ਨਈ ਦੁਨੀਆ, ਨਵੀਂ ਦਿੱਲੀ : PMVVY : ਸੀਨੀਅਰ ਨਾਗਰਿਕਾਂ ਦੇ ਕਲਿਆਣ ਤੇ ਬਿਰਧ ਅਵਸਥਾ ਆਮਦਨੀ ਸੁਰੱਖਿਆ ਨਾਲ ਜੁੜੀ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (Pradhan Mantri Vaya Vandana Yojana Pension Scheme ਜਾਂ ਪੀਐੱਮਵੀਵੀਵਾਈ) ਦੀ ਮਿਆਦ ਅਗਲੇ 3 ਸਾਲ ਲਈ ਵਧਾ ਦਿੱਤੀ ਗਈ ਹੈ। ਇਹ ਯੋਜਨਾ ਹੁਣ 31 ਮਾਰਚ, 2023 ਤਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ। PMVVY ਸੀਨੀਅਰ ਨਾਗਰਿਕਾਂ ਲਈ ਇਹ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ ਖਰੀਦ ਮੁੱਲ ਤੇ ਸਾਲਾਨਾ ਅੰਸ਼ਦਾਨ 'ਤੇ ਯਕੀਨੀ ਰਿਟਰਨ ਦੇ ਆਧਾਰ 'ਤੇ ਉਨ੍ਹਾਂ ਨੂੰ ਘੱਟੋ-ਘੱਟ ਪੈਨਸ਼ਨ ਦੇ ਯੋਗ ਬਣਾਉਂਦੀ ਹੈ। PMVVY ਯੋਜਨਾ ਤਹਿਤ ਹਰ ਮਹੀਨੇ 1000 ਰੁਪਏ ਦੀ ਘੱਟੋ-ਘੱਟ ਪੈਨਸ਼ਨ (ਸਾਲ ਭਰ ਲਈ) ਪ੍ਰਾਪਤੀ ਲਈ 1,62,162 ਰੁਪਏ ਤਕ ਦੇ ਘੱਟੋ-ਘੱਟ ਨਿਵੇਸ਼ ਨੂੰ ਸੋਧਿਆ ਗਿਆ ਹੈ।

2017 'ਚ ਹੋਈ ਸੀ PMVVY ਦੀ ਸ਼ੁਰੂਆਤ

ਇਹ ਯੋਜਨਾ 2017 'ਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਐੱਲਆਈਸੀ 'ਚ ਆਨਲਾਈਨ ਜਾਂ ਆਫਲਾਈਨ ਨਿਵੇਸ਼ ਕਰ ਕੇ ਲਾਭ ਉਠਾਇਆ ਜਾ ਸਕਦਾ ਹੈ। ਯੋਜਨਾ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਹੈ।

ਮਿਆਦ ਵਧਾਏ ਜਾਣ ਤੋਂ ਬਾਅਦ ਸੀਨੀਅਰ ਨਾਗਰਿਕਾਂ ਕੋਲ ਤਿੰਨ ਸਾਲ ਹੋਰ ਹਨ ਕਿ ਉਹ ਇਸ ਸਕੀਮ 'ਚ ਨਿਵੇਸ਼ ਕਰ ਕੇ ਬੈਂਕਾਂ ਤੋਂ ਜ਼ਿਆਦਾ ਵਿਆਜ ਹਾਸਿਲ ਕਰ ਸਕਦੇ ਹਨ। ਇਸ ਯੋਜਨਾ ਤਹਿਤ ਨਿਵੇਸ਼ ਕਰਨ ਵਾਲਿਆਂ ਨੂੰ ਵਿੱਤੀ ਵਰ੍ਹੇ 2020-21 'ਚ 7.4 ਫ਼ੀਸਦੀ ਦੀ ਦਰ ਨਾਲ ਪ੍ਰਤੀਫਲ ਦੀ ਗਾਰੰਟੀ ਹੋਵੇਗੀ ਤੇ ਹਰ ਸਾਲ ਇਸ ਨੂੰ ਨਿਰਧਾਰਤ ਕੀਤਾ ਜਾਵੇਗਾ।

ਹੁਣ ਕਿੰਨਾ ਨਿਵੇਸ਼ ਕਰ ਸਕਦੇ ਹਨ

ਪ੍ਰਧਾਨ ਮੰਤਰੀ ਵਯ ਵੰਦਨ ਯੋਜਨਾ (ਪੀਐੱਮਵੀਵੀਵਾਈ) ਯੋਜਨਾ ਤਹਿਤ ਵੱਧ ਤੋਂ ਵੱਧ 15 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।। ਪਾਲਿਸੀ ਦਾ ਕਾਰਜਕਾਲ 10 ਸਾਲ ਨਿਰਧਾਰਤ ਹੈ। ਨਵੇਂ ਨਿਯਮਾਂ ਤਹਿਤ ਘੱਟੋ-ਘੱਟ ਨਿਵੇਸ਼ ਰਾਸ਼ੀ 1,56,658 ਰੁਪਏ ਕਰ ਦਿੱਤੀ ਗਈ ਹੈ ਜਿਸ ਨਾਲ 12,000 ਰੁਪਏ ਪ੍ਰਤੀ ਸਾਲ ਪੈਨਸ਼ਨ ਮਿਲੇਗੀ, ਉੱਥੇ ਹੀ ਹਰ ਮਹੀਨੇ ਘੱਟੋ-ਘੱਟ 1000 ਰੁਪਏ ਦੀ ਪੈਨਸ਼ਨ ਲਈ 1,62,162 ਰੁਏ ਦਾ ਨਿਵੇਸ਼ ਨਿਰਧਾਰਤ ਕੀਤਾ ਗਿਆ ਹੈ।

ਫਿਲਹਾਲ ਕਿਸ ਹਿਸਾਬ ਨਾਲ ਰਿਟਰਨ ਮਿਲਦੀ ਹੈ

ਯੋਜਨਾ ਤਹਿਤ ਵਿੱਤੀ ਵਰ੍ਹੇ 2020-21 ਲਈ ਹਰ ਸਾਲ 7.4 ਫ਼ੀਸਦੀ ਦੀ ਯਕੀਨੀ ਰਿਟਰਨ ਮਿਲੇਗੀ। ਸੀਨੀਅਰ ਨਾਗਰਿਕ ਯੋਜਨਾ 'ਚ ਨਿਵੇਸ਼ ਕੀਤੀ ਗਈ ਰਕਮ ਦੇ ਆਧਾਰ 'ਤੇ ਰੋਜ਼ਾਨਾ 1,000 ਦੀ ਘੱਟੋ-ਘੱਟ ਪੈਨਸ਼ਨ ਹਾਸਲ ਕਰ ਸਕਦੇ ਹਨ। ਵਧ ਤੋਂ ਵਧ ਪੈਨਸ਼ਨ ਰਾਸ਼ੀ 10,000 ਰੁਪਏ ਪ੍ਰਤੀ ਮਹੀਨੇ 'ਤੇ ਸੀਮਤ ਹੈ।

Posted By: Seema Anand