ਨਵੀਂ ਦਿੱਲੀ, ਟੇਕ ਡੈਸਕ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੰਬੇ ਸਮੇਂ ਤੋਂ ਸਿਨੇਮਾ ਹਾਲ ਬੰਦ ਰਹੇ ਹਨ ਜਿਨ੍ਹਾਂ ਦੇ ਖੁੱਲ੍ਹਣ ਦਾ ਸਿਲਸਿਲਾ ਹੁਣ ਹੌਲੀ-ਹੌਲੀ ਸ਼ੁਰੂ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਲੋਕ ਹਾਲੇ ਸਿਨੇਮਾਘਰ ਜਾ ਕੇ ਮੂਵੀ ਦੇਖਣ ਤੋਂ ਬਚ ਰਹੇ ਹਨ। ਦੂਜੇ ਪਾਸੇ ਓਟੀਟੀ ਪਲੇਟਫਾਰਮ 'ਤੇ ਨਵੀਂ ਫਿਲਮਾਂ ਤੇ ਹੋਰ ਸ਼ੋਅ ਲਈ ਰਿਲੀਜ਼ ਹੋਣ ਨਾਲ ਲੋਕ ਘਰ ਹੀ ਵੱਡੀ ਸਕਰੀਨ 'ਚ ਫਿਲਮਾਂ ਤੇ ਹੋਰ ਪ੍ਰੋਗਰਾਮ ਦੇਖਣਾ ਪਸੰਦ ਕਰ ਰਹੇ ਹਨ। ਇਸ ਦੇ ਚੱਲਦਿਆਂ ਸਮਾਰਟ ਟੀਵੀ ਦੀ ਵਿਕਰੀ 'ਚ ਭਾਰੀ ਡਿਮਾਂਡ ਦੇਖੀ ਜਾ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਇਕ ਸਮਾਰਟ ਟੀਵੀ ਖਰੀਦਣ ਦੀ ਪਲਾਂਨਿੰਗ ਕਰ ਰਹੇ ਹੋ ਤਾਂ 32 ਇੰਚ ਸਕਰੀਨ ਸਾਈਜ 'ਚ ਆਉਣ ਵਾਲੀ ਸਮਾਰਟ ਟੀਵੀ ਦੇ ਕੁਝ ਆਪਸ਼ਨ ਲੈ ਕੇ ਪੇਸ਼ ਕਰ ਰਹੇ ਹਨ ਜੋ ਸਮਾਰਟ ਟੀਵੀ ਖਰੀਦਣ 'ਚ ਤੁਹਾਡੀ ਮਦਦ ਕਰ ਸਕਦਾ ਹੈ। ਨਾਲ ਹੀ Amazon India ਤੇ Flipkart ਤੋਂ ਖਰੀਦ 'ਤੇ ਕਈ ਸ਼ਾਨਦਾਰ ਡਿਸਕਾਊਂਟ ਆਫਰ, EMI ਤੇ ਐਕਸਚੇਂਜ ਆਫਰ ਰਾਹੀਂ ਸਸਤੇ 'ਚ ਖਰੀਦਦਾਰੀ ਕੀਤਾ ਜਾ ਸਕਦੀ ਹੈ?

Realme 32 ਇੰਚ ਐਂਡਰਾਈਡ ਸਮਾਰਟ ਟੀਵੀ

ਕੀਮਤ- 11,499 ਰੁਪਏ

ਆਫਰ- Realme ਸਮਾਰਟ ਟੀਵੀ ਨੂੰ Flipkart 'ਤੇ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ਨੂੰ SBI ਕ੍ਰੈਡਿਟ ਕਾਰਡ ਤੋਂ ਖਰੀਦਣ 'ਤੇ 10% ਤੇ ਜ਼ਿਆਦਾ 1500 ਰੁਪਏ ਦੀ ਢਿੱਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ SBI ਡੇਬਿਟ ਕਾਰਡ ਤੋਂ 10% ਜ਼ਿਆਦਾਤਰ 1000 ਰੁਪਏ ਦੀ ਢਿੱਲ ਮਿਲੇਗੀ। ਨਾਲ ਹੀ ਇਸ ਨੂੰ 1,278 ਰੁਪਏ ਪ੍ਰਤੀ ਮਹੀਨੇ ਦੀ ਨੋ-ਕਾਸਟ EMI 'ਤੇ ਖਰੀਦਿਆ ਜਾ ਸਕੇਗਾ।

ਸਪੈਸੀਫਿਕੇਸ਼ਨ

Realme Smart TV ਦੇ 32 ਇੰਚ ਮਾਡਲ ਦਾ ਸਕਰੀਨ ਰੇਜੋਲਿਊਸ਼ਨ 768 x 1,366 ਪਿਕਸ ਹੈ। Realme Smart TV ਨੂੰ Android TV 9 Pie ਓਐੱਸ 'ਤੇ ਪੇਸ਼ ਕੀਤਾ ਗਿਆ ਹੈ ਤੇ ਯੂਜ਼ਰਜ਼ ਇਸ 'ਚ Google Play Store ਨੂੰ ਆਸਾਨੀ ਨਾਲ ਅਕਸੈਸ ਕਰ ਸਕਦੇ ਹਨ। ਇਹ ਸਮਾਰਟ ਟੀਵੀ MediaTek MSD6683 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 1GB ਰੈਮ ਤੇ 8GB ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਟੀਵੀ HDR10, Dolby Audio ਸਪੋਰਟ ਨਾਲ ਆਉਂਦਾ ਹੈ।

Mi TV 4A 32 ਇੰਚ ਸਮਾਰਟ ਟੀਵੀ

ਕੀਮਤ -13,499 ਰੁਪਏ

ਆਫਰ

Mi TV 4A 32 ਇੰਚ ਸਮਾਰਟ ਟੀਵੀ ਨੂੰ Flipkart 'ਤੇ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ। Mi 4A ਸਮਾਰਟ ਟੀਵੀ ਨੂੰ SBI ਕ੍ਰੈਡਿਟ ਕਾਰਡ ਤੋਂ ਖਰੀਦਣ 'ਤੇ 10% ਤੇ ਜ਼ਿਆਦਾਤਰ 1500 ਰੁਪਏ ਦੀ ਢਿੱਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਇਸ ਨੂੰ 1,278 ਰੁਪਏ ਦੀ ਮੰਥਲੀ ਨੋ-ਕਾਸਟ EMI 'ਤੇ ਖਰੀਦਿਆ ਜਾ ਸਕੇਗਾ। Flipkart ਬੈਂਕ ਕ੍ਰੈਡਿਟ ਕਾਰਡ 'ਤੇ 5% ਦਾ ਅਨਲਿਮਟਿਡ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ।

ਸਪੈਸ਼ੀਫਿਕੇਸ਼ਨਜ਼

Mi TV 4A 32 ਇੰਚ ਵਾਲਾ ਸਮਾਰਟ ਟੀਵੀ ਨੂੰ ਬੇਜੇਲਲੈੱਸ ਡਿਜਾਇਨ ਤੇ LED ਡਿਸਪਲੇਅ ਨਾਲ ਆਉਂਦਾ ਹੈ। ਇਸ 'ਚ ਫੁੱਲ ਐੱਚਡੀ ਪਲੱਸ ਰੇਜੋਲਿਊਸ਼ਨ ਮਿਲੇਗਾ ਜੋ Xiaomi ਦੇ ਐਂਡਰਾਈਡ TV9 ਬੈਸਡ Patchwall ਪਲੇਟਫਾਰਮ ਨੂੰ ਸਪੋਰਟ ਕਰੇਗਾ। Mi TV Horizon Edition 'ਚ Cortex-A53 ਪ੍ਰੋਸੈਸਰ ਦਿੱਤਾ ਗਿਆ ਹੈ ਜੋ 1GB ਰੈਮ ਤੇ 8GB ਇੰਟਰਨਲ ਸਟੋਰੇਜ ਨਾਲ ਆਵੇਗਾ। Mi TV Horizon Edition ਸਮਾਰਟ ਟੀਵੀ ਦੋਵਾਂ ਮਾਡਲ 'ਚ 20 ਤੋਂ ਜ਼ਿਆਦਾ ਐਂਟਰਟੇਨਮੈਂਟ ਐਪ ਦਾ ਸਬਸਕ੍ਰਿਪਸ਼ਨ ਮਿਲੇਗਾ।

Samsung 32 inch ਐਂਡਰਾਈਡ ਸਮਾਰਟ ਟੀਵੀ

ਕੀਮਤ-10,499 ਰੁਪਏ

ਆਫਰ - Flipkart Axis ਬੈਂਕ ਕ੍ਰੇਡਿਟ ਕਾਰਡ ਤੋਂ ਸਮਾਰਟ ਟੀਵੀ ਖਰੀਦਣ 'ਚ 5% ਅਨਲਿਮਟਿਡ ਕੈਸ਼ਬੈਕ ਦਿੱਤਾ ਜਾ ਦਿੱਤਾ ਜਾਵੇਗਾ। ਦੂਜੇ ਪਾਸੇ Axis ਬੈਂਕ Buzz ਕ੍ਰੈਡਿਟ ਕਾਰਡ 'ਤੇ 5% ਦੀ ਛੋਟ ਮਿਲ ਰਹੀ ਹੈ। ਨਾਲ ਹੀ ਸਮਾਰਟ ਟੀਵੀ ਨੂੰ 1,167 ਰੁਪਏ ਹਰ ਮਹੀਨੇ ਦੀ EMI 'ਤੇ ਖਰੀਦ ਸਕਣਗੇ।

ਸਪੈਸੀਫਿਕੇਸ਼ਨ

Thomson ਨੇ 9A ਸੀਰੀਜ਼ ਨੂੰ ਹਾਲ ਹੀ 'ਚ ਲਾਂਚ ਕੀਤਾ ਸੀ। ਇਸ ਸਮਾਰਟ ਟੀਵੀ 'ਚ ਗੂਗਲ ਅਸਿਸਟੈਂਟ ਤੇ ਕ੍ਰੋਮਕਾਸਟ ਦਾ ਸਪੋਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਟੀਵੀ 'ਚ ਨੈਟਫਿਲਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹਾਟਸਟਾਰ ਤੇ ਯੂਟਿਊਬ ਐਪ ਦਾ ਅਕਸੈਸ ਮਿਲੇਗਾ। ਸਮਾਰਟ ਟੀਵੀ ਦਾ ਸਕਰੀਨ ਰੇਜੋਲਿਊਸ਼ਨ 1366/768 ਪਿਕਸ ਹੈ।

Posted By: Ravneet Kaur