ਨਵੀਂ ਦਿੱਲੀ: ਇਨ੍ਹੀਂ ਦਿਨੀਂ ਆਨਲਾਈਨ ਤੇ ਏਟੀਐੱਮ ਕਾਰਡ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਬੈਂਕਾਂ ਤੇ ਰਿਜ਼ਰਵ ਬੈਂਕਾਂ ਨੇ ਜਿੱਥੇ ਲੋਕਾਂ ਨੂੰ ਸਾਵਧਾਨ ਕਰਨ ’ਚ ਲੱਗੇ ਹਨ, ਉੱਥੇ ਹੁਣ ਖ਼ਬਰ ਹੈ ਕਿ ਏਟੀਐੱਮ ’ਚੋਂ ਪੈਸੇ ਕਢਵਾਉਣ ਵਈ ਵੱਡਾ ਨਿਯਮ ਆ ਸਕਦਾ ਹੈ। ਜੇਕਰ ਇਹ ਨਿਯਮ ਲਾਗੂ ਹੋ ਜਾਂਦਾ ਹੈ ਤੇੇ ਇਸ ਦਾ ਤੁਹਾਡੇ ’ਤੇ ਸਿੱਧਾ ਅਸਰ ਪਵੇਗਾ।

ਮੀਡੀਆ ਰਿਪੋਰਟ ਅਨੁਸਾਰ ਦਿੱਲੀ ਸੂਬਾ ਪੱਧਰੀ ਬੈਂਕ ਕਮੇਟੀ ਨੇ ਬੈਂਕਾਂ ਨੂੰ ਸੁਝਾਅ ਦਿੱਤਾ ਹੈ ਕਿ ਕਿਸੇ ਵੀ ਬੈਂਕ ਏਟੀਐੱਮ ’ਚੋਂ ਇਕ ਤੋਂ ਦੋ ਵਾਰ ਪੈਸੇ ਕਢਵਾਉਣ ਦੇ ਸਮੇਂ ’ਚ 6 ਤੋਂ 12 ਘੰਟੇ ਦਾ ਅੰਤਰਾਲ ਹੋਣਾ ਚਾਹੀਦਾ ਹੈ। ਮਤਲਬ ਜੇਕਰ ਗਾਹਕ ਨੇ ਇਕ ਵਾਰ ਸਵੇਰੇ 11 ਵਜੇ ਪੈਸੇ ਕਢਵਾਏ ਹਨ ਤਾਂ ਦੂਸਰੀ ਵਾਰ ਉਹ ਸ਼ਾਮ ਨੂੰ ਪੰਜ ਵਜੇ ਤੋਂ ਰਾਤ 11 ਵਜੇ ਤਕ ਪੈਸੇ ਕਢਵਾ ਸਕਦਾ ਹੈ।

ਕਮੇਟੀ ਨੇ ਕਿਹਾ ਹੈ ਕਿ ਏਟੀਐੱਮ ਰਾਹÄ ਧੋਖਾਧੜੀ ਜ਼ਿਆਦਾ ਹੁੰਦੇ ਹਨ ਤੇ ਉਹ ਵੀ ਜ਼ਿਆਦਾਤਰ ਰਾਤ ਨੂੰ ਹੁੰਦੇ ਹਨ। ਅਜਿਹੇ ’ਚ ਕੈਸ਼ ਕਢਵਾਉਣ ਸਬੰਧੀ ਚੁੱਕੇ ਗਏ ਇਨ੍ਹਾਂ ਕਦਮਾਂ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਣ ’ਚ ਮਦਦ ਮਿਲ ਸਕਦੀ ਹੈ।

ਇਕ ਅੰਗਰੇਜ਼ੀ ਅਖ਼ਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਓਰੀਐਂਟਲ ਬੈਂਕ ਆਫ਼ ਕਮਰਸ ਦੇ ਐੱਮਡੀ ਤੇ ਸੀਈਓ ਮੁਕੇਸ਼ ਜੈਨ ਨੇ ਦੱਸਿਆ ਕਿ ਲੈਣ ਦੇਣ ਵਿਚਾਲੇ ਅੰਤਰਾਲ ਹੋਣ ਨਾਲ ਧੋਖਾਧੜੀ ਘੱਟ ਹੋ ਸਕਦੀ ਹੈ। ਇਸ ਸਬੰਧੀ ਚਰਚਾ ਹੋਈ ਹੈ ਤੇ ਇਸ਼ ਪ੍ਰਸਤਾਵ ਨੂੰ ਸਵੀਕਾਰ ਕਰਲਿਆ ਜਾਂਦਾ ਹੈ ਤਾਂ ਫਿਰ ਲੋਕ ਇਕੱਠੇ ਦੋ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ।

Posted By: Akash Deep