PM Kisan Samman Nidhi ਖਾਤਾ ਆਧਾਰ ਨਾਲ ਲਿੰਕ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਦੇਸ਼ ਦੇ ਜਿਹੜੇ ਕਿਸਾਨ ਇਸ ਯੋਜਨਾ ਤਹਿਤ 6000 ਰੁਪਏ ਦੀ ਆਰਥਿਕ ਮਦਦ ਲੈਣੀ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾਉਣਾ ਪਵੇਗਾ ਕਿਉਂਕਿ ਬਿਨਾਂ ਬੈਂਕ ਖਾਤੇ (ਜਿਸ ਵਿਚ PM Kisan Samman Nidhi ਦੀ ਰਕਮ ਆਉਣੀ ਹੈ) ਨੂੰ ਆਧਾਰ ਨਾਲ ਲਿੰਕ (Bank A/C Link With Aadhaar) ਕਰਵਾਏ ਬਿਨਾਂ ਲਾਭਪਾਤਰੀਆਂ ਨੂੰ 6000 ਰੁਪਏ ਦੀ ਧਨਰਾਸ਼ੀ ਪ੍ਰਾਪਤ ਨਹੀਂ ਹੋਵੇਗੀ। ਪੀਐੱਮ ਕਿਸਾਨ ਯੋਜਨਾ ਇਕ ਵਾਰ ਕਿਸ਼ਤ ਲਈ ਆਧਾਰ ਨੂੰ ਬਦਲ ਬਣਾਇਆ ਗਿਆ ਸੀ। ਦੂਸਰੀ ਵਾਰ 'ਚ ਕਿਸ਼ਤ ਰੁਕ ਗਈ ਕਿਉਂਕਿ ਦੂਸਰੀ ਕਿਸ਼ਤ ਲਈ ਆਧਾਰ ਨੰਬਰ Bank Account ਨਾਲ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ।

ਯੋਜਨਾ ਖਾਤਾ ਆਧਾਰ ਨਾਲ ਲਿੰਕ ਕਰਵਾਉਣ ਦੇ ਫਾਇਦੇ

ਦੇਸ਼ ਦੇ ਜਿਹੜੇ ਕਿਸਾਨਾਂ ਦਾ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਵੇਗਾ, ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਸਿੱਧੀ ਉਨ੍ਹਾਂ ਦੇ ਖਾਤੇ 'ਚ ਟਰਾਂਸਫਰ ਕੀਤਾ ਜਾਵੇਗੀ। ਜੇਕਰ ਤੁਸੀਂ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕੀਤੀ ਹੈ ਤਾਂ ਤੁਹਾਨੂੰ ਆਪਣੇ ਆਧਾਰ ਨੂੰ ਬੈਂਕ ਖਾਤਾ ਨੰਬਰ ਨਾਲ ਲਿੰਕ ਕਰਵਾਉਣਾ ਪਵੇਗਾ। ਉਦੋਂ ਤੁਹਾਨੂੰ ਇਸ ਯੋਜਨਾ ਤਹਿਤ ਕਿਸ਼ਤ ਲਾਭ ਪ੍ਰਾਪਤ ਹੋਵੇਗਾ। ਇਸ ਯੋਜਨਾ ਤਹਿਤ ਆਧਆਰ ਸੀਡਿੰਗ ਦੀ ਸਹੂਲਤ ਤੁਸੀਂ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਉਠਾ ਸਕਦੇ ਹੋ।

ਯੋਜਨਾ ਖਾਤਾ ਆਧਾਰ ਨਾਲ ਲਿੰਕ ਕਿਵੇਂ ਕਰੀਏ?

  • ਸਭ ਤੋਂ ਪਹਿਲਾਂ ਸਾਭਪਾਤਰੀਆਂ ਨੂੰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਸਮੇਤ ਬੈਂਕ ਬ੍ਰਾਂਚ 'ਚ ਜਿੱਥੇ ਤੁਸੀਂ ਬੈਂਕ ਅਕਾਊਂਟ ਖੁੱਲ੍ਹਵਾਇਆ ਹੈ, ਉੱਥੇ ਜਾਣਾ ਪਵੇਗਾ।
  • ਉੱਥੇ ਜਾ ਕੇ ਤੁਹਾਨੂੰ ਉੱਥੋਂ ਮੁਲਾਜ਼ਮ ਨੂੰ ਆਪਣਾ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਕਰਨ ਨੂੰ ਕਿਹਾ ਹੈ।
  • ਫਿਰ ਆਧਾਰ ਕਾਰਡ ਦੀ ਫੋਟੋ ਕਾਪੀ 'ਤੇ ਆਪਣੇ ਦਸਤਖ਼ਤ ਕਰ ਕੇ ਉਸ ਮੁਲਾਜ਼ਮ ਨੂੰ ਦਿਉ।
  • ਹੁਣ ਉਹ ਮੁਲਾਜ਼ਮ ਤੁਹਾਡੇ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਦੇਵੇਗਾ।

ਆਨਲਾਈਨ ਕਿਵੇਂ ਲਿੰਕ ਕਰੀਏ ?

ਜਿਨ੍ਹਾਂ ਕਿਸਾਨਾਂ ਕੋਲ ਨੈੱਟ ਬੈਂਕਿੰਗ ਦੀ ਸਹੂਲਤ ਉਪਲਬਧ ਹੈ ਉਹ ਆਨਲਾਈਨ ਆਪਣਾ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਕਰ ਸਕਦੇ ਹਨ। ਇਸ ਦੇ ਲਈ ਲਾਭਪਾਤਰੀਆਂ ਨੂੰ ਜਿਸ ਬੈਂਕ 'ਚ ਆਪਣਾ ਬੈਂਕ ਅਕਾਊਂਟ ਹੈ, ਉਸ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ। ਜੇਕਰ ਤੁਹਾਡੀ Net Banking ਐਕਟਿਵ ਹੈ ਤਾਂ ਤੁਹਾਨੂੰ ਨੈੱਟ ਬੈਂਕਿੰਗ ਲਾਗਇਨ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ Information and Service ਦਾ ਬਦਲ ਨਜ਼ਰ ਆਵੇਗਾ। ਉਸ ਵਿਚ Update Aadhaar Number ਦਾ ਬਦਲ ਨਜ਼ਰ ਆਵੇਗਾ। ਫਿਰ ਤੁਸੀਂ ਅਪਡੇਟ ਆਧਾਰ ਨੰਬਰ 'ਤੇ ਕਲਿੱਕ ਕਰ ਕੇ ਆਪਣਾ ਆਧਾਰ ਨੰਬਰ ਭਰਨਾ ਹੈ। ਫਿਰ ਤੁਸੀਂ ਆਪਣਾ ਬੈਂਕ ਖਾਤਾ ਨੰਬਰ ਤੇ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ ਭਰਨਾ ਹੈ ਤੇ ਫਿਰ ਤੁਹਾਡਾ ਆਧਾਰ ਨੰਬਰ ਬੈਂਕ ਨਾਲ ਲਿੰਕ ਹੋ ਜਾਵੇਗਾ। ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ 'ਤੇ ਮੈਸੇਜ ਆ ਜਾਵੇਗਾ।

Posted By: Seema Anand