PM Kisan: 8ਵੀਂ ਕਿਸ਼ਤ ਤੁਹਾਨੂੰ ਮਿਲੇਗੀ ਜਾਂ ਨਹੀਂ, ਇੰਝ ਕਰ ਸਕਦੇ ਹੋ ਚੈੱਕ, ਬਹੁਤ ਆਸਾਨ ਹੈ ਪੂਰਾ ਪ੍ਰੋਸੈੱਸ
Publish Date:Wed, 24 Feb 2021 08:41 AM (IST)
ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਨਿਧੀ (PM Kisan) ਯੋਜਨਾ ਤਹਿਤ ਸਰਕਾਰ ਲਾਭਪਾਤਰੀ ਕਿਸਾਨਾਂ ਦੇ ਖ਼ਾਤਿਆਂ ਚ ਸੱਤਵਾਂ ਇੰਸਟਾਲਮੈਂਟ ਟ੍ਰਾਂਸਫਰ ਕਰ ਚੁੱਕੀ ਹੈ। ਸਰਕਾਰ ਅਗਲੇ ਵਿੱਤ ਸਾਲ ਦੀ ਸ਼ੁਰੂਆਤ 'ਚ ਬੇਨਿਫਿਸ਼ਅਰੀ ਅੰਨਦਾਤਾ ਦੇ ਬੈਂਕ ਖ਼ਾਤਿਆਂ 'ਚ 8ਵੀਂ ਕਿਸ਼ਤ ਟ੍ਰਾਂਸਫਰ ਕਰ ਸਕਦੀ ਹੈ। ਜੇ ਤੁਸੀਂ ਵੀ ਸਰਕਾਰ ਵੱਲੋਂ ਤੈਅ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ ਤਾਂ ਇਹ ਜਾਣਨਾ ਚਾਅ ਰਹੇ ਹੋਵੇਗੇ ਕਿ ਤੁਹਾਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਜਾਂ ਨਹੀਂ। ਇਸਲਈ ਪੀਐੱਮ ਕਿਸਾਨ ਦੇ ਲਾਭਪਾਤਰੀਆਂ (PM Kisan Beneficiary's List) ਦੀ ਸੂਚੀ ਚੈੱਕ ਕਰਨੀ ਹੋਵੇਗੀ।
ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਲਾਭਪਾਤਰੀਆਂ ਦੀ ਲਿਸਟ
2. ਇੱਥੇ ਖੱਬੇ ਪਾਸੇ ਤੁਹਾਨੂੰ Farmer's Corner ਦੀ ਆਪਸ਼ਨ ਮਿਲੇਗੀ।
3. 'Farmer's Corner' 'ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।
4. ਹੁਣ 'Beneficiary List' 'ਤੇ ਕਲਿੱਕ ਕਰੋ।
5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ 'ਤੇ ਪਿੰਡ ਚੁਣੋ ਤੇ 'Get Report' 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਪੀਐੱਮ ਕਿਸਾਨ ਦੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਆ ਜਾਵੇਗੀ। ਇਹ ਸੂਚੀ ਕਈ ਪੇਜ਼ 'ਚ ਹੁੰਦੀ ਹੈ। ਇਹ ਲਿਸਟ ਅਲਫਾਬੇਟਿਕ ਆਰਡਰ 'ਚ ਹੁੰਦੀ ਹੈ। ਤੁਸੀਂ ਲਿਸਟ 'ਚ ਆਪਣਾ ਨਾਂ ਲੱਭਣਾ ਹੁੰਦਾ ਹੈ। ਤੁਸੀਂ ਅੰਗ੍ਰੇਜ਼ੀ ਵਰਨਮਾਲਾ ਦੇ ਪਹਿਲੇ ਅਕਸ਼ਰ ਦੇ ਹਿਸਾਬ ਨਾਲ ਇਸ ਲਿਸਟ 'ਚ ਆਪਣਾ ਨਾਂ ਚੈੱਕ ਕਰ ਸਕਦੇ ਹੋ।
ਜੇ ਤੁਹਾਡਾ ਸੂਚੀ 'ਚ ਨਾਂ ਨਹੀਂ ਹੈ ਤਾਂ ਤੁਸੀਂ ਪੀਐੱਮ-ਕਿਸਾਨ ਦੇ ਹੈਲਪਲਾਈਨ ਨੰਬਰ 'ਤੇ ਫੋਨ ਕਰ ਕੇ ਇਹ ਜਾਣਕਾਰੀ ਲੈ ਸਕਦੇ ਹੋ। ਇਸਲਈ ਤੁਹਾਨੂੰ ਆਪਣਾ ਆਧਾਰ ਨੰਬਰ ਤਿਆਰ ਰੱਖੋ। ਪੀਐੱਮ ਕਿਸਾਨ ਦਾ ਹੈਲਪਲਾਈਨ ਨੰਬਰ 011-24300606 ਹੈ। ਇਸ ਨੰਬਰ 'ਤੇ ਫੋਨ ਕਰ ਕੇ ਤੁਹਾਨੂੰ ਆਪਣਾ ਆਧਾਰ ਕਾਰਡ ਨੰਬਰ ਦੱਸਣਾ ਹੋਵੇਗਾ।
Posted By: Amita Verma