PUC Certificate : ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਪ੍ਰਦੂਸ਼ਣ ਕੰਟਰੋਲ ਯਾਨੀ (PUC) ਸਰਟੀਫਿਕੇਟ ਕਾਫ਼ੀ ਸਮੇਂ ਤੋਂ ਲਾਜ਼ਮ਼ੀ ਹੈ, ਬਾਵਜੂਦ ਇਸ ਦੇ ਬਹੁਤ ਸਾਰੇ ਲੋਕ ਅੱਜ ਵੀ ਲੀਗਲ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦੇ ਬਿਨਾਂ ਹੀ ਵਾਹਨ ਚਲਾਉਂਦੇ ਹਨ, ਪਰ ਹੁਣ ਜੇਕਰ ਤੁਸੀਂ ਇਸ ਨੂੰ ਅਣਗੌਲਿਆ ਕਰੋਗੇ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਅਸਲ ਵਿਚ ਸਰਕਾਰ ਮੋਟਰ ਵ੍ਹੀਕਲ ਐਕਟ 'ਚ ਕੁਝ ਨਵੀਂ ਵਿਵਸਥਾ ਜੋੜਨ ਜਾ ਰਹੀ ਹੈ ਜਿਸ ਕਾਰਨ PUC ਸਰਟੀਫਿਕੇਟ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ।

ਇਸੇ ਨੂੰ ਧਿਆਨ 'ਚ ਰੱਖਦੇ ਹੋਏ 27 ਨਵੰਬਰ ਨੂੰ ਸੜਕ ਆਵਾਜਾਈ ਮੰਤਰਾਲੇ ਨੇ ਇਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਕਾਰਨ ਜੇਕਰ ਤੁਹਾਡੇ ਕੋਲ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੈ ਤਾਂ ਅਗਲੇ ਸਾਲ ਜਨਵਰੀ ਤੋਂ ਵਾਹਨ ਦੀ ਆਰਸੀ (RC) ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਇਸੇ ਦਿਸ਼ਾ 'ਚ ਸੜਕ ਆਵਾਜਾਈ ਮੰਤਰਾਲੇ ਨੇ PUC ਪ੍ਰਣਾਲੀ ਨੂੰ ਆਨਲਾਈਨ ਲੈਣ ਤੋਂ ਪਹਿਲਾਂ ਹੋਰ ਹਿੱਤਧਾਰਕਾਂ ਤੋਂ ਸੁਝਾਅ ਮੰਗੇ ਹਨ ਤੇ ਕਿਹਾ ਹੈ ਕਿ ਇਹ ਪ੍ਰਕਿਰਿਆ ਪੂਰੀ ਹੋਣ 'ਚ ਕਰੀਬ ਦੋ ਮਹੀਨੇ ਲੱਗਣਗੇ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਹਾਡੇ ਕੋਲ ਚੈਕਿੰਗ ਵੇਲੇ ਜਾਇਜ਼ਾ PUC ਸਰਟੀਫਿਕੇਟ ਨਹੀਂ ਪਾਇਆ ਜਾਂਦਾ ਹੈ ਤਾਂ ਮਾਲਕ ਨੂੰ ਲੀਗਲ ਦਸਤਾਵੇਜ਼ ਪ੍ਰਾਪਤ ਕਰਨ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਇਸ ਵਿਚ ਅਸਫ਼ਲ ਹੋਣ 'ਤੇ ਵਾਹਨ ਦੀ ਆਰਸੀ ਨੂੰ ਜ਼ਬਤ ਕਰ ਲਿਆ ਜਾਵੇਗਾ। ਉੱਥੇ ਹੀ 7 ਦਿਨਾਂ ਦੀ ਨਿਰਧਾਰਤ ਮਿਆਦ ਦੇ ਅੰਦਰ ਵਾਹਨ ਦਾ PUC ਰੀਨਿਊ ਕਰਵਾਉਣਾ ਵੀ ਲਾਜ਼ਮੀ ਹੋਵੇਗਾ।

ਦੱਸ ਦੇਈਏ ਕਿ PUC ਲਈ ਇਕ QR ਕੋਡ ਸਿਸਟਮ ਲਾਗੂ ਕੀਤਾ ਜਾਵੇਗਾ ਜਿਸ ਵਿਚ ਗੱਡੀ ਦੇ ਸਾਰੇ ਦਸਤਾਵੇਜ਼ ਜਿਵੇਂ ਗੱਡੀ ਦੇ ਮਾਲਕ ਦਾ ਨਾਂ, ਰਜਿਸਟ੍ਰੇਸ਼ਨ ਨੰਬਰ ਆਦਿ ਲਿਖੇ ਹੋਣਗੇ। ਪੀਯੂਸੀ ਸਬੰਧੀ ਕੁਝ ਲੋਕ ਜਾਗਰੂਕ ਹੋਏ ਪਰ ਹਾਲਾਤ ਫਿਰ ਵੀ ਖ਼ਰਾਬ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਾਲ ਹੁਣ ਤਕ ਪੀਯੂਸੀ ਬਣਵਾਉਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਡੇਢ ਲੱਖ ਤੋਂ ਵੀ ਬਹੁਤ ਘੱਟ ਹੈ।

Posted By: Seema Anand