ਨਵੀਂ ਦਿੱਲੀ : ਬਚਪਨ ਤੋਂ ਹੀ ਸਾਨੂੰ ਇਕ ਗੱਲ ਸਿਖਾਈ ਜਾਂਦੀ ਹੈ ਕਿ ਭਵਿੱਖ ਲਈ ਸਾਨੂੰ ਹਮੇਸ਼ਾ ਪੈਸੇ ਬਚਾ ਕੇ ਰੱਖਣੇ ਚਾਹੀਦੇ ਹਨ। ਕਈ ਲੋਕ ਤਾਂ ਰੋਜ਼ ਦੇ ਖ਼ਰਚ 'ਚੋਂ ਬਚਾ ਕੇ ਗੋਲਕ 'ਚ ਪੈਸੇ ਜਮ੍ਹਾਂ ਕਰਦੇ ਹਨ, ਉੱਥੇ ਕਈ ਲੋਕ ਅਜਿਹੇ ਵੀ ਹਨ ਜੋ ਸੇਵਿੰਗ ਅਕਾਊਂਟ 'ਚ ਪੈਸੇ ਜਮ੍ਹਾਂ ਕਰਦੇ ਹਨ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਸਹੀ ਤਰ੍ਹਾਂ ਨਾਲ ਨਿਵੇਸ਼ ਕਰੋ, ਜੇਕਰ ਤੁਸੀਂ ਸਹੀ ਤਰੀਕੇ ਨਾਲ ਆਪਣੇ ਪੈਸੇ ਦਾ ਨਿਵੇਸ਼ ਕਰੋਗੇ ਤਾਂ ਤੁਹਾਨੂੰ ਬਿਹਤਰ ਰਿਟਰਨ ਮਿਲੇਗੀ। ਜੇਕਰ ਤੁਸੀਂ ਚੰਗੀ ਰਿਟਰਨ ਚਾਹੁੰਦੇ ਹੋ ਤਾਂ Post Office ਦੀ ਰੈਕਰਿੰਗ ਡਿਪਾਜ਼ਿਟ (Recurring Deposit) ਨੂੰ ਚੁਣ ਸਕਦੇ ਹੋ। ਅਸਲ ਵਿਚ ਪੋਸਟ ਆਫਿਸ 'ਚ ਰੈਕਰਿੰਗ ਡਿਪਾਜ਼ਿਟ 7.3 ਫ਼ੀਸਦੀ ਵਿਆਜ ਮਿਲਦਾ ਹੈ। ਸੈਲਰੀ ਕਲਾਸ ਤੇ ਔਰਤਾਂ ਲਈ ਪੋਸਟ ਆਫਿਸ ਦੇ ਮੰਥਲੀ ਸੇਵਿੰਗ ਸਕੀਮ ਯਾਨੀ ਰੈਕਰਿੰਗ ਡਿਪਾਜ਼ਿਟ ਦੀ ਆਪਸ਼ਨ ਸਹੀ ਰਹੇਗੀ।

ਇੱਥੇ ਮਿਲ ਰਹੀ ਹੈ ਜ਼ਿਆਦਾ ਰਿਟਰਨ

ਜੇਕਰ ਬੈਂਕ ਤੇ ਪੋਸਟ ਆਫਿਸ ਦੀ RD ਦੀ ਤੁਲਨਾ ਕੀਤੀ ਜਾਵੇ ਤਾਂ ਪੋਸਟ ਆਫਿਸ ਦੀ ਰੈਕਰਿੰਗ ਡਿਪਾਜ਼ਿਟ 'ਤੇ 7.3 ਫ਼ੀਸਦੀ ਸਾਲਾਨਾ ਵਿਆਜ ਮਿਲਦਾ ਹੈ। ਦੂਸਰੇ ਪਾਸੇ ਜ਼ਿਆਦਾਤਰ ਬੈਂਕ ਐੱਸਬੀਆਈ, ਦੇਨਾ ਬੈਂਕ, ਬੈਂਕ ਆਫ ਬੜੋਦਾ, ਕੇਨਰਾ ਬੈੰਕ, ਇਲਾਹਾਬਾਦ ਬੈਂਕ ਅਤੇ ਆਂਧਰਾ ਬੈਂਕ ਇਕ ਤੋਂ ਪੰਜ ਸਾਲ ਦੀ ਆਰਡੀ 'ਤੇ 6.5 ਤੋਂ 7 ਫ਼ੀਸਦੀ ਤਕ ਦਾ ਵਿਆਜ ਦੇ ਰਹੇ ਹਨ। ਇਸ ਲਈ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਬੈਂਕਾਂ ਦੀ ਆਰਡੀ ਤੋਂ ਜ਼ਿਆਦਾ ਫਾਇਦਾ ਤੁਹਾਨੂੰ ਪੋਸਟ ਆਫਿਸ ਦੀ ਆਰਡੀ 'ਤੇ ਮਿਲੇਗਾ।

ਜਿਵੇਂ ਤੁਸੀਂ ਘਰ 'ਚ ਪੈਸੇ ਬਚਾ ਕੇ ਇਕ ਪਰਸ 'ਚ ਰੱਖ ਦਿੰਦੇ ਹੋ, ਠੀਕ ਉਸੇ ਤਰ੍ਹਾਂ ਇਸ ਸਕੀਮ 'ਚ ਵੀ ਤੁਸੀਂ ਕੁਝ ਨਾ ਕੁਝ ਪੈਸੇ ਪਾ ਕੇ ਬੱਚ ਕਰ ਸਕਦੇ ਹੋ। ਪੋਸਚ ਆਫਿਸ ' ਤੁਸੀਂ ਮਹਿਜ਼ 10 ਰੁਪਏ 'ਚ ਖਾਤਾ ਖੋਲ੍ਹ ਸਕਦੇ ਹੋ। ਇਸ ਵਿਚ ਹਰ ਮਹੀਨੇ ਘਟੋ-ਘਟ 10 ਰੁਪਏ ਤੇ ਵਧ ਤੋਂ ਵਧ ਕਿੰਨੀ ਵੀ ਰਕਮ ਤੁਸੀਂ ਜਮ੍ਹਾਂ ਕਰ ਸਕਦੇ ਹੋ।

ਆਖ਼ਿਰ ਕਿਵੇਂ ਫਾਇਦਾ ਦੇਵੇਗੀ ਤੁਹਾਨੂੰ ਇਹ ਸਕੀਮ

ਉਦਾਹਰਣ ਦੇ ਤੌਰ 'ਤੇ ਤੁਸੀਂ ਆਪਣੇ ਖ਼ਰਚ 'ਚੋਂ ਕੁਝ ਰਕਮ ਬਚਾ ਕੇ ਰੋਜ਼ਾਨਾ ਇਸ ਸਕੀਮ 'ਚ 100 ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਨਾਲ ਹਰ ਮਹੀਨੇ ਤੁਹਾਡੀ ਆਰਡੀ 'ਚ 3000 ਰੁਪਏ ਜਮ੍ਹਾਂ ਹੋਣਗੇ। ਇਸ ਤਰ੍ਹਾਂ ਪੰਜ ਸਾਲ 'ਚ ਤੁਹਾਡੇ ਕੋਲ ਲਗਪਗ 1.80 ਲੱਖ ਰੁਪਏ ਨਿਵੇਸ਼ ਕਰਨਗੇ। ਪੰਜ ਸਾਲ ਬਾਅਦ ਕਰੀਬ 2.20 ਲੱਖ ਰੁਪਏ ਦਾ ਫੰਡ ਤੁਹਾਡੇ ਕੋਲ ਤਿਆਰ ਹੋ ਜਾਵੇਗਾ। ਯਾਨੀ 5 ਸਾਲ 'ਚ ਕੁੱਲ ਜਮ੍ਹਾਂ ਰਕਮ 'ਤੇ ਤੁਹਾਨੂੰ 37,511 ਰੁਪਏ ਦਾ ਵਿਆਜ ਮਿਲ ਜਾਵੇਗਾ।

Posted By: Seema Anand