤੇ ਕਲਿੱਕ ਕਰੋ। ਹੁਣ ਆਪਣੀ ਘਰ ਦਾ ਪਤਾ ਡਿਟੇਲ-ਜ਼ਿਲ੍ਹਾ 'ਤੇ ਸੂਬਾ ਭਰੋ। ਇਸ ਸਾਰੇ ਆਪਸ਼ਨ ਤੋਂ 'Ration Card' ਬੈਨੀਫਿਟ ਟਾਈਪ ਦਾ ਚੋਣ ਕਰਨ Ration Card ਸਕੀਮ ਨੂੰ ਚੁਣੋ। ਸਾਰੀ ਡਿਟੇਲ ਜਾਣਕਾਰੀ ਦੇਣ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਇਕ ਓਟੀਪੀ ਆਵੇਗਾ। ਉਸ ਨੂੰ ਸਬਮਿਟ ਕਰਨ ਤੋਂ ਬਾਅਦ ਆਧਾਰ ਕਾਰਡ ਤੋਂ ਤੁਹਾਡਾ ਰਾਸ਼ਨ ਕਾਰਡ ਲਿੰਕ ਹੋ ਜਾਵੇਗਾ।

Posted By: Amita Verma