Post Office Kisan Vikas Patra Scheme : ਜੇਕਰ ਤੁਸੀਂ ਸੁਰੱਖਿਅਤ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਤਾਂ ਪੋਸਟ ਆਫਿਸ 'ਕਿਸਾਨ ਵਿਕਾਸ ਪੱਤਰ' ਯੋਜਨਾ 'ਚ ਨਿਵੇਸ਼ ਕਰ ਸਕਦੇ ਹੋ। ਸਰਕਾਰ ਵੱਲੋਂ ਸੰਚਾਲਿਤ ਇਹ ਯੋਜਨਾ ਨਿਵੇਸ਼ 'ਤੇ ਗਾਰੰਟਿਡ ਦੁੱਗਣਾ ਰਿਟਰਨ ਦਿੰਦੀ ਹੈ। ਇਹ ਨਿਵੇਸ਼ ਕਰਨ ਲਈ ਸਭ ਤੋਂ ਵਧੀਆ ਡਾਕਘਰ ਸਕੀਮਾਂ 'ਚੋਂ ਇਕ ਹੈ। ਜੇਕਰ ਤੁਸੀਂ ਲੰਬੇ ਸਮੇਂ ਲਈ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਯੋਜਨਾ 'ਚ ਨਿਵੇਸ਼ ਕਰ ਸਕਦੇ ਹੋ।

ਸਰਕਾਰ ਨੇ 2021 ਦੀ ਦੂਸਰੀ ਤਿਮਾਹੀ ਯਾਨੀ 30 ਸਤੰਬਰ ਤਕ ਇਸ ਦੀ ਵਿਆਜ ਦਰ 6.9 ਫ਼ੀਸਦੀ ਤੈਅ ਕੀਤੀ ਹੈ। ਇਸ ਯੋਜਨਾ 'ਚ ਨਿਵੇਸ਼ ਲਈ ਕੁਝ ਸ਼ਰਤਾਂ ਬਣਾਈਆਂ ਗਈਆਂ ਹਨ। ਸ਼ਰਤਾਂ ਅਨੁਸਾਰ, ਇਹ ਇਕ ਲੰਬੀ ਮਿਆਦ ਦੀ ਨਿਵੇਸ਼ ਯੋਜਨਾ ਹੈ। ਅਜਿਹੇ ਵਿਚ ਇਕਮੁਸ਼ਤ ਨਿਵੇਸ਼ ਤੋਂ ਬਾਅਦ 124 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਨਿਵੇਸ਼ਕ ਨੂੰ ਦੁੱਗਣਾ ਰਿਟਰਨ ਦਿੱਤਾ ਜਾਂਦਾ ਹੈ। ਘੱਟੋ-ਘੱਟ ਨਿਵੇਸ਼ 1000 ਰੁਪਏ ਹੈ ਜਦਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਲਿਮਿਟ ਨਹੀਂ ਹੈ। ਨਿਵੇਸ਼ਕ ਲਈ ਘੱਟੋ-ਘੱਟ ਉਮਰ 18 ਸਾਲ ਹੈ।

50 ਹਜ਼ਾਰ ਤੋਂ ਜ਼ਿਆਦਾ ਨਿਵੇਸ਼ ਲਈ ਦੇਣਾ ਪਵੇਗਾ PAN

1000 ਰੁਪਏ, 5000 ਰੁਪਏ, 10,000 ਰੁਪਏ ਤੇ 50,000 ਰੁਪਏ ਤਕ ਦੇ ਪ੍ਰਮਾਣ ਪੱਤਰ ਜਾਰੀ ਕੀਤੇ ਜਾਂਦੇ ਹਨ। 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ 'ਤੇ ਪੈਨ ਕਾਰਡ ਦੀ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ। ਸਿੰਗਲ ਖਾਤੇ ਤੋਂ ਇਲਾਵਾ ਜੁਆਇੰਟ ਖਾਤਾ ਸਹੂਲਤ ਵੀ ਉਪਲਬਧ ਹੈ। ਜੇਕਰ ਤੁਸੀਂ ਅੱਜ ਇਸ ਯੋਜਨਾ 'ਚ 1 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 124 ਮਹੀਨੇ ਬਾਅਦ ਮੈਚਿਓਰਟੀ 'ਚ 2 ਲੱਖ ਰੁਪਏ ਮਿਲਣਗੇ।

ਕਿਸਾਨਾਂ ਲਈ ਸ਼ੁਰੂ ਹੋਈ ਸੀ ਯੋਜਨਾ

ਦੱਸ ਦੇਈਏ ਕਿ ਇਹ ਯੋਜਨਾ ਸਭ ਤੋਂ ਪਹਿਲਾਂ 1988 'ਚ ਸਿਰਫ਼ ਕਿਸਾਨਾਂ ਵਿਚਕਾਰ ਲੰਬੇ ਸਮੇਂ ਲਈ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਦਾ ਇਕ ਟੀਚਾ ਦਿਹਾਤੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਵਿਚਕਾਰ ਬਚਤ ਦੇ ਰੂਪ 'ਚ ਛੋਟਾ ਨਿਵੇਸ਼ ਕਰਨਾ ਸੀ। ਹਾਲਾਂਕਿ ਬਾਅਦ ਵਿਚ ਇਹ ਯੋਜਨਾ ਸਭ ਦੇ ਲਈ ਖੋਲ੍ਹ ਦਿੱਤੀ ਗਈ। ਸੇਵਾਮੁਕਤੀ ਤੋਂ ਬਾਅਦ ਇਸ ਯੋਜਨਾ 'ਚ ਨਿਵੇਸ਼ ਸਰਕਾਰੀ ਮੁਲਾਜ਼ਮਾਂ ਵਿਚਕਾਰ ਕਾਫੀ ਮਸ਼ਹੂਰ ਹੈ। ਵਧੇਰੇ ਜਾਣਕਾਰੀ ਲਈ ਨਜ਼ਦੀਕੀ ਪੋਸਟ ਆਫਿਸ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Posted By: Seema Anand