ਨਵੀਂ ਦਿੱਲੀ : ਸਰਕਾਰੀ ਸੈਕਟਰ ਦੇ ਪੰਜਾਬ ਐਂਡ ਸਿੰਧ ਬੈਂਕ (PSB) ਨੇ ਸ਼ਨਿਚਰਵਾਰ ਨੂੰ ਵੱਖ-ਵੱਖ ਮਿਆਦਾਂ ਲਈ ਆਪਣੀ MCLR 'ਚ 0.20 ਫ਼ੀਸਦੀ ਤਕ ਦੀ ਕਟੌਤੀ ਕੀਤੀ ਹੈ। PSB ਨੇ ਇਕ ਰੈਗੂਲੇਟਰੀ ਫਾਈਲਿੰਗ 'ਚ ਕਿਹਾ, 'ਸਾਡੇ ਬੈਂਕ ਨੇ ਵੱਖ-ਵੱਖ ਮਿਆਦਾਂ ਲਈ MCLR ਦੀ ਸੀਮਾਂਤ ਲਾਗਤ ਦੀ ਸਮੀਖਿਆ ਕੀਤੀ ਹੈ ਅਤੇ ਇਹ 16.08.2019 ਤੋਂ ਪ੍ਰਭਾਵੀ ਹੋਵੇਗੀ।'

ਬੈਂਕ ਨੇ ਇਕ ਸਾਲ ਦੀ MCLR ਨੂੰ 0.20 ਫ਼ੀਸਦੀ ਘਟਾ ਕੇ 8.70 ਤੋਂ 8.50 ਫ਼ੀਸਦੀ ਕਰ ਦਿੱਤਾ ਹੈ। ਜ਼ਿਆਦਾਤਰ ਉਪਭੋਗਤਾ ਕਰਜ਼ ਜਿਵੇਂ ਪਰਸਨਲ, ਆਟੋ ਤੇ ਘਰ ਦੀ ਕੀਮਤ ਇਕ ਸਾਲ ਦੇ MCLR ਦੇ ਆਧਾਰ 'ਤੇ ਤੈਅ ਕੀਤੇ ਜਾਂਦੇ ਹਨ। ਪੀਐੱਸਬੀ ਨੇ MCLR ਇਕ ਮਹੀਨੇ, ਤਿੰਨ ਮਹੀਨੇ ਤੇ ਛੇ ਮਹੀਨੇ ਦੀ ਮਿਆਦ ਦੇ ਕਰਜ਼ 'ਤੇ ਲੜੀਵਾਰ 0.15 ਫ਼ੀਸਦੀ ਤੋਂ 8.20 ਫ਼ੀਸਦੀ, 8.30 ਫ਼ੀਸਦੀ, 8.40 ਫ਼ੀਸਦੀ ਅਤੇ 8.50 ਫ਼ੀਸਦੀ ਤਕ ਘਟਾਈ ਹੈ।

ਬੈਂਕ ਨੇ MCLR ਨੂੰ ਤਿੰਨ ਸਾਲ ਦੇ ਮਿਆਦੀ ਲੋਨ 'ਤੇ 0.5 ਫ਼ੀਸਦੀ ਘਟਾ ਕੇ 9.20 ਫ਼ੀਸਦੀ ਕਰ ਦਿੱਤਾ ਹੈ। ਓਰੀਏਂਟਲ ਬੈਂਕ ਆਫ ਕਾਮਰਸ ਅਤੇ ਆਈਡੀਬੀਆਈ ਬੈਂਕ ਨੇ ਵੀਰਵਾਰ ਨੂੰ ਐੱਮਸੀਐੱਲਆਰ 'ਚ 0.05 ਤੋਂ 0.15 ਫ਼ੀਸਦੀ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਸੀ।

ਮੰਗ ਅਤੇ ਆਰਥਿਕ ਵਾਧੇ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਰਿਜ਼ਰਵ ਬੈਂਕ ਨੇ ਇਸੇ ਮਹੀਨੇ ਨੀਤੀਗਤ ਰੈਪੋ ਦਰ 0.35 ਫ਼ੀਸਦੀ ਕੀਤੀ ਸੀ ਜਿਸ ਤੋਂ ਬਾਅਦ ਭਾਰਤੀ ਸਟੇਟ ਬੈਂਕ (SBI) ਅਤੇ ਕਈ ਹੋਰ ਵੱਡੇ ਬੈਂਕ ਆਪਣੀ ਐੱਮਸੀਐੱਲਆਰ ਘਟਾ ਚੁੱਕੇ ਹਨ। ਰੈਪੋ ਦਰਾਂ (ਜਿਸ 'ਤੇ ਆਰਬੀਆਈ ਬੈਂਕਾਂ ਨੂੰ ਨਗਦੀ ਇਕ ਦਿਨ ਲਈ ਉਧਾਰ ਦਿੰਦਾ ਹੈ) ਘਟ ਕੇ 5.40 ਫ਼ੀਸਦੀ 'ਤੇ ਆ ਗਈ ਹੈ। ਇਹ ਰੈਪੋ ਦਰਾਂ ਨੌਂ ਸਾਲ ਦਾ ਘੱਟੋ-ਘੱਟ ਪੱਧਰ ਹੈ।

Posted By: Seema Anand