ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਕਿਸਾਨਾਂ ਵਿਚਾਕਰ ਕਾਫੀ ਮਸ਼ਹੂਰ ਸਕੀਮ ਹੈ। ਇਸ ਯੋਜਨਾ ਦੀ ਸ਼ੁਰੂਆਤ 2019 'ਚ ਹੋਈ ਸੀ। ਇਸ ਸਕੀਮ ਦਾ ਟੀਚਾ ਹਰ ਜੋਤ ਵਾਲੇ ਕਿਸਾਨਾਂ ਨੂੰ ਵਾਧੂ ਆਮਦਨ ਮੁਹੱਈਆ ਕਰਵਾਉਣਾ ਹੈ। ਇਸ ਸਕੀਮ ਤਹਿਤ ਸਰਕਾਰ ਲਾਭਪਾਤਰੀ ਕਿਸਾਨਾਂ ਨੂੰ ਹਰੇਕ ਵਿੱਤੀ ਵਰ੍ਹੇ ਵਿਚ 6,000 ਰੁਪਏ ਦੀ ਨਕਦ ਮਦਦ ਮੁਹੱਈਆ ਕਰਵਾਉਂਦੀ ਹੈ। ਅਜਿਹੇ ਵਿਚ ਸਰਕਾਰ ਹਰ ਚਾਰ ਮਹੀਨੇ 'ਤੇ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ 2,000 ਰੁਪਏ ਦੀਰ ਕਮ ਸਿੱਧੀ ਟਰਾਂਸਫਰ ਕਰਦੀ ਹੈ। ਹਾਲਾਂਕਿ, ਸਰਕਾਰ ਵੱਲੋਂ ਤੈਅਸ਼ੁਦਾ ਸ਼ਰਤਾਂ ਦੀ ਵਜ੍ਹਾ ਨਾਲ ਕੁਝ ਕਿਸਾਨ ਪਰਿਵਾਰ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ ਹਨ। ਹਾਲਾਂਕਿ, ਹੁਣ ਜੋਤ (ਜ਼ਮੀਨ ਦੇ ਆਕਾਰ) ਦੀ ਹੱਦ ਖ਼ਤਮ ਹੋ ਗਈ ਹੈ।

ਪੀਐੱਮ ਕਿਸਾਨ ਯੋਜਨਾ ਦੀ ਜਦੋਂ ਸ਼ੁਰੂਆਤ ਹੋਈ ਤਾਂ ਇਸ ਦਾ ਲਾਭ ਸਿਰਫ਼ ਅਜਿਹੇ ਕਿਸਾਨਾਂ ਨੂੰ ਮਿਲ ਸਕਦਾ ਸੀ, ਜਿਨ੍ਹਾਂ ਕੋਲ ਕੁੱਲ ਦੋ ਹੈਕਟੇਅਰ ਤਕ ਦੀ ਖੇਤੀ ਯੋਗ ਜ਼ਮੀਨ ਹੋਵੇ। ਇਸ ਦਾ ਮਤਲਬ ਹੈ ਕਿ ਇਹ ਸਕੀਮ ਛੋਟੇ ਤੇ ਸਰਹੱਦੀ ਕਿਸਾਨ ਪਰਿਵਾਰਾਂ ਤਕ ਸੀਮਤ ਸੀ। ਹਾਲਾਂਕਿ, ਜੂਨ 2019 'ਚ ਇਸ ਸਕੀਮ ਨਾਲ ਜੁੜੀਆਂ ਸ਼ਰਤਾਂ 'ਚ ਸੋਧ ਕੀਤੀ ਗਈ ਹੈ ਤੇ ਖੇਤੀ ਯੋਗ ਜ਼ਮੀਨ ਦੇ ਅਕਾਰ ਨਾਲ ਜੁੜੀ ਮਜਬੂਰੀ ਖ਼ਤਮ ਕਰ ਦਿੱਤੀ ਗਈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਜ਼ਿਆਦਾ ਜ਼ਮੀਨ ਹੈ ਤਾਂ ਵੀ ਤੁਹਾਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

ਹਾਲਾਂਕਿ ਇਸ ਦੇ ਬਾਵਜੂਦ ਕੁਝ ਅਜਿਹੇ ਕਿਸਾਨ ਪਰਿਵਾਰ ਹਨ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ :

ਇੰਸਟੀਚਿਊਸ਼ਨਲ ਕਿਸਾਨ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।

ਜੇਕਰ ਕੋਈ ਵਿਅਕਤੀ ਕਿਸੇ ਸੰਵਿਧਾਨਕ ਅਹੁਦੇ 'ਤੇ ਕਾਬਜ਼ ਹੈ ਜਾਂ ਰਹਿ ਚੁੱਕਾ ਹੈ ਤੇ ਖੇਤੀ-ਕਿਸਾਨੀ ਕਰਦਾ ਹੈ ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

ਸੂਬਾ ਤੇ ਕੇਂਦਰ ਸਰਕਾਰ ਜਾਂ ਪਬਲਿਕ ਸੈਕਟਰ ਕੰਪਨੀ ਜਾਂ ਸਰਕਾਰੀ ਖ਼ੁਦਮੁਖ਼ਤਿਆਰ ਸੰਗਠਨਾਂ ਦੇ ਤਾਇਨਾਤ ਜਾਂ ਸੇਵਾਮੁਕਤ ਮੁਲਾਜ਼ਮ (ਮਲਟੀ ਟਾਸਕਿੰਗ ਜਾਂ ਗਰੁੱਪ ਡੀ ਜਾਂ ਚੌਥੇ ਵਰਗ ਦੇ ਮੁਲਾਜ਼ਮਾਂ ਨੂੰ ਛੱਡ ਕੇ)

10,000 ਰੁਪਏ ਤੋਂ ਜ਼ਿਆਦਾ ਦੀ ਮਾਸਿਕ ਪੈਨਸ਼ਨਲ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ। ਹਾਲਾਂਕਿ ਇਹ ਨਿਯਮ ਵੀ ਮਲਟੀ ਟਾਸਕਿੰਗ, ਗਰੁੱਪ ਡੀ ਜਾਂ ਚੌਥੇ ਵਰਗ ਦੇ ਮੁਲਾਜ਼ਮਾਂ 'ਤੇ ਲਾਗੂ ਨਹੀਂ ਹੁੰਦਾ।

ਪਿਛਲੇ ਅਸੈੱਸਮੈਂਟ ਸਾਲ 'ਚ ਆਮਦਨ ਕਰ ਭਰਨ ਵਾਲੇ ਲੋਕ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ।

ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਤੇ ਪ੍ਰੋਫੈਸ਼ਨਲ ਸੰਗਠਨਾਂ ਦੇ ਨਾਲ ਰਜਿਸਟਰਡ ਆਰਕੀਟੈਕਟਸ PM Kisan ਯੋਜਨਾ ਤਹਿਤ ਲਾਭ ਉਠਾਉਣ ਯੋਗ ਨਹੀਂ ਹਨ।

Posted By: Seema Anand