ਨਵੀਂ ਦਿੱਲੀ, ਜੇਐੱਨਐੱਨ : ਪ੍ਰਧਾਨ ਮੰਤਰੀ ਸਨਮਾਨ ਨਿਧੀ (PM Kisan) ਯੋਜਾਨਾ ਦੀ 7ਵੀੰ ਕਿਸਤ ਦੇ ਤਹਿਤ ਸਰਕਾਰ ਨੇ 2000 ਰੁਪਏ ਕਿਸਾਨਾਂ ਦੇ ਬੈਂਕ ਖਾਤੇ ’ਚ ਟਰਾਂਸਫਰ ਕਰ ਦਿੱਤੇ ਹਨ। ਕਿਸਾਨਾਂ ਨੂੰ ਆਪਣੇ ਬੈਂਕ ਅਕਾਊਂਟ ’ਚ ਇਹ ਰਕਮ ਮਿਲਣ ਲੱਗੀ ਹੈ।

ਜੇ ਤੁਸੀਂ ਵੀ ਇਸ ਸਕੀਮ ਦਾ ਲਾਭ ਲੈ ਰਹੇ ਹੋ ਤੇ ਹੁਣ ਤਕ ਤੁਹਾਡੇ ਬੈਂਕ ਵੱਲੋਂ 2,000 ਰੁਪਏ ਦੀ ਰਕਮ ਨਹੀਂ ਪ੍ਰਾਪਤ ਹੋਈ ਹੈ ਤੁਹਾਨੂੰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ ਕਿ ਇਸ ਯੋਜਨਾ ਦੀ 7ਵੀਂ ਕਿਸਤ ਤੁਹਾਡੇ ਅਕਾਊਂਟ ’ਚ ਕਿਉਂ ਨਹੀਂ ਟਰਾਂਸਫਰ ਹੋਈ। ਇਸ ਲਈ ਤੁਹਾਨੂੰ ਪੀਐੱਮ ਕਿਸਾਨ ਦੀ ਵੈੱਬਸਾਈਟ ਦੇ ਨਾਲ-ਨਾਲ ਆਪਣੇ ਬੈਂਕ ਸਟੇਟਸ ਵੀ ਚੈੱਕ ਕਰਨਾ ਚਾਹੀਦਾ ਹੈ।


ਜੇ ਤੁਹਾਨੂੰ ਰਕਮ ਪ੍ਰਾਪਤ ਨਹੀੰ ਹੋਈ ਹੈ ਤਾਂ ਪੀਐੱਮ ਕਿਸਾਨ ਦੀ ਅਧਿਕਾਰਿਕ ਵੈੱਬਸਾਈਟ ’ਤੇ ਸਟੇਟਸ ਚੈੱਕ ਕਰੋ। ਤੁਸੀਂ ਆਪਣੇ ਆਧਾਰ ਨੰਬਰ, ਅਕਾਊਂਟ ਨੰਬਰ ਜਾਂ ਫਿਰ ਮੋਬਾਈਲ ਨੰਬਰ ਰਾਹੀਂ ਸਟੇਟਸ ਚੈੱਕ ਕਰ ਸਕਦੇ ਹਨ। ਜੇ ਸਟੇਟਸ ’ਚ ਤੁਹਾਨੂੰ 7ਵੀਂ ਕਿਸਤ ਦੇ ਹੇਠਾ ਇਹ ਲਿਖਿਆ ਹੋਇਆ ਮਿਲ ਰਿਹਾ ਕਿ ‘FTO is generated and payment confirmation is pending’ ਤਾਂ ਤੁਹਾਨੂੰ ਫਿਲਹਾਲ ਇੰਤਜਾਰ ਕਰਨਾ ਪਵੇਗਾ। ਇਸ ਦਾ ਮਤਲਬ ਹੈ ਕਿ ਸਰਕਾਰ ਨੇ ਪੇਮੈਂਟ ਆਰਡਰ ਜੇਨਰੇਟ ਕਰ ਦਿੱਤਾ ਹੈ ਪਰ ਹੁਣ ਪੇਮੈਂਟ ਪੂਰਾ ਨਹੀਂ ਹੋਇਆ ਹੈ।


ਦੂਜੇ ਪਾਸੇ ਸਟੇਟਸ ’ਚ ਤੁਹਾਨੂੰ ਜੇ ਇਹ ਲਿਖਿਆ ਹੋਇਆ ਦੇਖਦਾ ਹੈ ਕਿ ਪਹਿਲੀ ਕਿਸਤ ਦਾ ਪ੍ਰੋਸੈਸ ਪੂਰਾ ਹੋ ਚੁੱਕਾ ਹੈ ਤਾਂ ਤੁਹਾਨੂੰ ਨਾਲ ਹੀ ਨਾਲ ਪੈਸਾ ਕਰੈਡਿਟ ਹੋਣ ਦੀ ਤਰੀਕ ਤੇ ਯੂਟੀਆਰ ਨੰਬਰ ਦਿਖ ਜਾਵੇਗਾ। ਤੁਸੀਂ ਇਸ ਯੂਟੀਆਰ ਨੂੰ ਨੋਟ ਕਰ ਲੈਣਾ ਹੈ।


ਇਸ ਤੋਂ ਬਾਅਦ ਇਨ੍ਹਾਂ ਸਟੇਪਸ ਨੂੰ ਕਰੋ ਫਾਲੋ


1. ਸਭ ਤੋਂ ਪਹਿਲਾ ਆਪਣੇ Registered mobile number ਦਾ ਇਨ ਬਾਕਸ ਚੈੱਕ ਕਰੋ। ਸੰਭਵ ਹੈ ਕਿ ਬੈਂਕ ਵੱਲੋਂ ਪ੍ਰਾਪਤ ਮੈਸੇਜ ਨੂੰ ਤੁਸੀਂ ਪੜ੍ਹ ਸਕਦੇ ਹੋ।


2. ਜੇ ਬੈਂਕ ਵੱਲੋਂ ਕੋਈ ਮੈਸੇਜ ਨਹੀਂ ਮਿਲਿਆ ਹੈ ਤਾਂ ਤੁਸੀਂ ਇੰਟਰਨੈੱਟ ਬੈਂਕਿੰਗ ਰਾਹੀਂ ਆਪਣਾ ਅਕਾਊਂਟ ਬੈਲੇਂਸ ਚੈੱਕ ਕਰ ਸਕਦੇ ਹੋ। ਤੁਸੀਂ ਜੇ ਇੰਟਰਨੈੱਟ ਬੈਂਕਿੰਗ ਯੂਜ਼ ਨਹੀਂ ਕਰਦੇ ਤਾਂ ਬੈਂਕ ਦੀ ਸ਼ਾਖਾ ’ਚ ਜਾ ਕੇ ਬੈਲੇਂਸ ਚੈੱਕ ਕਰਵਾ ਸਕਦੇ ਹੋ। ਜੇ ਰਕਮ ਤੁਹਾਡੇ ਅਕਾਊਂਟ ’ਚ ਕਰੈਡਿਟ ਨਹੀਂ ਹੋਈ ਹੈ ਤਾਂ ਤੁਸੀਂ ਬੈਂਕ ਅਧਿਕਾਰੀ ਨੂੰ ਯੂਟੀਆਰ ਨੰਬਰ ਨਾਲ ਸ਼ਿਕਾਇਤ ਦਰਜ ਕਰਾ ਸਕਦੇ ਹੋ।


ਇਨ੍ਹਾਂ ’ਚ ਕੋਈ ਵੀ ਸਟੇਟਸ ਤੁਹਾਨੂੰ ਨਹੀਂ ਦਿਖਾਈ ਦਿੰਦਾ ਤਾਂ ਫਿਰ ਤੁਸੀਂ ਪੀਐੱਮ ਕਿਸਾਨ ਦੀ Helpline number ’ਤੇ ਕਾਲ ਕਰਨਾ ਚਾਹੀਦਾ ਹੈ। ਪੀਐੱਮ ਕਿਸਾਨ ਦਾ Helpline number 011-24300606 ਹੈ। ਤੁਸੀਂ ਪੀਐੱਮ ਕਿਸਾਨ ਦੀ ਵੈੱਬਸਾਈਟ ਰਾਹੀਂ ਵੀ ਸ਼ਿਕਾਇਤ ਦਰਜ ਕਰਾ ਸਕਦੇ ਹੋ।


Posted By: Rajnish Kaur