ਨਈਂ ਦੁਨੀਆ, ਜੇਐੱਨਐੱਨ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਜਲਦੀ ਇਕ ਸਾਈਬਰ ਅਟੈਕ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। PNB ਨੇ ਕਿਹਾ ਹੈ ਕਿ ਜੇਕਰ ਕਸਟਮਰ ਨੇ ਸਾਵਧਾਨੀ ਨਾ ਵਰਤੀ ਤਾਂ ਬੈਂਕ ਖਾਤੇ ਤੋਂ ਹੈਕਰਜ਼ ਪੈਸੇ ਗਾਇਬ ਕਰ ਸਕਦੇ ਹਨ। ਇਸ ਨੂੰ ਲੈ ਕੇ ਪੀਐੱਨਬੀ ਨੇ ਬਕਾਇਦਾ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਇਲਾਵਾ ਵਿਅਕਤੀਗਤ ਸੰਦੇਸ਼ ਦੇ ਰਾਹੀਂ ਕਈ ਸ਼ਹਿਰਾਂ ਦੇ ਆਪਣੇ ਗਾਹਕਾਂ ਨੂੰ ਅਲਰਟ ਜਾਰੀ ਕਰਦੇ ਹੋਏ ਫਰਜ਼ੀ ਈ-ਮੇਲ ( Fake e-mail ) ਤੋਂ ਬਚਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੀ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ ਜਿਸ ਨਾਲ ਵੱਡੇ ਸਾਈਬਰ ਅਟੈਕ ਦਾ ਖ਼ਦਸ਼ਾ ਜਤਾਉਂਦੇ ਹੋਏ ਆਮ ਲੋਕਾਂ ਨੂੰ ਇੰਸਟੀਚਿਊਟ ਨੂੰ ਅਲਰਟ ਕੀਤਾ ਗਿਆ ਸੀ।

PNB ਨੇ ਕੀਤਾ ਇਹ ਟਵੀਟ

ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ ਅਲਰਟ ਰਹਿਣ। ਫ੍ਰੀ ਕੋਵਿਡ-19 ਟੈਸਟਿੰਗ ਦੇ ਨਾਮ 'ਤੇ ਸਾਈਬਰ ਦੋਸ਼ੀਆਂ ਵੱਲੋਂ ਟਾਰਗੇਟ ਅਟੈਕ ਕੈਂਪੇਨ ਚਲਾਇਆ ਜਾ ਰਿਹਾ ਹੈ। ਇਸ ਲਈ ਉਹ Malicious emails ਦੀ ਵਰਤੋਂ ਕਰ ਰਹੇ ਹਨ। ਨਿਰਦੇਸ਼ਾਂ ਦਾ ਪਾਲਣ ਕਰੋ ਤੇ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਦਾ ਸ਼ਿਕਾਰ ਹੋਣ ਤੋਂ ਬਚੋ।

ਫ੍ਰਾਡ ਲਈ ਅਪਣਾ ਰਹੇ ਹਨ ਇਹ ਖਾਸ ਤਰੀਕਾ

ਪੀਐੱਨਬੀ ਮੁਤਾਬਕ ਹੈਕਰਜ਼ ਲੱਖਾਂ ਭਾਰਤੀਆਂ ਦਾ ਈ-ਮੇਲ ਐਡਰੈੱਸ ਹਾਸਲ ਕਰ ਚੁੱਕੇ ਹਨ। ਜਿਸ 'ਤੇ ਹੁਣ ਉਹ ਫ੍ਰੀ ਕੋਰੋਨਾ ਟੈਸਟ ਦੇ ਨਾਮ 'ਤੇ ਮੇਲ ਭੇਜ ਕੇ ਉਨ੍ਹਾਂ ਨਾਲ ਵਿਅਕਤੀਗਤ ਤੇ ਬੈਂਕ ਸੰਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੈਂਕ ਮੁਤਾਬਕ ਮੁੱਖ ਤੌਰ 'ਤੇ ਦੇਸ਼ ਦੇ ਮੁੱਖ ਸ਼ਹਿਰ ਇਨ੍ਹਾਂ ਧੋਖੇਬਾਜ਼ਾਂ ਦੇ ਨਿਸ਼ਾਨੇ 'ਤੇ ਹਨ। ਇਸ 'ਚ ਦਿੱਲੀ, ਮੁੰਬਈ, ਚੇਨੱਈ, ਅਹਿਮਦਾਬਾਦ ਤੇ ਹੈਦਰਾਬਾਦ ਵਰਗੇ ਸ਼ਹਿਰ ਹਨ।

ਦੋਸ਼ੀ ncov2019@gov.in ਤੋਂ ਭੇਜ ਮੇਲ ਭੇਜਦਾ ਹੈ। ਜਿਵੇਂ ਹੀ ਯੂਜ਼ਰ ਇਸ 'ਤੇ ਕਲਿੱਕ ਕਰਦਾ ਹੈ ਤਾਂ ਫਰਜ਼ੀ ਵੈੱਬਸਾਈਟ 'ਤੇ ਪਹੁੰਚ ਜਾਂਦਾ ਹੈ।

Posted By: Ravneet Kaur