ਜੇਐੱਨਐੱਨ, ਨਵੀਂ ਦਿੱਲੀ : PM Kisan ਯੋਜਨਾ ਤਹਿਤ ਹੁਣ ਤਕ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ 2,000 ਰੁਪਏ ਦੀਆਂ ਪੰਜ ਕਿਸ਼ਤਾਂ ਭੇਜ ਚੁੱਕੀ ਹੈ ਤੇ 6ਵੀਂ ਕਿਸ਼ਤ ਲਈ ਵੀ ਗ੍ਰਾਂਟ ਜਾਰੀ ਕਰ ਚੁੱਕੀ ਹੈ। ਜੇ ਤੁਸੀਂ ਵੀ ਇਸ ਯੋਜਨਾ ਦੇ ਲਾਭਪਾਤਰੀ ਹੈ ਤੇ ਇਹ ਜਾਨਣਾ ਚਾਹੁੰਦੇ ਹੋ ਕਿ ਤੁਹਾਡੇ ਖਾਤੇ 'ਚ ਸਰਕਾਰ ਨੇ ਹੁਣ ਤਕ ਕਿੰਨੀ ਰਕਮ ਜਾਂ ਕਿੰਨੀਆਂ ਕਿਸ਼ਤਾਂ ਭੇਜੀਆਂ ਹਨ ਤਾਂ ਤੁਸੀਂ ਕੁਝ ਮਿੰਟਾਂ 'ਚ ਇਹ ਚੈੱਕ ਕਰ ਸਕਦੇ ਹੋ। ਸਰਕਾਰ PM Kisan ਪੋਰਟਲ ਦੇ ਰਾਹੀਂ ਕਿਸਾਨਾਂ ਨੂੰ ਇਸ ਸਕੀਮ ਨਾਲ ਜੁੜੇ ਤਮਾਮ ਤਰੀਕਿਆਂ ਦੀ ਸੁਵਿਧਾ ਉਪਲਬਧ ਕਰਵਾਉਂਦੀ ਹੈ।

ਇੰਸਟਾਲਮੈਂਟ ਮਿਲੀ ਹੈ ਜਾਂ ਨਹੀਂ ਇਸ ਤਰ੍ਹਾਂ ਕਰ ਸਕਦੇ ਹੋ ਜਾਂਚ


  • ਸਭ ਤੋਂ ਪਹਿਲਾਂ PM Kisan ਦੀ ਅਧਿਕਾਰਿਕ ਵੈੱਬਸਾਈਟ 'ਤੇ ਲਾਗਇਨ ਕਰੋ।

  • ਹੁਣ 'Farmers Corner' 'ਤੇ ਜਾਓ।

  • ਇੱਥੇ ਤੁਹਾਨੂੰ 'Beneficiary Status' ਦੀ ਆਪਸ਼ਨ ਮਿਲੇਗੀ।

  • 'Beneficiary Status' ਦੀ ਆਪਸ਼ਨ 'ਤੇ ਕਲਿਕ ਕਰੋ।

  • ਹੁਣ ਤੁਹਾਡੇ ਸਾਹਮਣੇ ਨਵਾਂ ਪੇਜ ਖੁੱਲ੍ਹੇਗਾ।

  • ਨਵੇਂ ਪੇਜ 'ਤੇ ਤੁਸੀਂ ਆਧਾਰ ਨੰਬਰ, ਬੈਂਕ ਅਕਾਊਂਟ ਜਾਂ ਮੋਬਾਈਲ ਨੰਬਰ 'ਚ ਕਈ ਬਦਲਾਅ ਚੁਣਨੇ ਪੈਣਗੇ।

  • ਤੁਸੀਂ ਜਿਸ ਆਪਸ਼ਨ ਨੂੰ ਚੁਣਿਆ ਹੈ, ਉਹ ਨੰਬਰ ਦਿੱਤੇ ਗਏ ਸਥਾਨ 'ਤੇ ਪਾਓ।
  • ਹੁਣ ਤੁਹਾਨੂੰ ਲਿੰਕ 'ਤੇ ਕਲਿਕ ਕਰਨਾ ਪਵੇਗਾ।


ਹੁਣ ਤੁਹਾਡੇ ਸਾਹਮਣੇ ਪੂਰਾ ਡਾਟਾ ਆ ਜਾਵੇਗਾ। ਇਸ ਨਾਲ ਤੁਹਾਡੇ ਆਧਾਰ ਨੰਬਰ ਦੇ ਆਖਰੀ ਚਾਰ ਡਿਜੀਟ, ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਦੇ ਵੀ ਆਖਰੀ ਚਾਰ ਅੰਕ ਦੇਖਣ ਨੂੰ ਮਿਲਣਗੇ। ਤੁਹਾਨੂੰ ਪਤਾ, ਰਜਿਸਟ੍ਰੇਸ਼ਨ ਦੀ ਗਿਣਤੀ, ਰਜਿਸਟ੍ਰੇਸ਼ਨ ਦੀ ਤਰੀਕ ਤੇ ਰਜਿਸਟ੍ਰੇਸ਼ਨ ਦੀ ਸਥਿਤੀ ਵੀ ਤੁਹਾਨੂੰ ਮਿਲ ਜਾਵੇਗੀ। ਨਾਲ ਹੀ ਤੁਹਾਨੂੰ ਇਹ ਜਾਣਕਾਰੀ ਵੀ ਮਿਲੇਗੀ। ਇਸ ਦੇ ਬਾਅਦ ਹਰ ਕਿਸ਼ਤ ਦੇ ਭੁਗਤਾਨ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਜੇਵੇਗੀ। ਇਸ ਨਾਲ ਕਿਸ਼ਤ ਦੀ ਗਿਣਤੀ, ਅਕਾਊਂਟ ਨੰਬਰ ਦੇ ਆਖਰੀ ਅੰਕ, ਪੈਸਾ ਕ੍ਰੈਡਿਟ ਦੀ ਤਰੀਕ, ਯੂਟੀਆਰ ਨੰਬਰ ਦਰਜ ਹੈ। ਇਸ ਦੇ ਇਲਾਵਾ ਜੇ ਕੋਈ ਟ੍ਰਾਂਜੈਕਸ਼ਨ ਫੇਲ੍ਹ ਹੋਇਆ ਤਾਂ ਇਸ ਦੀ ਵਜ੍ਹਾ ਵੀ ਇੱਥੇ ਹੀ ਤੁਹਾਨੂੰ ਦਰਜ ਮਿਲੇਗੀ।

Posted By: Sarabjeet Kaur