ਜੇਐੱਨਐੱਨ, ਨਵੀਂ ਦਿੱਲੀ : ਪਬਲਿਕ ਪ੍ਰੋਵੀਡੈਂਟ ਫੰਡ (PPF) ਭਾਰਤ 'ਚ ਉਪਲਬਧ ਸਭ ਤੋਂ ਵਧੀਆ ਲੌਂਗ ਟਰਮ ਨਿਵੇਸ਼ ਬਦਲਾਂ 'ਚੋਂ ਇਕ ਹੈ ਜੋ ਕਿ ਯਕੀਨੀ ਰਿਟਰਨ ਦੀ ਗਾਰੰਟੀ ਦਿੰਦਾ ਹੈ। ਇਸ ਦਾ ਇਸਤੇਮਾਲ ਜ਼ਿਆਦਾਤਰ ਬੱਚਿਆਂ ਦੀ ਸਿੱਖਿਆ ਜਾਂ ਵਿਆਹ ਲਈ ਜਾਂ ਰਿਟਾਇਰਮੈਂਟ ਫੰਡ ਬਣਾਉਣ ਲਈ ਕੀਤਾ ਜਾਂਦਾ ਹੈ। ਪੀਪੀਐੱਫ 'ਚ ਜਮ੍ਹਾਂ ਕਰਨ 'ਤੇ ਆਮਦਨ ਕਰ ਦੀ ਧਾਰਾ 80ਸੀ ਤਹਿਤ ਇਨਕਮ ਟੈਕਸ 'ਚ ਡਿਡਕਸ਼ਨ ਲਈ ਦਾਅਵਾ ਕੀਤਾ ਜਾ ਸਕਦਾ ਹੈ ਤੇ ਮੈਚਿਓਰਟੀ ਵੇਲੇ ਪੈਸੇ ਕਢਵਾਉਣ 'ਤੇ ਵੀ ਕੋਈ ਟੈਕਸ ਨਹੀਂ ਲਗਦਾ। ਪੀਪੀਐੱਫ 'ਚ ਪੈਸਾ ਆਫਲਾਈਨ ਦੇ ਨਾਲ ਆਨਲਾਈਨ ਵੀ ਜਮ੍ਹਾਂ ਕੀਤਾ ਜਾ ਸਕਦਾ ਹੈ। ਪੀਪੀਐੱਫ 'ਚ ਆਨਲਾਈਨ 3 ਵੱਖ-ਵੱਖ ਤਰੀਕਿਆੰ ਨਾਲ ਪੈਸਾ ਜਮ੍ਹਾਂ ਕੀਤਾ ਜਾ ਸਕਦਾ ਹੈ।

PPF 'ਚ ਤਿੰਨ ਤਰੀਕਿਆਂ ਨਾਲ ਕਿਵੇਂ ਜਮ੍ਹਾਂ ਕਰਦੇ ਹਨ ਪੈਸਾ ਜਾਣੋ

  • ECS : ਈਸੀਐੱਸ ਮੈਂਡੇਟ ਜ਼ਰੀਏ ਤੁਸੀਂ PPF ਅਕਾਊਂਟ 'ਚ ਪੈਸਾ ਟਰਾਂਸਫਰ ਕਰ ਸਕਦੇ ਹੋ। ਪਹਿਲਾਂ ਈਸੀਐੱਸ ਮੈਂਡੇਟ ਨੂੰ ਪੀਪੀਐੱਫ ਅਕਾਊਂਟ ਨਾਲ ਸੈੱਟ ਕਰਨਾ ਪਵੇਗਾ। ਇਸ ਪ੍ਰਕਿਰਿਆ 'ਚ ਅਕਾਊਂਟ 'ਚੋਂ ਪੈਸਾ ਕੱਟਿਆ ਜਾਂਦਾ ਹੈ ਤੇ ਪੀਪੀਐੱਫ 'ਚ ਜਮ੍ਹਾਂ ਹੋ ਜਾਂਦਾ ਹੈ। ਇੰਟਰਬੈਂਕ ਪੈਸਾ ਟਰਾਂਸਫਰ ਕਰਨ ਲਈ ਇਸ ਪ੍ਰਕਿਰਿਆ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਸਟੈਂਡਿੰਗ ਇੰਸਟ੍ਰਕਸ਼ਨ : ਮੰਨ ਲਓ ਜੇਕਰ ਸੇਵਿੰਗ ਅਕਾਊਂਟ ਤੇ ਪੀਪੀਐੱਫ ਇੱਕੋ ਬ੍ਰਾਂਚ 'ਚ ਹੁੰਦਾ ਹੈ ਤਾਂ ਇਸ ਪ੍ਰਕਿਰਿਆ ਲਈ ਗਹਾਕ ਨੂੰ ਇਸ ਦੀ ਜਾਣਕਾਰੀ ਬੈਂਕ ਨੂੰ ਦੇਣੀ ਪੈਂਦੀ ਹੈ, ਇਹ ਦੱਸਣਾ ਹੁੰਦਾ ਹੈ ਕਿ ਮੰਥਲੀ ਪੈਸਾ ਬੱਚਤ ਖਾਤੇ ਤੋਂ ਪੀਪੀਐੱਫ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਕ ਵਿੱਤੀ ਵਰ੍ਹੇ 'ਚ ਇਸ ਵਿਚ 1.5 ਲੱਖ ਰੁਪਏ ਵੱਧ ਤੋਂ ਵੱਧ ਟਰਾਂਸਫਰ ਕੀਤੇ ਜਾ ਸਕਦੇ ਹਨ। ਤੁਹਾਡੇ ਵੱਲੋਂ ਇਕ ਵਾਰ ਬੈਂਕ ਨੂੰ ਜਾਣਕਾਰੀ ਦੇਣ ਤੋਂ ਬਾਅਦ ਬੈਂਕ ਆਟੋਮੈਟੀਕਲੀ ਪੈਸਾ ਸੇਵਿੰਗ ਅਕਾਊਂਟ ਤੋਂ ਪੀਪੀਐੱਫ ਅਕਾਊਂਟ 'ਚ ਭੇਜ ਦਿੰਦਾ ਹੈ।
  • NEFT : ਨੈੱਟਬੈਂਕਿੰਗ ਜ਼ਰੀਏ ਇਸ ਵਿਚ ਪੈਸਾ ਜਮ੍ਹਾਂ ਕੀਤਾ ਜਾ ਸਕਦਾ ਹੈ। ਇਸ ਦੇ ਲਈ PPF ਅਕਾਊਂਟ ਨੰਬਰ ਤੇ ਬੈਂਕ ਬ੍ਰਾਂਚ ਦੇ IFSC ਕੋਡ ਕੰਮ ਆਉਣਗੇ। NEFT ਬੱਚਤ ਖਾਤਾ ਤੇ ਚਾਲੂ ਖਾਤਾ ਦੋਵਾਂ ਜ਼ਰੀਏ ਕੀਤਾ ਜਾ ਸਕਦਾ ਹੈ। ਇਸ ਵਿਚ 30 ਮਿੰਟ ਦਾ ਸਮਾਂ ਲਗਦਾ ਹੈ ਜਦਕਿ ਇੰਟਰਾ ਬੈਂਕ ਪ੍ਰੋਸੈੱਸ 'ਚ ਕੁਝ ਮਿੰਟ/ਘੰਟੇ ਲੱਗ ਸਕਦੇ ਹਨ।

Posted By: Seema Anand