ਨਵੀਂ ਦਿੱਲੀ, ਬਿਜਨ਼ੈੱਸ ਡੈਸਕ : ਪੰਜਾਬ ਨੈਸ਼ਨਲ ਬੈਂਕ (PNB) ਨੇ ਅੱਜ ਤੋਂ ਚੋਣਵੇ ਬਕੇਟ 'ਚ ਫਿਕਸਡ ਡਿਪਾਜ਼ਿਟ (FD) 'ਤੇ ਵਿਆਜ ਦਰਾਂ 'ਚ 60 ਆਧਾਰ ਅੰਕਾਂ ਤਕ ਦਾ ਵਾਧਾ ਕੀਤਾ ਹੈ। ਨਿਊਜ਼ ਏਜੰਸੀ ANI ਮੁਤਾਬਕ ਸੋਧੀਆਂ ਵਿਆਜ ਦਰਾਂ ਇਸ ਸਾਲ 7 ਮਈ ਤੋਂ ਨਵੀਆਂ ਜਮ੍ਹਾਂ ਤੇ ਮੌਜੂਦਾ ਜਮ੍ਹਾਂ ਦੇ ਰੀਨਿਊਲ 'ਤੇ ਲਾਗੂ ਹੋਣਗੀਆਂ। ਪੀਐੱਨਬੀ ਦੀਆਂ ਨਵੀਆਂ ਫਿਕਸਡ ਡਿਪਾਜ਼ਿਟ ਦਰਾਂ 10 ਕਰੋੜ ਰੁਪਏ ਤਕ ਦੀ ਜਮ੍ਹਾਂ ਰਕਮ 'ਤੇ ਲਾਗੂ ਹਨ। 2 ਕਰੋੜ ਰੁਪਏ ਤੋਂ 10 ਕਰੋੜ ਰੁਪਏ ਦੇ ਵਿਚਕਾਰ FD ਲਈ 30 ਤੋਂ 45 ਦਿਨਾਂ ਵਿਚਕਾਰ ਮੈਚਿਓਰ ਹੋਣ ਵਾਲੀ ਐੱਫਡੀਜ਼ ਲਈ ਵਿਆਜ ਦਰਾਂ 'ਚ 60 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। 271 ਦਿਨਾਂ ਤੇ ਇਕ ਸਾਲ ਤੋਂ ਘੱਟ ਦੇ ਵਿਚਕਾਰ ਮੈਚਿਓਰ ਹੋਣ ਵਾਲੀਆਂ ਐੱਫਡੀਜ਼ ਲਈ FD ਦਰ 'ਚ 50 ਬੀਪੀਐੱਸ ਦਾ ਵਾਧਾ ਕੀਤਾ ਗਿਆ ਹੈ। ਕਰੋੜ ਰੁਪਏ ਤੋਂ ਘੱਟ ਦੀਆਂ ਐੱਫਡੀਜ਼ 'ਚ ਵਿਆਜ ਦਰਾਂ 'ਚ 10-20 ਬੀਪੀਐੱਸ ਦਾ ਵਾਧਾ ਹੋਵੇਗਾ।

ਨਵੀਂ ਦਰ ਵਿਵਸਥਾ ਤਹਿਤ 1 ਤੋਂ 2 ਸਾਲ ਤੋਂ ਜ਼ਿਆਦਾ ਦੀ ਮੈਚਿਓਰਟੀ ਮਿਆਦ ਦੇ ਨਾਲ 2 ਕਰੋੜ ਰੁਪਏ ਤੋਂ ਘੱਟ (ਗ਼ੈਰ-ਕਾਲ ਕਰਨ ਯੋਗ) ਦੀ FD 'ਤੇ 5.05 ਤੋਂ 5.15 ਫ਼ੀਸਦ ਦੀ ਵਿਆਜ ਦਰ ਲਾਗੂ ਹੋਵੇਗੀ। 2 ਕਰੋੜ ਰੁਪਏ ਤੋਂ 10 ਕਰੋੜ ਰੁਪਏ (ਕਾਲ ਕਰਨ ਯੋਗ) ਤੇ 5 ਤੋਂ 10 ਸਾਲ ਦੇ ਵਿਚਕਾਰ ਮੈਚਿਓਰਟੀ ਬਕੇਟ ਲਈ ਵਿਆਜ ਦਰ 3.50 ਤੋਂ 4 ਫ਼ੀਸਦ ਹੋਵੇਗੀ। ਬੈਂਕ ਨੇ ਕਿਹਾ ਕਿ ਹੋਰ ਸਾਰੀਆਂ ਜਮ੍ਹਾਂ ਲਈ ਵਿਆਜ ਦਰਾਂ ਨਹੀਂ ਬਦਲਣਗੀਆਂ। ਹਾਲਾਂਕਿ ਦਰ ਐੱਨਆਰਆਈ/ਐੱਨਆਰਓ ਫਿਕਸਡ ਡਿਪਾਜ਼ਿਟ 'ਤੇ ਵੀ ਲਾਗੂ ਹੋਵੇਗੀ।

ਬੈਂਕ ਨੇ ਮੌਜੂਦਾ ਗਾਹਕਾਂ ਲਈ ਆਪਣੀ ਬਾਹਰੀ ਬੈਂਚਮਾਰਕ ਲਿੰਕਡ ਉਧਾਰ ਦਰ ਨੂੰ 1 ਜੂਨ ਤੋਂ 0.40 ਫ਼ੀਸਦ ਵਧਾ ਕੇ 6.90 ਫ਼ੀਸਦ ਕਰ ਦਿੱਤਾ ਹੈ। ਜਦਕਿ ਬੈਂਕ ਦੇ ਨਵੇਂ ਗਾਹਕਾਂ ਲਈ ਕਰਜ਼ ਦੀਆਂ ਸੋਧੀਆਂ ਦਰਾਂ 7 ਮਈ ਤੋਂ ਲਾਗੂ ਹੋਣਗੀਆਂ। ਕਰਜ਼ ਦੀਆਂ ਵਿਆਜ ਦਰਾਂ 'ਚ ਵਾਧਾ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਬੈਂਚਮਾਰਕ ਰੈਪੋ ਦਰ 'ਚ 40 ਆਧਾਰ ਅੰਕਾਂ ਜਾਂ 0.40 ਫ਼ੀਸਦ ਦੇ ਵਾਧੇ ਕਾਰਨ ਹੋਈ ਹੈ। ਬੈਂਚਮਾਰਕ ਰੈਪੋ ਦਰ ਬੈਂਕਾਂ ਨੂੰ ਆਰਬੀਆਈ ਵੱਲੋਂ ਦਿੱਤੀ ਜਾਣ ਵਾਲੀ ਘੱਟਮਿਆਦੀ ਉਧਾਰ ਦਰ ਹੈ। ਕੇਂਦਰੀ ਬੈਂਕ ਨੇ ਦੇਸ਼ ਵਿਚ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਨਕਦ ਰਾਖਵੀਂ ਅਨੁਪਾਤ (CRR) 'ਚ 50 ਆਧਾਰ ਅੰਕਾਂ ਦਾ ਵਾਧਾ ਕੀਤਾ। ਪੀਐੱਨਬੀ ਤੋਂ ਇਲਾਵਾ, ਆਈਸੀਆਈਸੀਆਈ ਬੈਂਕ ਤੇ ਬੈਂਕ ਆਫ ਬੜੌਦਾ ਨੇ ਵੀ ਬੁੱਧਵਾਰ ਨੂੰ ਆਰਬੀਆਈ ਨੂੰ ਰੈਪੋ ਦਰ ਵਾਧੇ ਤੋਂ ਬਾਅਦ ਉਧਾਰ ਦਰਾਂ 'ਚ ਵਾਧਾ ਕੀਤਾ ਹੈ।

Posted By: Seema Anand