ਨਵੀਂ ਦਿੱਲੀ, ਜੇਐੱਨਐੇੱਨ : ਕਿਸਾਨਾਂ ਲਈ ਚੰਗੀ ਖ਼ਬਰ ਹੈ। ਮੋਦੀ ਸਰਕਾਰ ਉਨ੍ਹਾਂ ਲਈ 2022 ’ਚ ਵੱਡਾ ਐਲਾਨ ਕਰਨਗੇ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਮੰਨੀਏ ਤਾਂ Kisan Credit Card ਸਾਰੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ (Covid19 Mahamari) ਦੇ ਦੌਰ ’ਚ ਵੀ ਕਿਸਾਨਾਂ ਨੂੰ ਕਿਸਾਨ ਕੇਸੀਸੀ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਫਰਵਰੀ 2020 ਤੋਂ ਸਾਰੇ ਕਿਸਾਨਾਂ ਨੂੰ ਕੇਸੀਸੀ ਦੇ ਤਹਿਤ ਲਿਆਉਣ ਲਈ ਅਭਿਆਨ ਚੱਲਾ ਰਹੀ ਹੈ।

ਤੋਮਰ ਮੁਤਾਬਰ ਵਿਸ਼ੇਸ਼ ਰੂਪ ਨਾਲ ਪੀਐੱਮ ਕਿਸਾਨ (PM Kisan Samman Nidhi Yojna 2021) ਦੇ ਲਾਭਪਾਤਰੀਆਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚਾਲੂ ਕਾਰੋਬਾਰੀ ਸਾਲ ਲਈ 16 ਲੱਖ ਕਰੋੜ ਰੁਪਏ ਦੇ ਕਰਜ ਦਾ ਟੀਚਾ ਤੈਅ ਕੀਤਾ ਗਿਆ ਹੈ। ਕਿਸਾਨਾਂ ਨੂੰ ਕੇਸੀਸੀ ਰਾਹੀਂ 14 ਲੱਖ ਕਰੋੜ ਰੁਪਏ ਦਾ ਕਰਜ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।

ਕੇਂਦਰੀ ਮੰਤਰੀ ਨੇ ਕੇਂਦਰੀ ਯੋਜਨਾਵਾਂ ਦਾ ਫਾਇਦਾ ਸਹੀ ਕਿਸਾਨਾਂ ਤਕ ਪਹੁੰਚਣ ’ਤੇ ਜ਼ੋਰ ਦਿੱਤਾ। ਤੋਮਰ ਨੇ ਸਾਰੇ ਸੰਘ ਸ਼ਾਸਤ ਪ੍ਰਦੇਸ਼ਾਂ ਦੇ ਉਪਰਾਜਪਾਲਾਂ ਤੇ ਪ੍ਰਸ਼ਾਸਕਾਂ ਨੂੰ ਕਿਹਾ ਕਿ ਕੇਂਦਰੀ ਮੁਹਿੰਮਾਂ ਦਾ Implementation ਸਹੀ ਢੰਗ ਨਾਲ ਹੋਣਾ ਚਾਹੀਦੈ ਤੇ ਇਸ ’ਚ ਪੈਸੇ ਦੀ ਕਮੀ ਅੜਚਨ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਹੀ ਕਿਸਾਨਾਂ ਤਕ ਪਹੁੰਚਣਾ ਚਾਹੀਦਾ ਹੈ।

ਇਸ ਤਰ੍ਹਾਂ ਬਣ ਸਕਦੇ ਹੋ ਪੀਐੱਮ ਕਿਸਾਨ ਦੇ ਮੈਂਬਰ

PM Kisan ਦਾ ਮੈਂਬਰ ਬਣਨ ਲਈ ਸੂਬਾ ਸਰਕਾਰ ਮਦਦ ਕਰਦੀ ਹੈ। ਉਸ ਦੇ ਦੁਆਰਾ ਨਿਯੁਕਤ ਨੋਡਲ ਅਫਸਰ ਜਾਂ ਪਟਵਾਰੀ ਦੇ ਕੋਲ ਇਸ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ Common Service Centers (CSCs) ਦੇ ਰਾਹੀਂ ਵੀ ਰਜਿਸਟ੍ਰੇਸ਼ਨ ਕਰਵਾਈ ਸਕਦੀ ਹੈ। ਇਸ ਤੋਂ ਇਲਾਵਾ ਪੀਐੱਮ ਕਿਸਾਨ ਪੋਟਰਲ (PM Kisan Portal) ਦੇ ਰਾਹੀਂ ਵੀ ਇਸ ਸਕੀਮ ਲਈ ਅਪਲਾਈ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਕਰੋ ਅਪਲਾਈ

https://pmkisan.gov.in/ ’ਤੇ ਜਾਓ।

Farmers Corner ਆਪਸ਼ਨ ਦਿਖਾਈ ਦੇਵੇਗਾ।

ਇਸ ’ਚ New Farmer Registration ਦਾ ਆਪਸ਼ਨ ਹੈ। ਉੱਥੇ ਕਲਿੱਕ ਕਰੋ।

ਨਵਾਂ ਪੇਜ ਖੁੱਲ੍ਹੇਗਾ, ਜਿਸ ’ਚ ਤੁਹਾਨੂੰ Aadhaar number ਤੇ Captcha ਭਰਨਾ ਪਵੇਗਾ।

ਆਧਾਰ ਨੰਬਰ ਭਰ ਕੇ ਡਿਟੇਲ ਭਰਨੀ ਪਵੇਗੀ।

ਨਾਂ ’ਤੇ ਦਰਜ ਜ਼ਮੀਨ ਦੀ ਜਾਣਕਾਰੀ ਵੀ ਦੇਣੀ ਪਵੇਗੀ। ਹੁਣ ਫਾਰਮ ਨੂੰ ਸਬਮਿਟ ਕਰ ਦਿਓ। ਅਪਲਾਈ ਦਾ ਪਤਾ ਮੋਬਾਈਲ ’ਤੇ ਚੱਲਾ ਜਾਵੇਗਾ।

Posted By: Rajnish Kaur