ਜੇਐੱਨਐੱਨ, ਨਵੀਂ ਦਿੱਲੀ : ਆਲੀਸ਼ਾਨ ਸੁਪਰਪਲੈਕਸ 'ਚ ਮੂਵੀ ਦੇਖਣ ਦੇ ਸ਼ੌਕੀਨ ਲੋਕਾਂ ਲਈ ਇਕ ਚੰਗੀ ਖ਼ਬਰ ਹੈ। ਮੂਵੀ ਐਗਜੀਬਿਸ਼ਨ ਚੈਨ ਪੀਵੀਆਰ ਨੇ ਦਿੱਲੀ ਦੇ ਸ਼ਭ ਤੋਂ ਵੱਡੇ ਸੁਪਰਪਲੈਕਸ ਦੀ ਲਾਚਿੰਗ ਕੀਤੀ ਹੈ। ਪੀਵੀਆਰ ਸਿਨੇਮਾ ਨੇ ਦਿੱਲੀ ਦੇ ਡੈਵਲਪਿੰਗ ਦਵਾਰਕਾ ਏਰੀਆ 'ਚ ਸਥਿਤ ਵੇਗਸ ਮਾਲ 'ਚ 12 ਸਕ੍ਰੀਨ ਦਾ ਸੁਪਰਪਲੈਕਸ ਲਾਂਚ ਕੀਤਾ ਹੈ। ਇਸ ਸੁਪਰਪਲੈਕਸ 'ਚ ਕੁੱਲ 1850 ਸੀਟਾਂ ਹਨ। ਇਹ ਰਾਜਧਾਨੀ ਖੇਤਰ 'ਚ ਚੇਨ ਦੀ ਸਭ ਤੋਂ ਵੱਡੀ ਪ੍ਰਾਪਟੀ ਹੈ। ਹਾਲਾਂਕਿ, ਸਕ੍ਰੀਨ ਦੀ ਗਿਣਤੀ ਦੇ ਲਿਹਾਜ਼ ਨਾਲ ਦੇਖੀਏ, ਤਾਂ ਇਹ ਦੂਜੇ ਨੰਬਰ 'ਤੇ ਆਉਂਦਾ ਹੈ। ਨੋਇਡਾ ਦੇ ਲਾਜਿਕਸ ਥਿਏਟਰ 'ਚ ਸਭ ਤੋਂ ਜ਼ਿਆਦਾ ਸਕ੍ਰੀਨ ਲੱਗੀ ਹੈ।

ਪੀਵੀਆਰ ਸਿਨੇਮਾ ਨੇ ਇਸ ਆਲੀਸ਼ਾਨ ਸੁਪਰਪਲੈਕਸ 'ਤੇ ਕੁੱਲ 70 ਕਰੋੜ ਰੁਪਏ ਦਾ ਖਰਚਾ ਆਉਂਦਾ ਹੈ। ਇਸ ਸੁਪਰਪਲੈਕਸ 'ਚ ਇਕ ਆਈਮੈਕਸ ਸਕ੍ਰੀਨ, ਇਕ 4 ਡੀਐੱਕਸ ਸਕ੍ਰੀਨ ਤੇ ਦੋ ਪ੍ਰੀਮਿਅਮ ਲਿਊਕਸ ਆਡੀਟੋਰੀਅਮ ਹੈ। ਇਸ ਸੁਪਰਪਲੈਕਸ ਦੇ 9 ਆਡੀਟੋਰੀਅਮ 'ਚ ਡਾਲਬੀ 7.1 ਸਾਊਂਡ ਸਿਸਟਮ ਹੈ ਤੇ ਬਾਕੀ 'ਚ ਡਾਲਬੀ ਐਟਮਾਸ ਸਾਊਂਡ ਸਿਸਟਮ ਦਿੱਤਾ ਗਿਆ ਹੈ।

ਪੀਵੀਆਰ ਦੇ ਇਸ ਸਭ ਤੋਂ ਵੱਡੇ ਸੁਪਰਪਲੈਕਸ ਦੇ 6 ਆਡੀਟੋਰੀਅਮ 'ਚ ਨੇਕਸਜੇਨ 3D UHD ਸਕ੍ਰੀਨ ਹੈ। ਦਰਸ਼ਕਾਂ ਨੂੰ ਸਿਨੇਮਾ ਦਾ ਲਗਜ਼ੀਰਿਅਸ ਅਨੁਭਵ ਪ੍ਰਾਪਤ ਹੋਵੇ, ਇਸ ਲਈ ਸੁਪਰਪਲੈਕਸ ਦੇ ਸਾਰੇ ਆਡੀਟੋਰੀਅਮ 'ਚ ਰੈਕਲਾਈਨਜ਼ ਵੀ ਹਨ। ਇਸ ਸਪੁਰਪਲੈਕਸ ਨਾਲ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੀਵੀਆਰ ਸਿਨੇਮਾ ਦੇ ਕੁੱਲ 16 ਮਲਟੀਪਲੈਕਸ ਹੋ ਗਏ ਹਨ, ਜਿਨ੍ਹਾਂ 'ਚ 62 ਸਕ੍ਰੀਨਾਂ ਹਨ।

Posted By: Amita Verma