ਨਈ ਦੁਨੀਆ, ਨਵੀਂ ਦਿੱਲੀ : Provident Fund Mistake : ਸਰਕਾਰੀ ਤੇ ਨਿੱਜੀ ਖੇਤਰ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ PF ਕੱਟਿਆ ਜਾਣਾ ਲਾਜ਼ਮੀ ਹੈ ਜੋ Employees Provident Fund (EPF) 'ਚ ਜਾਂਦਾ ਹੈ। PF ਦੋ ਹਿੱਸਿਆਂ 'ਚ ਅਕਾਊਂਟ 'ਚ ਜਾਂਦਾ ਹੈ ਇਸ ਵਿਚ ਇਕ ਸ਼ੇਅਰ ਕੰਪਨੀ ਵੱਲੋਂ ਪਾਇਆ ਜਾਂਦਾ ਹੈ, ਉੱਥੇ ਹੀ ਦੂਸਰਾ ਹਿੱਸਾ ਮੁਲਾਜ਼ਮ ਦਾ ਹੁੰਦਾ ਹੈ। ਇਹ ਹਰ ਮਹੀਨੇ ਕੱਟਿਆ ਜਾਂਦਾ ਹੈ। ਇਹ ਪੈਸਾ ਨੌਕਰੀ ਛੱਡਣ ਤੋਂ ਬਾਅਦ ਜਾਂ ਫਿਰ ਰਿਟਾਇਰਮੈਂਟ ਤੋਂ ਬਾਅਦ ਕਢਵਾਇਆ ਜਾ ਸਕਦਾ ਹੈ। ਇਹ ਯੋਜਨਾ EPFO ਦੇ ਸਾਰੇ ਮੁਲਾਜ਼ਮਾਂ ਲਈ ਕੀਤੀ ਹੋਈ ਹੈ। ਕਿਸੇ ਹੋਰ ਸਕੀਮ ਵਾਂਗ ਹੀ ਪ੍ਰੋਵੀਡੈਂਟ ਫੰਡ ਅਕਾਊਂਟ 'ਚ ਵੀ ਗ਼ਲਤੀ ਹੋ ਸਕਦੀ ਹੈ। ਪਰ ਚੰਗੀ ਗੱਲ ਇਹ ਹੈ ਕਿ EPFO ਨੇ ਹਰ ਮੁਲਾਜ਼ਮ ਨੂੰ ਆਪਣੇ ਪੀਐੱਫ ਅਕਾਊਂਟ ਦੀ ਗ਼ਲਤੀ ਸੁਧਾਰਨ ਲਈ ਬਦਲ ਦਿੱਤਾ ਹੋਇਆ ਹੈ।

PF ਅਕਾਊਂਟ 'ਚ ਨਾਂ, ਜਨਮ ਤਾਰੀਕ ਸਮੇਤ ਹੋਰ ਗ਼ਲਤੀਆਂ ਦੇ ਸੁਧਾਰ ਦਾ ਬਦਲ ਦਿੱਤਾ ਗਿਆ ਹੈ। ਹਾਲਾਂਕਿ ਆਧਾਰ ਕਾਰਡ 'ਚ ਦਿੱਤੀ ਗਈ ਜਾਣਕਾਰੀਆਂ ਦੇ ਹਿਸਾਬ ਨਾਲ ਹੀ ਸੁਧਾਰ ਹੋ ਸਕਦਾ ਹੈ।

ਇੰਝ ਕਰੋ ਗ਼ਲਤੀਆਂ 'ਚ ਸੁਧਾਰ

  • EPFO ਦੇ ਅਧਿਕਾਰਤ ਪੋਰਟਲ 'ਤੇ ਜਾਓ।
  • ਆਪਣੇ UAN 'ਚ ਲੌਗਇਨ ਕਰੋ ਤੇ ਪਾਰਵਰਡ ਭਰੋ।
  • Manage 'ਤੇ ਕਲਿੱਕ ਕਰੋ ਤੇ Modify Basic Details ਨੂੰ ਸਿਲੈਕਟ ਕਰੋ।
  • ਜ਼ਰੂਰਤ ਦੇ ਹਿਸਾਬ ਨਾਲ ਜਾਣਕਾਰੀਆਂ Edit ਕਰੋ।
  • Update Details 'ਤੇ ਕਲਿੱਕ ਕਰੋ ਤੇ Correction for Approval ਨੂੰ Submit ਕਰੋ।

PF ਅਕਾਊਂਟ ਦਾ ਇਹ ਹੈ ਫਾਇਦਾ

ਹਰੇਕ ਮੁਲਾਜ਼ਮ ਦੇ ਪੀਐੱਫ ਅਕਾਊਂਟ 'ਤੇ ਹਰ ਸਾਲ 1 ਫਰਵਰੀ ਨੂੰ ਕੰਪਾਊਂਡ ਇੰਟਰਸਟ ਮਿਲਦਾ ਹੈ। ਇਸ ਤੋਂ ਵੱਡਾ ਫਾਇਦਾ ਮੁਲਾਜ਼ਮ ਨੂੰ ਟੈਕਸ 'ਚ ਰਾਹਤ ਦੇ ਤੌਰ 'ਤੇ ਮਿਲਦਾ ਹੈ। ਇਨਕਮ ਟੈਕਸ ਐਕਟ ਦੇ ਸੈਕਸ਼ਨ 80ਸੀ ਤਹਿਤ EPF ਟੈਕਸ ਕਟੌਤੀ ਤਹਿਤ ਆਉਂਦਾ ਹੈ।

Posted By: Seema Anand