PM Kisan Yojana : ਕੇਂਦਰ ਸਰਕਾਰ ਜਲਦ ਹੀ ਕਿਸਾਨਾਂ ਨੂੰ ਤੋਹਫਾ ਦੇਣ ਜਾ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ (Pm Kisan Yojana 14th Installment) ਦੀ 14ਵੀਂ ਕਿਸ਼ਤ ਜਲਦੀ ਹੀ ਜਾਰੀ ਹੋਣ ਜਾ ਰਹੀ ਹੈ। ਦੇਸ਼ ਦੇ ਕਰੋੜਾਂ ਕਿਸਾਨ ਇਸ ਕਿਸ਼ਤ ਦੀ ਉਡੀਕ ਵਿੱਚ ਬੈਠੇ ਹਨ। ਹੁਣ ਤਕ ਸਰਕਾਰ ਕਿਸਾਨਾਂ ਨੂੰ 13 ਕਿਸ਼ਤਾਂ ਦੇ ਚੁੱਕੀ ਹੈ। ਪਰ ਹੁਣ ਇਸ ਸਕੀਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਆ ਰਿਹਾ ਹੈ ਕਿ ਕੁਝ ਰਾਜਾਂ ਦੇ ਕਿਸਾਨ 14ਵੀਂ ਕਿਸ਼ਤ ਤੋਂ ਵਾਂਝੇ ਰਹਿ ਸਕਦੇ ਹਨ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ? (PM Kisan Yojana Installment)
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਕਿਸਾਨਾਂ ਨੂੰ ਇੱਕ ਸਾਲ ਵਿੱਚ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਇਕਮੁਸ਼ਤ ਨਹੀਂ ਦਿੱਤੀ ਜਾਂਦੀ, ਸਗੋਂ 3 ਕਿਸ਼ਤਾਂ ਵਿਚ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਹਰ 4 ਮਹੀਨੇ ਬਾਅਦ ਇੱਕ ਕਿਸ਼ਤ ਜਾਰੀ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਹਰ ਕਿਸ਼ਤ ਵਿੱਚ 2,000 ਰੁਪਏ ਦਿੱਤੇ ਜਾਂਦੇ ਹਨ।
ਇਨ੍ਹਾਂ ਕਿਸਾਨਾਂ ਨੂੰ ਕਿਸ਼ਤ ਕਿਉਂ ਨਹੀਂ ਮਿਲੇਗੀ?
ਜਿਨ੍ਹਾਂ ਕਿਸਾਨਾਂ ਨੂੰ ਅਜੇ ਤਕ ਈ-ਕੇਵਾਈਸੀ ਨਹੀਂ ਕਰਵਾਈ ਹੈ, ਉਨ੍ਹਾਂ ਕਿਸਾਨਾਂ ਨੂੰ 14ਵੀਂ ਕਿਸ਼ਤ ਨਹੀਂ ਮਿਲੇਗੀ। ਖੇਤੀਬਾੜੀ ਵਿਭਾਗ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਜ਼ਿਲ੍ਹਾ ਪੱਧਰੀ ਸੂਚੀ ਭੇਜ ਕੇ ਈ-ਕੇਵਾਈਸੀ ਕਰਵਾਉਣ। ਇਹ ਸੂਚੀ ਖੇਤੀਬਾੜੀ ਕੋਆਰਡੀਨੇਟਰ ਨੂੰ ਦਿੱਤੀ ਜਾਵੇਗੀ। ਇਹ ਈ-ਕੇਵਾਈਸੀ ਹਾਲ ਹੀ ਵਿੱਚ ਲਾਂਚ ਕੀਤੀ ਗਈ ਮੋਬਾਈਲ ਐਪ ਰਾਹੀਂ ਕੀਤੀ ਜਾਵੇਗੀ।
ਈ-ਕੇਵਾਈਸੀ ਕਿਵੇਂ ਕਰੀਏ? (How To Do E-KYC)
- ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
- ਇੱਥੇ ਹੋਮ ਸਕ੍ਰੀਨ 'ਤੇ ਮੌਜੂਦ ਈ-ਕੇਵਾਈਸੀ ਦਾ ਵਿਕਲਪ ਚੁਣਨਾ ਹੋਵੇਗਾ।
- ਇਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਨੰਬਰ ਦਿਓ ਤੇ ਕੈਪਚਾ ਐਂਟਰ ਕਰੋ ਅਤੇ ਸਰਚ 'ਤੇ ਕਲਿੱਕ ਕਰੋ।
- ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਨੂੰ ਐਂਟਰ ਕਰਨ ਤੋਂ ਬਾਅਦ, ਤੁਹਾਨੂੰ OTP ਮਿਲੇਗਾ। Get OTP 'ਤੇ ਕਲਿੱਕ ਕਰੋ ਅਤੇ OTP ਦਾਖਲ ਕਰਨ ਤੋਂ ਬਾਅਦ ਐਂਟਰ ਦਬਾਓ।
- ਤੁਹਾਡੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
Posted By: Seema Anand