v> ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਹੋਮ ਲੋਨ ਦੀ ਪ੍ਰੋਸੈੱਸਿੰਗ ਫੀਸ 'ਤੇ ਦਿੱਤੀ ਛੋਟ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਆਗਾਮੀ 15 ਅਕਤੂਬਰ ਤੋਂ ਬਾਅਦ ਹੋਣ ਵਾਲੇ ਹੋਮ ਲੋਨ 'ਤੇ ਹੁਣ ਇਹ ਫੀਸ ਲੱਗੇਗੀ। ਹੋਮ ਲੋਨ ਤੋਂ ਇਲਾਵਾ ਇਸ ਦੇ ਟਾਪਅਪ ਲੋਨ ਦੇ ਨਾਲ ਹੀ ਕਾਰਪੋਰੇਟ ਤੇ ਬਿਲਡਰਜ਼ ਨੂੰ ਦਿੱਤੇ ਜਾਣ ਵਾਲੇ ਲੋਨ 'ਤੇ ਵੀ ਫੀਸ ਵਸੂਲੀ ਜਾਵੇਗੀ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਮ ਲੋਨ ਵਿਆਜ ਤੋਂ ਹੋਣ ਵਾਲੀ ਬੈਂਕ ਦੀ ਕਮਾਈ 'ਚ ਕਮੀ ਆਈ ਹੈ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਇਕ ਸਾਲ 'ਚ ਐੱਸਬੀਆਈ ਨੇ ਰੈਪੋ ਦਰਾਂ 'ਚ 135 ਬੇਸਿਸ ਅੰਕਾਂ ਦੀ ਕਟੌਤੀ ਕੀਤੀ ਹੈ। ਬੈਂਕ ਨੇ ਫੈਸਟੀਵਲ ਸੀਜ਼ਨ ਦੌਰਾਨ ਪ੍ਰੋਸੈੱਸਿੰਗ ਫੀਸ 'ਚ ਛੋਟ ਦਿੱਤੀ ਹੋਈ ਸੀ।

Posted By: Seema Anand