ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਕੇਂਦਰ ਸਰਕਾਰ ਦੀ ਇਕ ਮਹੱਤਵਪੂਰਨ ਯੋਜਨਾ ਹੈ। ਇਸ ਸਕੀਮ 'ਚ 100 ਫ਼ੀਸਦ ਫੰਡਿੰਗ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਇਸ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਸਿੱਧੀ ਨਕਦ ਮਦਦ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ 'ਚ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ ਕੇਂਦਰ ਸਰਕਾਰ ਹੁਮ ਤਕ ਕੁੱਲ ਨੌਂ ਕਿਸ਼ਤਾਂ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਚੁੱਕੀ ਹੈ। ਇਸ ਸਕੀਮ ਤਹਿਤ ਕੇਂਦਰ ਸਰਕਾਰ ਹੁਣ ਤਕ ਕੁੱਲ ਨੌਂ ਕਿਸ਼ਤਾਂ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਚੁੱਕੀ ਹੈ। ਜੇਕਰ ਤੁਸੀਂ ਵੀ ਯੋਗਕ ਿਸਾਨ ਹੋ ਤੇ ਹੁਣ ਕ ਤੁਸੀਂ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਤਾਂ 10ਵੀਂ ਕਿਸ਼ਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਟਾਫਟ ਇਹ ਕੰਮ ਕਰਵਾ ਲਓ। ਜੇਕਰ ਤੁਹਾਡਾ ਰਜਿਸਟ੍ਰੇਸ਼ਨ ਫਾਰਮ ਮਨਜ਼ੂਰ ਹੋ ਜਾਂਦਾ ਹੈ ਤਾਂ ਤੁਹਾਨੂੰ ਵੀ 2,000 ਰੁਪਏ ਦੀ ਅਗਲੀ ਕਿਸ਼ਤ ਮਿਲ ਜਾਵੇਗੀ।

ਇਹ ਰਿਹਾ ਸਟੈੱਪ-ਬਾਇ-ਸਟੈੱਪ ਪ੍ਰੋਸੈੱਸ

ਪਹਿਲਾ ਪੜਾਅ

1. ਆਪਣੇ ਮੋਬਾਈਲ ਜਾਂ ਕੰਪਿਊਟਰ ਦੇ ਬ੍ਰਾਊਜ਼ਰ 'ਚ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ਨੂੰ ਖੋਲ੍ਹੋ।

2. ਹੁਣ ਸੱਜਿਓਂ ਤੁਹਾਨੂੰ 'Farmers Corner' ਮਿਲੇਗਾ।

3. Farmers Corner 'ਚ New Farmer Registration 'ਤੇ ਕਲਿੱਕ ਕਰੋ।

4. ਹੁਣ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਕੇ ਆਵੇਗਾ।

5. ਇਸ ਪੇਜ 'ਤੇ ਤੁਸੀਂ ਡਰਾਪ ਡਾਊਨ ਲਿਸਟ 'ਚੋਂ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰ ਸਕਦੇ ਹੋ।

6. ਇਸ ਤੋਂ ਬਾਅਦ Rural Farmer Registration ਤੇ Urban Farmer Registration 'ਚੋਂ ਸਹੀ ਆਪਸ਼ਨ ਚੁਣੋ। ਹੁਣ ਆਧਾਰ ਨੰਬਰ ਭਰੋ।

7. ਹੁਣ ਮੋਬਾਈਲ ਨੰਬਰ ਭਰੋ।

8. ਡ੍ਰਾਪ ਡਾਊਨ ਲਿਸਟ 'ਚੋਂ ਸੂਬੇ ਦਾ ਨਾਂ ਚੁਣੋ।

9. ਕੈਪਚਾ ਕੋਡ ਭਰੋ ਤੇ 'Send OTP' 'ਤੇ ਕਲਿੱਕ ਕਰੋ।

10. ਹੁਣ ਆਧਾਰ ਨਾਲ ਲਿੰਕ ਤੁਹਾਡੇ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ।

11. ਓਟੀਪੀ ਭਰਨ ਤੋਂ ਬਾਅਦ ਕੈਪਚਾ ਕੋਡ ਭਰੋ ਤੇ ਫਿਰ ਪ੍ਰੋਸੈੱਸ ਨੂੰ ਅੱਗੇ ਵਧਾਓ।

ਦੂਸਰਾ ਪੜਾਅ

1. ਜੇਕਰ ਤੁਹਾਡੇ ਵੱਲੋਂ ਭਰਿਆ ਗਿਆ ਓਟੀਪੀ ਸਹੀ ਪਾਇਆ ਗਿਆ ਹੈ ਤਾਂ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਕੇ ਆ ਜਾਵੇਗਾ।

2. ਇਸ ਪੇਜ 'ਤੇ ਤੁਸੀਂ ਭਾਸ਼ਾ ਚੁਣਨੀ ਹੈ।

3. ਇਸ ਤੋਂ ਬਾਅਦ ਡ੍ਰਾਪ ਡਾਊਨ ਲਿਸਟ 'ਚੋਂ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਤੇ ਪਿੰਡ ਦੀ ਚੋਣ ਕਰੋ।

4. ਹੁਣ ਕਿਸਾਨ ਦਾ ਨਾਂ, ਲਿੰਗ, ਸ਼੍ਰੇਣੀ, ਕਿਸਾਨ ਦਾ ਪ੍ਰਕਾਰ, ਆਈਏਐੱਫਐੱਸਸੀ ਕੋਡ, ਬੈਂਕ ਦਾ ਨਾਂ, ਅਕਾਊਂਟ ਨੰਬਰ, ਮੋਬਾਈਲ ਨੰਬਰ ਸਮੇਤ ਪੂਰਾ ਪਤਾ, ਜ਼ਮੀਨ ਦਾ ਰਜਿਸਟ੍ਰੇਸ਼ਨ ਨੰਬਰ, ਰਾਸ਼ਨ ਕਾਰਡ ਨੰਬਰ, ਜਨਮ ਤਰੀਕ ਭਰੋ ਤੇ 'Submit for Aadhaar Authentication' 'ਤੇ ਕਲਿੱਕ ਕਰੋ।

5. ਜਮ਼ੀਨ ਦਾ ਸਰਵੇ ਨੰਬਰ, ਖਾਤਾ ਨੰਬਰ ਭਰੋ।

6. ਜ਼ਮੀਨ ਦਾ ਵੇਰਵਾ, ਆਧਾਰ ਕਾਰਡ ਨੰਬਰ ਤੇ ਬੈਂਕ ਪਾਸਬੁੱਕ ਅਪਲੋਡ ਕਰੋ।

7. ਸੈਲਫ ਡੈਕਲਾਰੇਸ਼ਨ ਦੇ ਬਾਕਸ ਨੂੰ ਟਿਕ ਕਰੋ ਤੇ ਸੇਵ 'ਤੇ ਕਲਿੱਕ ਕਰੋ।

ਇਸੇ ਵੈੱਬਸਾਈਟ ਤੋਂ ਟਰੈਕ ਕਰ ਸਕੋਗੇ ਐਪਲੀਕੇਸ਼ਨ ਦੀ ਸਥਿਤੀ

ਤੁਸੀਂ PM Kisan ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣੀ ਅਰਜ਼ੀ ਦੇ ਸਟੇਟਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।

Posted By: Seema Anand