ਜੇਐੱਨਐੱਨ, ਨਵੀਂ ਦਿੱਲੀ : PMC Bank (ਪੰਜਾਬ ਐਂਡ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ) ਅੱਜ ਇਕ ਵਾਰ ਮੁੜ ਸੁਰਖੀਆਂ 'ਚ ਆਇਆ ਜਦੋਂ ਲੋਕ ਸਭਾ 'ਚ ਇਸ ਮਾਮਲੇ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਿਆਨ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੰਜਾਬ ਐਂਡ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ ਘੁਟਾਲੇ ਬਾਰੇ ਲੋਕ ਸਭਾ 'ਚ ਕਿਹਾ ਕਿ ਬੈਂਕ ਦੇ 78 ਫ਼ੀਸਦੀ ਜਮ੍ਹਾਂਕਰਤਾਵਾਂ ਨੂੰ ਹੁਣ ਆਪਣੀ ਪੂਰੀ ਰਕਮ ਬੈਂਕ 'ਚੋਂ ਕਢਵਾਉਣ ਦੀ ਇਜਾਜ਼ਤ ਹੈ।

ਉਨ੍ਹਾਂ ਕਿਹਾ ਕਿ ਜਿੱਥੋਂ ਤਕ ਬੈਂਕ ਦੇ ਪ੍ਰਮੋਟਰਜ਼ ਦੀ ਗੱਲ ਹੈ ਤਾਂ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਕੁਝ ਖ਼ਾਸ ਸ਼ਰਤਾਂ ਸਮੇਤ ਭਾਰਤੀ ਰਿਜ਼ਰਨ ਬੈਂਕ (RBI) ਨੂੰ ਦਿੱਤੀਆਂ ਜਾ ਸਕਦੀਆਂ ਹਨ ਤਾਂ ਜੋ ਇਨ੍ਹਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਸਕੇ ਤੇ ਇਸ ਤੋਂ ਪ੍ਰਾਪਤ ਰਕਮ ਜਮ੍ਹਾਂਕਰਤਾਵਾਂ ਨੂੰ ਦਿੱਤੀ ਜਾ ਸਕੇ।

Posted By: Seema Anand