ਨਵੀਂ ਦਿੱਲੀ : ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖਬਰ ਹੈ। ਰਾਸ਼ਨ ਕਾਰਡ ਬੇਹੱਦ ਜ਼ਰੂਰੀ ਕਾਗਜ਼ ਹੈ ਜਿਸ ਨਾਲ ਤੁਸੀਂ ਸਰਕਾਰ ਵੱਲੋਂ ਮੁਫ਼ਤ 'ਚ ਰਾਸ਼ਨ (Ration) ਲੈ ਸਕਦੇ ਹੋ ਪਰ ਜੇਕਰ ਇਸ ਕਾਰਡ 'ਤੇ ਤੁਹਾਡਾ ਆਪਣਾ ਮੋਬਾਈਲ ਨੰਬਰ ਗ਼ਲਤ ਹੈ ਜਾਂ ਫਿਰ ਬਦਲ ਗਿਆ ਹੈ ਤੇ ਕਾਰਡ ਅਪਡੇਟ ਨਹੀਂ ਹੋਇਆ ਹੈ ਤਾਂ ਤੁਹਾਡੇ ਲਈ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਇਸ ਲਈ ਤੁਸੀਂ ਬਿਨਾਂ ਦੇਰ ਕੀਤੇ ਰਾਸ਼ਨ ਕਾਰਡ 'ਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਰਾਸ਼ਨ ਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਵਾਉਣ ਕਾਫੀ ਆਸਾਨ ਹੈ। ਤੁਸੀਂ ਘਰ ਬੈਠੇ ਇਸ ਨੂੰ ਅਪਡੇਟ ਕਰ ਸਕਦੇ ਹੋ।

ਇੰਝ ਅਪਡੇਟ ਕਰੋ ਰਾਸ਼ਨ ਕਾਰਡ 'ਚ ਮੋਬਾਈਲ ਨੰਬਰ

  • ਇਸ ਦੇ ਲਈ ਪਹਿਲਾਂ ਤੁਸੀਂ ਇਸ ਸਾਈਟ https://nfs.delhi.gov.in/Citizen/UpdateMobileNumber.aspx 'ਤੇ ਵਿਜ਼ਿਟ ਕਰੋ।
  • ਤੁਹਾਡੇ ਸਾਹਮਣੇ ਇਕ ਪੇਜ ਖੁੱਲ੍ਹੇਗਾ। ਇੱਥੇ ਤੁਹਾਨੂੰ Update Your Registered Mobile Number ਲਿਖਿਆ ਨਜ਼ਰ ਆਵੇਗਾ।
  • ਹੁਣ ਇਸ ਦੇ ਹੇਠਾਂ ਦਿੱਤੇ ਗਏ ਕਾਲਮ 'ਚ ਤੁਸੀਂ ਆਪਣੀ ਜਾਣਕਾਰੀ ਭਰੋ।
  • ਇੱਥੇ ਪਹਿਲੇ ਕਾਲਮ 'ਚ Aadhaar Number of Head of Household/NFS ID ਲਿਖੋ।
  • ਦੂਸਰੇ ਕਾਲਮ 'ਚ Ration Card No. ਲਿਖੋ।
  • ਤੀਸਰੇ ਕਾਲਮ 'ਚ Name of Head of Household ਲਿਖੋ।
  • ਆਖਰੀ ਕਾਲਮ 'ਚ ਤੁਸੀਂ ਨਵਾਂ ਮੋਬਾਈਲ ਨੰਬਰ ਲਿਖੋ ਤੇ ਸੇਵ ਕਰ ਦਿਉ।
  • ਹੁਣ ਤੁਹਾਡਾ ਮੋਬਾਈਲ ਨੰਬਰ ਅਪਡੇਟ ਹੋ ਜਾਵੇਗਾ।

'ਵਨ ਨੇਸ਼ਨ ਵਨ ਰਾਸ਼ਨ ਕਾਰਡ' ਸ਼ੁਰੂ

ਕਾਬਿਲੇਗ਼ੌਰ ਹੈ ਕਿ ਦੇਸ਼ ਦੇ 20 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਕ ਜੂਨ 2020 ਤੋਂ ਰਾਸ਼ਨ ਕਾਰਡ ਪੋਰਟੇਬਿਲਟੀ ਸੇਵਾ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਸ਼ੁਰੂ ਹੋ ਚੁੱਕਾ ਹੈ। ਇਸ ਯੋਜਨਾ ਤਹਿਤ ਤੁਸੀਂ ਕਿਸੇ ਵੀ ਸੂਬੇ 'ਚ ਰਹਿ ਕੇ ਰਾਸ਼ਨ ਖਰੀਦ ਸਕਦੇ ਹੋ। ਆਂਧਰ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਗੋਆ, ਝਾਰਖੰਡ, ਤ੍ਰਿਪੁਰਾ, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਦਮਨ-ਦੀਵ 'ਚ ਪਹਿਲਾਂ ਤੋਂ ਹੀ ਇਹ ਯੋਜਨਾ ਲਾਗੂ ਹੈ।

Posted By: Seema Anand