ਨਈਂ ਦੁਨੀਆ, ਜੇਐੱਨਐੱਨ : ਕੇਂਦਰ ਸਰਕਾਰ ਵੱਲੋਂ #UMANG ਨੂੰ ਲਾਂਚ ਕੀਤਾ ਗਿਆ ਹੈ। ਇਸ ਐਪ ਦੀ ਮਦਦ ਨਾਲ ਪੀਐੱਮ ਆਵਾਸ ਯੋਜਨਾ ਤੇ ਅਟਲ ਪੈਂਨਸ਼ਨ ਯੋਜਨਾ ਸਣੇ ਹੋਰ ਸਰਕਾਰੀ ਯੋਜਨਾਵਾਂ ਨਾਲ ਜੁੜੀ ਜਾਣਕਾਰੀ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ। ਪੀਐੱਮ ਆਵਾਸ ਯੋਜਨਾ ਰਾਹੀਂ ਸਰਕਾਰ ਨੇ ਦੇਸ਼ ਦੀ ਗ਼ਰੀਬ ਜਨਤਾ ਨੂੰ ਸਸਤੀ ਦਰ 'ਤੇ ਘਰ ਉਪਲੱਬਧ ਕਰਵਾਉਣ ਦੀ ਸਹੂਲਤ ਦਿੱਤੀ ਹੈ। ਅਸੀਂ ਯੋਜਨਾ 'ਚ ਸਰਕਾਰ ਵੱਲੋਂ ਢਾਈ ਲੱਖ ਰੁਪਏ ਤਕ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਦੂਜੇ ਪਾਸੇ ਅਟੱਲ ਪੈਂਨਸ਼ਨ ਯੋਜਨਾ ਰਾਹੀਂ ਥੋੜੀ ਜਿਹੀ ਰਾਸ਼ੀ ਕਰਦੇ ਰਹਿਣ 'ਤੇ 60 ਸਾਲ ਦੀ ਉਮਰ ਤੋਂ ਬਾਅਦ ਮਹੀਨੇ ਦੀ ਪੈਂਨਸ਼ਨ 'ਚ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਹੈ।

ਉਮੰਗ ਐਪ ਇੰਡੀਆ ਨੇ ਕੀਤਾ ਟਵੀਟ

ਪੀਐੱਮ ਆਵਾਸ ਯੋਜਨਾ ਤੇ ਅਟੱਲ ਪੈਂਨਸ਼ਨ ਯੋਜਨਾ ਨੂੰ ਲੈ ਕੇ ਉਮੰਗ ਐਪ ਇੰਡੀਆ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਟਵੀਟ 'ਚ ਪੀਐੱਮ ਆਵਾਸ ਯੋਜਨਾ ਨੂੰ ਲੈ ਕੇ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਸ਼ਹਿਰੀ ਨਾਗਰਿਕਾਂ ਨੂੰ ਕਿਫਾਆਤੀ ਆਵਾਸ ਪ੍ਰਦਾਨ ਕਰਨ ਲਈ 'ਸਾਰਿਆਂ ਲਈ ਆਵਾਸ' ਪਹਿਲ ਦੇ ਤੌਰ 'ਤੇ ਤਹਿਤ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦੀ ਸ਼ੁਰੂਆਤ ਕੀਤੀ ਹੈ। ਨਾਗਰਿਕ UMANG ਐਪ ਦੇ ਮਾਧਿਅਮ ਨਾਲ ਆਸਾਨੀ ਨਾਲ ਇਸ ਯੋਜਨਾ ਨਾਲ ਸੰਬੰਧਿਤ ਸਾਰੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਨ।

ਦੂਜੇ ਅਟੱਲ ਪੈਂਨਸ਼ਨ ਯੋਜਨਾ ਨੂੰ ਲੈ ਕੇ ਉਮੰਗ ਐਪ ਇੰਡੀਆ ਨੇ ਟਵੀਟ ਕਰਦੇ ਹੋਏ ਲਿਖਿਆ ਅਟੱਲ ਪੈਂਨਸ਼ਨ ਯੋਜਨਾ ਸਰਕਾਰ ਵੱਲੋਂ ਸੰਚਾਲਿਤ ਇਕ ਯੋਜਨਾ ਹੈ। ਯੂਜ਼ਰਜ਼ ਇਸ ਯੋਜਨਾ ਨਾਲ ਜੁੜੀ ਜਾਣਕਾਰੀ ਸਿੱਧੇ ਉਮੰਗ ਐਪ ਰਾਹੀਂ ਹਾਸਲ ਕਰ ਸਕਦੇ ਹੋ।

#NewOnUMANG | #AtalPensionYojana is a Government-backed pension scheme, primarily targeted at the unorganised sector. Users can get all scheme related details directly from #UMANGApp. To know more, please watch this video 👉 https://t.co/Fyl7tYqYNJ

🤙 97183-97183. @DOPPW_India pic.twitter.com/5teoWGrGqs

Posted By: Ravneet Kaur