ਨਵੀਂ ਦਿੱਲੀ, ਬਿਜ਼ਨੈੱਸ ਡੈਸਕ : Salary Class ਲਈ ਵੱਡੀ ਰਾਹਤ ਦਾ ਫ਼ੈਸਲਾ ਹੋਇਆ ਹੈ। EPFO ਨੇ PF ਖਾਤਾਧਾਰਕ ਦੇ UAN ਨੂੰ ਉਸ ਦੇ Aadhaar ਨਾਲ ਲਿੰਕ ਕਰਨ ਦੀ ਤਰੀਕ ਵਧਾ ਦਿੱਤੀ ਹੈ। ਪਹਿਲਾਂ ਇਸ ਨੂੰ 1 ਜੂਨ ਤੋਂ ਲਾਗੂ ਕਰ ਦਿੱਤਾ ਗਿਆ ਸੀ, ਪਰ ਹੁਣ ਈਪੀਐੱਫਓ ਨੇ ਯੂਏਐੱਨ ਨੂੰ ਆਧਾਰ ਨੰਬਰ ਨਾਲ ਵੈਰੀਫਾਈ ਕਰਦੇ ਹੋਏ PF ਰਿਟਰਨ ਦਾਖ਼ਲ ਕਰਨ ਦੇ ਹੁਕਮ 'ਤੇ ਅਮਲ ਨੂੰ 1 ਸਤੰਬਰ 2021 ਤਕ ਲਈ ਟਾਲ ਦਿੱਤਾ ਹੈ। ਜੇਕਰ Aadhaar ਨੂੰ UAN ਨਾਲ ਲਿੰਕ ਨਹੀਂ ਕੀਤਾ ਤਾਂ ਉਸ ਦੇ ਕੀ ਨੁਕਸਾਨ ਹੋ ਸਕਦੇ ਹਨ, ਆਓ ਉਸ 'ਤੇ ਝਾਤ ਮਾਰਦੇ ਹਾਂ। PF ਅਕਾਊਂਟ ਦਾ UAN ਜੇਕਰ Aadhaar ਨਾਲ ਲਿੰਕ ਨਹੀਂ ਹੋਵੇਗਾ ਤਾਂ ਕਈ ਕੰਮ ਰੁਕ ਸਕਦੇ ਹਨ। ਇਸ ਵਿਚ ਅੰਸ਼ਦਾਨ ਜਮ੍ਹਾਂ ਹੋਣ ਤੋਂ ਲੈ ਕੇ PF ਨਿਕਾਸੀ ਤਕ ਸ਼ਾਮਲ ਹੈ।

ਬੀਮਾ ਯੋਜਨਾ ਦਾ ਫਾਇਦਾ ਨਹੀਂ

ਪਰਸਨਲ ਫਾਇਨਾਂਸ ਐਕਸਪਰਟ ਤੇ CA ਮਨੀਸ਼ ਕੁਮਾਰ ਗੁਪਤਾ ਮੁਤਾਬਕ UAN ਜੇਕਰ Aadhaar ਨਾਲ ਲਿੰਕ ਨਹੀਂ ਹੋਵੇਗਾ ਤਾਂ ਕੰਪਨੀ ਮੁਲਾਜ਼ਮ ਦਾ ਪੀਐੱਫ ਕੱਟੇਗੀ ਪਰ ਕੰਪਨੀ ਦਾ ਯੋਗਦਾਨ ਨਹੀਂ ਮਿਲੇਗਾ। ਕੰਪਨੀ ਦਾ ਯੋਗਦਾਨ ਸਿਰਫ਼ ਉਨ੍ਹਾਂ ਮੁਲਾਜ਼ਮਾਂ ਦਾ ਜਮ੍ਹਾਂ ਹੋਵੇਗਾ, ਜਿਨ੍ਹਾਂ ਦਾ PF ਅਕਾਊਂਟ ਆਧਾਰ ਨਾਲ ਜੁੜਿਆ ਹੈ। ਅਜਿਹੇ ਮੁਲਾਜ਼ਮ EPFO ਦੇ ਇੰਪਲਾਈ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਭਾਵ EDLI ਤੋਂ ਵੀ ਵਾਂਝੇ ਹੋ ਜਾਣਗੇ। ਉਹ ਵਿਅਕਤੀ ਬੀਮਾ ਕਵਰ ਤੋਂ ਬਾਹਰ ਹੋ ਜਾਵੇਗਾ।

EDLI ਸਕੀਮ ਕੀ ਹੈ

EDLI PF ਖਾਤਾਧਾਰਕ ਲਈ ਬੀਮਾ ਕਵਰ ਹੈ। ਹਾਲ ਹੀ 'ਚ Covid Pandemic ਨੂੰ ਦੇਖਦੇ ਹੋਏ Labor Ministry ਨੇ ਡੈੱਥ ਇੰਸ਼ੋਰੈਂਸ ਬੈਨੀਫਿਟ ਦੀ ਰਕਮ ਵਧਾ ਦਿੱਤੀ ਹੈ। ਇੰਪਲਾਈ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ, 1976 ਤਹਿਤ ਦਿੱਤੀ ਜਾਣ ਵਾਲੀ ਬੀਮਾ ਰਕਮ ਦੀ ਮਿਆਦ ਵੱਧ ਕੇ 7 ਲੱਖ ਰੁਪਏ ਹੋ ਗਈ ਹੈ। ਇਸ ਨਾਲ ਖਾਤਾਧਾਰਕ ਦੀ ਮੌਤ 'ਤੇ ਘੱਟੋ-ਘੱਟ ਬੀਮਾ ਰਕਮ ਵਧਾ ਕੇ 2.5 ਲੱਖ ਰੁਪਏ ਤੇ ਵੱਧ ਤੋਂ ਵੱਧ ਰਕਮ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਪਹਿਲਾਂ ਇਹ ਰਕਮ 2 ਲੱਖ ਰੁਪਏ ਤੇ 6 ਲੱਖ ਰੁਪਏ ਸੀ। ਇਹ ਰਕਮ ਉਦੋਂ ਮਿਲਦੀ ਹੈ ਜਦੋਂ ਖਾਤਾਧਾਰਕ ਦੇ ਨਾਲ ਕੋਈ ਅਣਹੋਣੀ ਹੋ ਜਾਵੇ।

ਇਨਕਮ ਟੈਕਸ 'ਚ ਰਾਹਤ ਨਹੀਂ

ਮਨੀਸ਼ ਕੁਮਾਰ ਗੁਪਤਾ ਮੁਤਾਬਕ UAN ਨੂੰ Aadhaar ਨਾਲ ਲਿੰਕ ਨਾ ਹੋਣ ਦੀ ਵਜ੍ਹਾ ਨਾਲ ਕੰਪਨੀ ਆਪਣਾ ਹਿੱਸਾ ਵੀ ਜਮ੍ਹਾਂ ਨਹੀਂ ਕਰ ਸਕੇਗੀ। ਨਾਲ ਹੀ ਇਸ ਰਕਮ ਨੂੰ ਆਮਦਨ ਕਰ 'ਚ ਖਰਚ ਦੇ ਤੌਰ 'ਤੇ ਮਨਜ਼ੂਰਸ਼ੁਦਾ ਨਹੀਂ ਮੰਨਿਆ ਜਾਵੇਗਾ। ਜੇਕਰ ਕਿਸੇ ਵਿਅਕਤੀ ਕੋਲ PF ਦਾ ਯੂਨੀਵਰਸਲ ਅਕਾਊਂਟ ਨੰਬਰ (UAN) ਨਹੀਂ ਹੈ ਤਾਂ ਉਸ ਦਾ ਪ੍ਰੋਵੀਡੈਂਟ ਫੰਡ ਨਾਲ ਸਬੰਧਤ ਕੰਮ ਕਰਨ ਤੋਂ ਪਹਿਲਾਂ ਇਸ ਨੂੰ ਲੈਣਾ ਪਵੇਗਾ।

Aadhaar-PAN Linking

ਮਨੀਸ਼ ਕੁਮਾਰ ਗੁਪਤਾ ਮੁਤਾਬਕ ਇਨਕਮ ਟੈਕਸ ਵਿਭਾਗ 'ਚ PAN ਨੂੰ ਆਧਾਰ ਨਾਲ ਲਿੰਕ ਕਰਨ ਦੀ ਜਿਹੜੀ ਵਿਵਸਥਾ ਚੱਲ ਰਹੀ ਹੈ, ਅਜਿਹੀ ਪ੍ਰਕਿਰਿਆ ਸਰਕਾਰ ਨੇ PF ਵਿਭਾਗ 'ਚ ਕੀਤੀ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਜੋ ਕੰਪਨੀ ਨਕਲੀ ਮੁਲਾਜ਼ਮਾਂ ਨੂੰ ਆਪਣੇ ਅਦਾਰੇ 'ਚ ਤਾਇਨਾਤ ਕਰਦੀ ਹੈ, ਉਹ ਹੁਣ ਪਛਾਣ ਲਏ ਜਾਣਗੇ ਤੇ ਬਿਨਾਂ ਆਧਾਰ ਲਿੰਕ ਕਰਵਾਏ, ਹੁਣ ਆਪਣਾ ਪੁਰਾਣਾ PF ਵੀ ਨਹੀਂ ਕਢਵਾ ਸਕਣਗੇ। ਫਰਜ਼ੀ ਮੁਲਾਜ਼ਮਾਂ ਤੇ ਅਜਿਹੀਆਂ ਇਨਕਮ ਟੈਕਸ 'ਚ ਚੋਰੀ ਕਰਨ ਵਾਲੀਆਂ ਕੰਪਨੀਆਂ ਲਈ ਇਹ ਇਕ ਵੱਡਾ ਝਟਕਾ ਹੈ।

Posted By: Seema Anand