ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸੰਖੇਪ 'ਚ ਪੀਐੱਮ ਕਿਸਾਨ ਯੋਜਨਾ ਦੇ ਰੂਪ 'ਚ ਲੋਕਾਂ ਵਿਚਕਾਰ ਮਸ਼ਹੂਰ ਹੈ। ਇਸ ਯੋਜਨਾ ਤਹਿਤ ਸਰਕਾਰ ਦੇਸ਼ ਦੇ ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦੀ ਹੈ। ਇਸ ਨਾਲ ਕਿਸਾਨ ਵਿਆਜ 'ਤੇ ਕਰਜ਼ ਲੈਣ ਤੋਂ ਬਚ ਜਾਂਦੇ ਹਨ। ਕੋਰੋਨਾ ਸੰਕਟ ਵੇਲੇ ਵੀ ਇਸ ਸਕੀਮ ਰਾਹੀਂ ਦੇਸ਼ ਦੇ ਕਰੋੜਾਂ ਲੋਕਾਂ ਨੂੰ 2,000 ਰੁਪਏ ਹੀ ਆਰਥਿਕ ਮਦਦ ਮੁਹੱਈਆ ਕਰਵਾਈ ਗਈ। ਇਸ ਸਕੀਮ ਤਹਿਤ ਸਰਕਾਰ ਦੇਸ਼ ਦੇ ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਰਕਮ ਮੁਹੱਈਆ ਕਰਵਾਉਂਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ 'ਚ ਲੋਕਾਂ ਨੂੰ ਦਿੱਤੀ ਜਾਂਦੀ ਹੈ। ਵਿੱਤੀ ਵਰ੍ਹੇ 2020-21 ਦੀ ਪਹਿਲੀ ਕਿਸ਼ਤ ਅਪ੍ਰੈਲ 'ਚ ਦਿੱਤੀ ਜਾ ਚੁੱਕੀ ਹੈ ਤੇ ਸਰਕਾਰ ਅਗਸਤ ਵਿਚ ਦੂਸਰੀ ਕਿਸ਼ਤ ਲਾਭਪਾਤਰੀਆਂ ਦੇ ਖਾਤਿਆਂ 'ਚ ਟਰਾਂਸਫਰ ਕਰ ਸਕਦੀ ਹੈ।

ਇਸ ਸਕੀਮ ਦੀਆਂ ਖ਼ਾਸ ਗੱਲਾਂ :

ਇਸ ਸਕੀਮ 'ਚ ਪੂਰੀ ਫੰਡਿੰਗ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ।

ਇਹ ਸਕੀਮ ਇਕ ਦਸੰਬਰ, 2018 ਤੋਂ ਲਾਗੂ ਹੈ।

ਇਸ ਸਕੀਮ ਦਾ ਲਾਭ ਕਿਸਾਨ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ।

ਇਸ ਯੋਜਨਾ ਦੀ ਧਨ ਰਾਸ਼ੀ ਸਿੱਧੇ ਲਾਭ ਪਾਤਰੀਆਂ ਦੇ ਖਾਤੇ 'ਚ ਟਰਾਂਸਫਰ ਕੀਤੀ ਜਾਂਦੀ ਹੈ।

ਕਿਸਾਨਾਂ, ਸੂਬਾ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ, ਸੇਵਾ ਮੁਕਤ ਅਧਿਕਾਰੀਆਂ, ਪੀਐੱਸਯੂ ਤੇ ਖ਼ੁਦਮੁਖ਼ਤਿਆਰ ਸੰਗਠਨਾਂ ਦੇ ਮੁਲਾਜ਼ਮਾਂ, ਉੱਚ ਆਰਥਿਕ ਦਰਜੇ ਵਾਲੇ ਲੋਕਾਂ, ਆਮਦਨ ਕਰ ਦਾਤਿਆਂ, ਸੰਵਿਧਾਨਕ ਅਹੁਦਿਆਂ 'ਤੇ ਕਾਬਜ਼ ਕਿਸਾਨ ਪਰਿਵਾਰ, ਡਾਕਟਰ, ਵਕੀਲ ਤੇ ਇੰਜੀਨੀਅਰ ਵਰਗੇ ਪੇਸ਼ੇਵਰ ਤੇ 10,000 ਰੁਪਏ ਤੋਂ ਜ਼ਿਆਦਾ ਦੀ ਮਹੀਨਾਵਾਰੀ ਪੈਨਸ਼ਨ ਹਾਸਲ ਕਰ ਰਹੇ ਸੇਵਾਮੁਕਤ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।

ਯੋਜਨਾ ਲਈ ਰਜਿਸਟ੍ਰੇਸ਼ਨ

ਜੇਕਰ ਤੁਸੀਂ ਇਸ ਯੋਜਨਾ ਦੇ ਪਾਤਰ ਹੋ ਤੇ ਹਾਲੇ ਤਕ ਇਸ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਤਾਂ ਬਿਲਕੁਲ ਵੀ ਦੇਰ ਨਾ ਕਰੋ। ਸੂਬਾ ਸਰਕਾਰ ਵੱਲੋਂ ਨਿਯੁਕਤ ਨੋਡਲ ਅਧਿਕਾਰੀ ਜਾਂ ਪਟਵਾਰੀ ਜ਼ਰੀਏ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਜ਼ਰੀਏ ਵੀ ਤੁਸੀਂ ਇਸ ਸਕੀਮ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਪੀਐੱਮ ਕਿਸਾਨ ਪੋਰਟਲ ਜ਼ਰੀਏ ਵੀ ਇਸ ਸਕੀਮ ਲਈ ਅਪਲਾਈ ਕੀਤਾ ਜਾ ਸਕਦਾ ਹੈ।

ਪੀਐੱਮ ਕਿਸਾਨ ਪੋਰਟਲ ਜ਼ਰੀਏ ਇੰਝ ਖ਼ੁਦ ਹੀ ਕਰੋ ਅਪਲਾਈ

  • ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਓ।
  • ਇੱਥੇ ਤੁਹਾਨੂੰ 'Farmers Corner' ਨਾਂ ਦਾ ਇਕ ਆਪਸ਼ਨ ਦਿਸੇਗਾ।
  • ਡਰਾਪ ਡਾਊਨ ਲਿਸਟ 'ਚ ਤੁਹਾਨੂੰ 'New Farmer Registration' ਦਾ ਆਪਸ਼ਨ ਦਿਸੇਗਾ।
  • 'New Farmer Registration' ਆਪਸ਼ਨ 'ਤੇ ਕਲਿੱਕ ਕਰੋ।
  • ਹੁਣ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ ਆਧਾਰ ਨੰਬਰ ਤੇ ਕੈਪਚਾ ਕੋਡ ਭਰਨਾ ਪਵੇਗਾ।
  • ਆਧਾਰ ਨੰਬਰ ਪਾ ਕੇ ਪ੍ਰੋਸੈੱਸ ਅੱਗੇ ਵਧਾਉਣ ਤੋਂ ਬਾਅਦ ਤੁਹਾਨੂੰ ਮੁੱਢਲੀ ਜਾਣਕਾਰੀ ਭਰਨੀ ਪਵੇਗੀ।
  • ਨਾਲ ਹੀ ਤੁਹਾਡੇ ਨਾਂ 'ਤੇ ਦਰਜ ਜ਼ਮੀਨ ਦਾ ਵੇਰਵਾ ਵੀ ਤੁਹਾਨੂੰ ਦੇਣਾ ਪਵੇਗਾ।
  • ਸਾਰੀ ਜ਼ਰੂਰੀ ਜਾਣਕਾਰੀ ਭਰਨ ਤੋਂ ਬਾਅਦ ਤੁਸੀਂ ਫਾਰਮ ਨੂੰ ਸਬਮਿਟ ਕਰ ਦਿਉ।

ਤੁਸੀਂ ਪੀਐੱਮ ਕਿਸਾਨ ਪੋਰਟਲ ਜ਼ਰੀਏ ਹੀ ਅਪਲਾਈ ਦੀ ਸਥਿਤੀ ਵੀ ਜਾਂਚ ਸਕਦੇ ਹੋ। ਇਸ ਦੇ ਲਈ ਤੁਹਾਨੂੰ Farmers Corner ਤਹਿਤ 'Status of Self Registered/CSC Farmer' 'ਤੇ ਕਲਿੱਕ ਕਰਨਾ ਪਵੇਗਾ। ਤੁਸੀਂ ਆਧਾਰ ਨੰਬਰ ਪਾ ਕੇ ਅਪਲਾਈ ਦੀ ਸਥਿਤੀ ਜਾਂਚ ਸਕਦੇ ਹੋ।

Posted By: Seema Anand