ਨਵੀਂ ਦਿੱਲੀ, ਜੇਐੱਨਐੱਨ : ਦੁਨੀਆ ਦੇ ਫਰਨੀਚਰ ਬਾਜ਼ਾਰ 'ਚ ਭਾਰਤ ਦੀ ਐਂਟਰੀ ਦੀ ਤਿਆਰੀ ਇਨ੍ਹਾਂ ਦਿਨਾਂ 'ਚ ਜ਼ੋਰਾਂ 'ਤੇ ਹੈ। ਹਾਲੇ ਗਲੋਬਲ ਫਰਨੀਚਰ ਬਰਾਮਦ ਬਾਜ਼ਾਰ 'ਚ ਭਾਰਤ ਦੀ ਹਿੱਸੇਦਾਰੀ ਇਕ ਫੀਸਦੀ ਨਹੀਂ ਹੈ। ਭਾਰਤ ਚੀਨ ਤੋਂ ਹੋਣ ਵਾਲੇ ਇਕ ਅਰਬ ਡਾਲਰ ਦੇ ਫਰਨੀਚਰ ਦਰਾਮਦ ਨੂੰ ਵੀ ਘੱਟ ਕਰਨਾ ਚਾਹੀਦਾ ਹੈ ਤਾਂ ਜੋ ਭਾਰਤ ਦੇ ਹੋਟਲ ਤੇ ਵੱਡੇ-ਵੱਡੇ ਹਾਊਸਿੰਗ ਪ੍ਰੋਜੈਕਟ 'ਚ ਬਣਨ ਵਾਲੇ ਘਰ ਚੀਨ ਦੇ ਨਹੀਂ ਬਲਕਿ ਭਾਰਤ ਦੇ ਫਰਨੀਚਰ ਨਾਲ ਸਜਾਏ ਜਾ ਸਕਣਗੇ।

ਵਣਜ ਤੇ ਉਦਯੋਗ ਮੰਤਰਾਲਾ ਨੇ ਫਰਨੀਚਰ ਉਦਯੋਗ 'ਚ ਬਰਮਾਦ ਤੇ ਘਰੇਲੂ ਬਾਜ਼ਾਰ ਦੀ ਭਾਰੀ ਸੰਭਾਵਨਾ ਨੂੰ ਦੇਖਦੇ ਹੋਏ ਇਸ ਦੇ ਵਿਕਾਸ ਲਈ ਮਾਹਿਰਾਂ ਦੀ ਕਮੇਟੀ ਬਣਾਈ ਹੈ। ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਨੇ ਤਾਂ ਫਰਨੀਚਰ ਕਲਸਟਰ ਨਿਰਮਾਣ ਲਈ ਸਥਾਨ ਤੇ ਜ਼ਮੀਨ ਦੀ ਚੋਣ ਵੀ ਕਰ ਲਈ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਟ੍ਰੇਡ ਪ੍ਰਮੋਸ਼ਨ ਕੌਂਸਲਿੰਗ ਆਫ ਇੰਡੀਆ (ਟੀਪੀਸੀਆਈ) ਨੂੰ ਪੀਲੀਭੀਤ 'ਚ ਫਰਨੀਚਰ ਕਲਸਟਰ ਵਿਕਸਿਤ ਕਰਨ ਲਈ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ।

ਕਿੰਨਾ ਵੱਡਾ ਹੈ ਬਾਜ਼ਾਰ

ਮਾਹਿਰਾਂ ਮੁਤਾਬਕ ਭਾਰਤ 'ਚ ਫਰਨੀਚਰ ਦਾ ਸੰਗਠਿਤ ਬਾਜ਼ਾਰ ਸਿਰਫ 5 ਅਰਬ ਡਾਲਰ ਦਾ ਹੈ। ਇਨ੍ਹਾਂ 'ਚ 1.6 ਅਰਬ ਡਾਲਰ ਭਾਰਤ ਬਰਾਮਦ ਕਰਦਾ ਹੈ। ਅਸਲ 'ਚ ਇਹ ਬਰਾਮਦ ਲਕੜੀ ਤੋਂ ਨਿਰਮਿਤ ਹੈਡਕ੍ਰਾਫਟਸ ਆਈਟਮ ਦਾ ਕੀਤਾ ਜਾਂਦਾ ਹੈ ਜਿਸ ਨੂੰ ਫਰਨੀਚਰ ਬਰਾਮਦ 'ਚ ਸ਼ਾਮਲ ਕੀਤਾ ਗਿਆ ਹੈ। ਫਰਨੀਚਰ ਦਾ ਆਲਮੀ ਬਰਾਮਦ ਬਾਜ਼ਾਰ 246 ਅਰਬ ਡਾਲਰ ਦਾ ਹੈ ਤੇ ਦੁਨੀਆ ਦੇ ਪੰਜ ਦੇਸ਼ ਬਰਾਮਦ ਬਾਜ਼ਾਰ 'ਚ 50 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਰੱਖਦੇ ਹਨ। 75 ਅਰਬ ਡਾਲਰ ਲਈ ਬਰਾਮਦ ਨਾਲ ਚੀਨ ਪਹਿਲੇ ਨੰਬਰ 'ਤੇ ਹੈ।

ਭਾਰਤ ਲਈ ਕੀ ਹੈ ਸਕੋਪ

ਵਿਦੇਸ਼ ਵਪਾਰ ਮਾਹਿਰਾਂ ਨੇ ਦੱਸਿਆ ਕਿ ਦਸ ਸਾਲ ਪਹਿਲਾਂ ਵੀਅਤਨਾਮ ਦਾ ਫਰਨੀਚਰ ਬਰਾਮਦ ਇਕ ਅਰਬ ਡਾਲਰ ਤੋਂ ਘੱਟ ਸੀ ਜੋ ਹੁਣ 10.6 ਅਰਬ ਡਾਲਰ ਦਾ ਹੋ ਗਿਆ ਹੈ। ਵੀਅਤਨਾਮ ਨੂੰ ਮੁੱਖ ਰੂਪ ਨਾਲ ਚੀਨ ਤੇ ਅਮਰੀਕਾ ਦੇ ਟ੍ਰੈਡ ਵਾਰ ਦਾ ਫਾਇਦਾ ਮਿਲਿਆ। ਟੀਪੀਸੀਆਈ ਦੇ ਚੇਅਰਮੈਨ ਮੋਹਿਤ ਸਿੰਗਲਾ ਕਹਿੰਦੇ ਹਨ ਵਿਸ਼ਵ 'ਚ ਫਰਨੀਚਰ ਦਾ ਸਭ ਤੋਂ ਵੱਡਾ ਦਰਾਮਦਕਾਰਾਂ ਅਮਰੀਕਾ ਤੇ ਕੈਨੇਡਾ ਹੈ ਤੇ ਚੀਨ ਆਪਣਾ 46 ਫੀਸਦੀ ਬਰਾਮਦ ਇਨ੍ਹਾਂ ਦੇਸ਼ਾਂ ਨੂੰ ਕਰਦਾ ਹੈ। ਹਾਲੇ ਚੀਨ ਖ਼ਿਲਾਫ਼ ਅਮਰੀਕਾ 'ਚ ਜੋ ਹਾਲਾਤ ਬਣ ਰਹੇ ਹਨ। ਭਾਰਤ ਉਸ ਦਾ ਫਾਇਦਾ ਚੁੱਕ ਕੇ ਆਸਾਨੀ ਨਾਲ ਫਰਨੀਚਰ ਬਰਾਮਦਕਾਰਾਂ ਨੂੰ ਵੱਧ ਸਕਦਾ ਹੈ।

ਚੀਨ ਤੋਂ ਆਉਂਦੇ ਹਨ ਭਾਰਤ ਦੇ ਵੱਡੇ ਹੋਟਲ ਤੇ ਹਾਊਸਿੰਗ ਪ੍ਰੋਜੈਕਟ ਦੇ ਫਰਨੀਚਰ

ਮਾਹਿਰਾਂ ਨੇ ਦੱਸਿਆ ਕਿ ਭਾਰਤ ਦੇ ਸਾਰੇ ਵੱਡੇ ਹੋਟਲ ਤੇ ਹਾਊਸਿੰਗ ਪ੍ਰੋਜੈਕਟ 'ਚ ਲੱਗਣ ਵਾਲੇ ਫਰਨੀਚਰ ਚੀਨ ਤੋਂ ਮੰਗਵਾਏ ਜਾਂਦੇ ਹਨ। ਸ਼ਹਿਰੀ ਇਲਾਕਿਆਂ 'ਚ ਮਸ਼ੀਨ ਤੋਂ ਨਿਰਮਿਤ ਆਧੁਨਿਕ ਫਰਨੀਚਰ ਦੀ ਮੰਗ ਲਗਾਤਾਰ ਵੱਧ ਰਹੀ ਹੈ। ਭਾਰਤ 'ਚ ਮੁੱਖ ਰੂਪ ਤੋਂ ਪਰੰਪਰਾ ਫਰਨੀਚਰ ਬਣਾਏ ਜਾਂਦੇ ਹਨ ਤੇ ਗੋਦਰੇਜ ਵਰਗੀਆਂ ਕੁਝ ਕੰਪਨੀਆਂ ਹੀ ਆਧੁਨਿਕ ਡਿਜਾਇਨ ਵਾਲੇ ਫਰਨੀਚਰ ਬਣਾਉਂਦੇ ਹੈ।

Posted By: Ravneet Kaur