ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਬਿਮਾਰੀ ਕਾਰਨ ਯਾਤਰੀਆਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਰੇਲਵੇ ਨੇ ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ 168 ਟਰੇਨਾਂ ਨੂੰ ਕੈਂਸਲ ਕਰ ਦਿੱਤਾ ਹੈ। 20 ਤੋਂ 31 ਮਾਰਚ ਦੇ ਵਿਚਕਾਰ ਇਨ੍ਹਾਂ ਟਰੇਨਾਂ ਦੀ ਉਪਰੇਟਿੰਗ ਬੰਦ ਰਹੇਗੀ। ਰੇਲਵੇ ਦਾ ਕਹਿਣਾ ਹੈ ਕਿ ਜਿਨ੍ਹਾਂ 155 ਟਰੇਨਾਂ ਨੂੰ ਕੈਂਸਲ ਕੀਤਾ ਗਿਆ ਹੈ ਯਾਤਰੀਆਂ ਤੋਂ ਇਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ ਤੇ ਸਾਰਿਆਂ ਨੂੰ 100 ਫੀਸਦੀ ਰਿਫੰਡ ਮਿਲੇਗਾ। ਰੇਲਵੇ ਨੇ ਕਿਹਾ ਕਿ ਕੈਂਸਲ ਟਰੇਨਾਂ 'ਚ ਟਿਕਟ ਵਾਲੇ ਯਾਤਰੀਆਂ ਨੂੰ ਇਸ ਬਾਰੇ 'ਚ ਵਿਅਕਤੀਗਤ ਰੂਪ ਤੋਂ ਦੱਸਿਆ ਜਾ ਰਿਹਾ ਹੈ।

ਮਹਾਰਾਸ਼ਟਰ ਦੇ ਸੀਐੱਮ ਉੱਧਵ ਠਾਕਰੇ ਵੱਲੋਂ ਲੋਕਾਂ ਤੋਂ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਤੋਂ ਬਾਅਦ ਪੱਛਮੀ ਰੇਲਵੇ ਉਪਨਗਰੀਅ ਟਰੇਨਾਂ 'ਚ ਯਾਤਰੀਆਂ ਦੀ ਗਿਣਤੀ ਮੰਗਲਵਾਰ ਨੂੰ 8 ਲੱਖ ਤੋਂ ਘੱਟ ਹੋ ਗਈ।

ਭਾਰਤ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ 'ਚ ਇਸ ਦੀ ਕੁਲ ਗਿਣਤੀ 169 ਪਹੁੰਚ ਗਈ ਹੈ।

ਸਿਹਤ ਮੰਤਰਾਲੇ ਵੱਲੋਂ ਦਿੱਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਿਕ, ਵਾਇਰਸ ਨਾਲ ਪ੍ਰਭਾਵਿਤ 15 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਇਸ ਨਾਲ ਕਿਸੇ ਦੀ ਵੀ ਮੌਤ ਦੀ ਸੂਚਨਾ ਨਹੀਂ ਹੈ।

ਅੰਕੜਿਆਂ ਮੁਤਾਬਿਕ, 'ਮਹਾਰਾਸ਼ਟਰ 'ਚ ਤਿੰਨ ਵਿਦੇਸ਼ੀ ਨਾਗਰਿਕਾਂ ਸਮੇਤ 45 ਮਾਮਲੇ ਸਾਹਮਣੇ ਆਏ ਹਨ, ਦੇਸ਼ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਰੀਜ ਇਸ ਸੂਬੇ 'ਚ ਹਨ।

Posted By: Amita Verma