ਜੇਐੱਨਐੱਨ, ਨਵੀਂ ਦਿੱਲੀ : PM Kisan Samman nidhi Yojana ਦੇ ਅਧੀਨ 9.5 ਕਰੋੜ ਕਿਸਾਨਾਂ ਲਈ 19,000 ਕਰੋੜ ਰੁਪਏ ਦੀ ਰਾਸ਼ੀ ਸ਼ੁੱਕਰਵਾਰ ਨੂੰ PM Modi ਵੱਲੋਂ ਜਾਰੀ ਕਰ ਦਿੱਤੀ ਗਈ ਹੈ। PM Kisan Yojana ਤਹਿਤ ਲਾਭਪਾਤਰੀ ਕਿਸਾਨ ਪਰਿਵਾਰ ਨੂੰ ਮੋਦੀ ਸਰਕਾਰ ਹਰ ਸਾਲ 6000 ਰੁਪਏ ਦਿੰਦੀ ਹੈ। PM Kisan ਯੋਜਨਾ ਦੀ ਇਹ 8ਵੀਂ ਕਿਸ਼ਤ (PM Kisan 8th installment) ਹੈ। ਜੇ ਤੁਹਾਡਾ ਨਾਂ ਵੀ ਪੀਐੱਮ ਕਿਸਾਨ ਯੋਜਨਾ 'ਚ ਰਜਿਸਟਰਡ ਹੈ ਤਾਂ ਤੁਹਾਨੂੰ ਇਹ ਚੈੱਕ ਕਰ ਲੈਣਾ ਚਾਹੀਦਾ ਕਿ ਯੋਜਨਾ ਦੀ 8ਵੀਂ ਕਿਸ਼ਤ ਤੁਹਾਡੇ ਬੈਂਕ ਖਾਤੇ 'ਚ ਆਈ ਹੈ ਜਾਂ ਨਹੀਂ। ਜੇ ਤੁਹਾਡੇ ਖਾਤੇ 'ਚ ਰਾਸ਼ੀ ਨਹੀਂ ਆਈ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ।

ਕਿਵੇਂ ਚੈੱਕ ਕਰੀਏ 8ਵੀਂ ਕਿਸ਼ਤ ਦਾ ਸਟੇਟਸ

1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਲਾਗਇਨ ਕਰੋ।

2. ਇੱਥੇ ਖੱਬੇ ਪਾਸੇ ਤੁਹਾਨੂੰ Farmer's Corner ਦੀ ਆਪਸ਼ਨ ਮਿਲੇਗੀ।

3. 'Farmer's Corner' 'ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।

4. ਹੁਣ 'Beneficiary List' 'ਤੇ ਕਲਿੱਕ ਕਰੋ।

5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ 'ਤੇ ਪਿੰਡ ਚੁਣੋ ਤੇ 'Get Report' 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਪੀਐੱਮ ਕਿਸਾਨ ਦੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਆ ਜਾਵੇਗੀ। ਇਹ ਸੂਚੀ ਕਈ ਪੇਜ਼ 'ਚ ਹੁੰਦੀ ਹੈ। ਇਹ ਲਿਸਟ ਅਲਫਾਬੇਟਿਕ ਆਰਡਰ 'ਚ ਹੁੰਦੀ ਹੈ। ਤੁਸੀਂ ਲਿਸਟ 'ਚ ਆਪਣਾ ਨਾਂ ਲੱਭਣਾ ਹੁੰਦਾ ਹੈ। ਤੁਸੀਂ ਅੰਗ੍ਰੇਜ਼ੀ ਵਰਨਮਾਲਾ ਦੇ ਪਹਿਲੇ ਅਕਸ਼ਰ ਦੇ ਹਿਸਾਬ ਨਾਲ ਇਸ ਲਿਸਟ 'ਚ ਆਪਣਾ ਨਾਂ ਚੈੱਕ ਕਰ ਸਕਦੇ ਹੋ।

ਹੈਲਪਲਾਈਨ 'ਤੇ ਵੀ ਲੈ ਸਕਦੇ ਹੋ ਜਾਣਕਾਰੀ

ਕਿਸਾਨ ਪੀਐੱਮ ਕਿਸਾਨ ਹੈਲਪਲਾਈਨ ਰਾਹੀਂ ਵੀ ਜਾਣਕਾਰੀ ਲੈ ਸਕਦੇ ਹਨ ਤੇ ਕੋਈ ਸਮੱਸਿਆ ਹੋਵੇ ਤਾਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪੀਐੱਮ ਕਿਸਾਨ ਹੈਲਪਲਾਈਨ ਨੰਬਰ 155261 ਹੈ। ਇਸ ਤੋਂ ਇਲਾਵਾ ਪੀਐੱਮ ਕਿਸਾਨ ਟੋਲ ਫ੍ਰੀ ਨੰਬਰ 18001155266 ਤੇ ਪੀਐੱਮ ਕਿਸਾਨ ਲੈਂਡਲਾਈਨ ਨੰਬਰ 011-23381092, 23382401 ਵੀ ਹੈ। ਪੀਐੱਮ ਕਿਸਾਨ ਦੀ ਇਕ ਹੋਰ ਹੈਲਪਲਾਈਨ 0120-6025109 ਤੇ ਈ-ਮੇਲ ਆਈਡੀ pmkisan-ict@gov.in ਹੈ।

Posted By: Amita Verma