ਨਵੀਂ ਦਿੱਲੀ : ਇੰਡੀਆ ਪੋਸਟ ਕਈ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਦਿੰਦਾ ਹੈ। ਇਹ ਕਈ ਤਰ੍ਹਾਂ ਦੇ ਖਾਤੇ ਜਿਵੇਂ ਬੱਚਤ ਖਾਤਾ, ਐੱਫਡੀ ਖਾਤਾ, ਮਹੀਨਾਵਾਰੀ ਆਮਦਨ ਯੋਜਨਾ ਖਾਤਾ, ਸੀਨੀਅਰ ਨਾਗਰਿਕ ਬੱਚਤ ਯੋਜਨਾ (ਐੱਸਸੀਐੱਸਐੱਸ) ਖਾਤਾ ਅਤੇ ਰੈਕਰਿੰਗ ਡਿਪਾਜ਼ਿਟ (ਆਰਡੀ) ਖਾਤਿਆਂ ਦੀ ਵੀ ਸਹੂਲਤ ਦਿੰਦਾ ਹੈ। ਇੰਡੀਆ ਪੋਸਟ ਦੇ ਬੱਚਤ ਖਾਤੇ ਸਮੇਤ ਏਟੀਐੱਮ ਦੀ ਸਹੂਲਤ ਵੀ ਮਿਲਦੀ ਹੈ। ਇਹ ਖਾਤਾ ਸਿਰਫ਼ 20 ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ। ਇੰਡੀਆ ਪੋਸਟ ਚਾਲੂ ਤਿਮਾਹੀ 'ਚ ਆਪਣੇ ਬੱਚਤ ਖਾਤੇ 'ਚ ਜਮ੍ਹਾਂ ਰਕਮ 'ਤੇ 4 ਫ਼ੀਸਦੀ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਿੰਦਾ ਹੈ। ਚੈੱਕ ਸਹੂਲਤ ਦਿੱਤੇ ਬਿਨਾਂ ਖਾਤੇ ਨੂੰ ਮੈਨਟੇਨ ਰੱਖਣ ਲਈ ਘੱਟੋ-ਘੱਟ 50 ਰੁਪਏ ਰੱਖਣੇ ਜ਼ਰੂਰੀ ਹਨ।

ਅਸੀਂ ਇਸ ਖ਼ਬਰ 'ਚ ਤੁਹਾਨੂੰ ਇੰਡੀਆ ਪੋਸਟ ਏਟੀਐੱਮ ਨਾਲ ਜੁੜੇ ਵੱਖ-ਵੱਖ ਲੈਣ-ਦੇਣ ਲਈ ਕਿੰਨੀ ਫੀਸ ਚਰਾਜ ਕੀਤੀ ਜਾਂਦੀ ਹੈ ਅਤੇ ਲੈਣ-ਦੇਣ ਦੀ ਲਿਮਟ ਕਿੰਨੀ ਹੈ...ਬਾਰੇ ਦੱਸ ਰਹੇ ਹਾਂ...

ਲੈਣ-ਦੇਣ ਦੀ ਹੱਦ

ਇੰਡੀਆ ਪੋਸਟ ਦੇ ਏਟੀਐੱਮ ਜ਼ਰੀਏ ਇਕ ਦਿਨ ਵਿਚ 25,000 ਰੁਪਏ ਤਕ ਦੀ ਨਿਕਾਸੀ ਕੀਤੀ ਜਾ ਸਕਦੀ ਹੈ। ਇਕ ਵਾਰ 'ਚ 10,000 ਰੁਪਏ ਕੱਢਵਾਏ ਜਾ ਸਕਦੇ ਹਨ।

ਇਕ ਦਿਨ ਵਿਚ ਏਟੀਐੱਮ ਰਾਹੀਂ 5 ਲੈਣ-ਦੇਣ ਮੁਫ਼ਤ ਕੀਤੇ ਜਾ ਸਕਦੇ ਹਨ। ਇਸ ਵਿਚ ਪੋਸਟ ਆਫਿਸ ਦੇ ਏਟੀਐੱਮ 'ਚ ਕੀਤੇ ਗਏ ਵਿੱਤੀ ਅਤੇ ਗ਼ੈਰ-ਵਿੱਤੀ ਲੈਣ-ਦੇਣ ਸ਼ਾਮਲ ਹਨ। ਮੈਟਰੋ ਸ਼ਹਿਰ 'ਚ ਹੋਰਨਾਂ ਬੈਂਕਾਂ ਦੇ ਏਟੀਐੱਮ ਰਾਹੀਂ ਇਕ ਮਹੀਨੇ ਵਿਚ ਤਿੰਨ ਮੁਫ਼ਤ ਲੈਣ-ਦੇਣ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਾਕੀ ਸ਼ਹਿਰਾਂ 'ਚ ਇਕ ਮਹੀਨੇ 'ਚ ਏਟੀਐੱਮ ਰਾਹੀਂ ਮੁਫ਼ਤ 5 ਲੈਣ-ਦੇਣ ਦੀ ਇਜਾਜ਼ਤ ਹੈ।

ਲੈਣ-ਦੇਣ ਦੀ ਫੀਸ

ਇੰਡੀਆ ਪੋਸਟ ਮੁਤਾਬਿਕ, ਮੁਫ਼ਤ ਲੈਣ-ਦੇਣ ਤੋਂ ਬਾਅਦ ਹੋਰਨਾਂ ਬੈਂਕਾਂ ਦੇ ਏਟੀਐੱਮ ਰਾਹੀਂ ਪ੍ਰਤੀ ਲੈਣ-ਦੇਣ 20 ਰੁਪਏ ਦਾ ਚਰਜ ਲੱਗੇਗਾ ਤੇ ਜੀਐੱਸਟੀ ਵੱਖਰਾ ਜੋੜਿਆ ਜਾਵੇਗਾ।

Posted By: Seema Anand