ਜੇਐੱਨਐੱਨ, ਨਵੀਂ ਦਿੱਲੀ : ਹਾਲ ਦੇ ਕੁਝ ਸਾਲਾਂ 'ਚ EPFO ਨੇ ਆਪਣੀਆਂ ਸੇਵਾਵਾਂ ਨੂੰ ਆਨਲਾਈਨ ਬਣਾਉਣ ਦੀ ਦਿਸ਼ਾ 'ਚ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ। ਇਸ ਦਿਸ਼ਾ 'ਚ ਵਿਭਾਗ ਨੇ ਯੂਨੀਵਰਸਲ ਅਕਾਊਂਟ ਨੰਬਰ ਰਾਹੀਂ ਸਭ ਤੋਂ ਅਹਿਮ ਕਦਮ ਚੁੱਕਿਆ ਸੀ। ਵਿਭਾਗ ਨੇ ਇਸ ਵਿਚਾਰ ਨਾਲ ਯੁਏਐੱਨ ਪ੍ਰਣਾਲੀ ਨੂੰ ਲਾਗੂ ਕੀਤਾ ਹੈ ਕਿ ਹਰ ਸਬਸਕ੍ਰਾਈਬਰ ਦਾ ਇਕ ਅਕਾਊਂਟ ਨੰਬਰ ਹੋਣਾ ਚਾਹੀਦਾ, ਚਾਹੇ ਉਹ ਕਿੰਨੀਆਂ ਵੀ ਨੌਕਰੀਆਂ ਬਦਲੇ। ਅਜਿਹੇ 'ਚ ਤੁਸੀਂ ਜਦੋਂ ਨੌਕਰੀ ਬਦਲਦੇ ਹੋ ਤਾਂ ਨਵੀਂ ਕੰਪਨੀ ਤੁਹਾਡੇ ਕੋਲੋਂ UAN ਮੰਗਦੀ ਹੈ ਤਾਂ ਜੋ ਤੁਹਾਡਾ ਪੁਰਾਣਾ ਪੀਐੱਫ ਨਵੀਂ ਕੰਪਨੀ 'ਚ ਟ੍ਰਾਂਸਫਰ ਕੀਤਾ ਜਾ ਸਕੇ। EPFO ਦੀ ਆਨਲਾਈਨ ਸੇਵਾਵਾਂ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਯੂਏਐੱਨ ਹੋਣਾ ਚਾਹੀਦਾ।

ਜੇ ਤੁਸੀਂ ਵੀ ਪੀਐੱਫ ਦੀ ਕਿਸੇ ਵੀ ਆਨਲਾਈਨ ਸਰਵਿਸ ਦਾ ਫਾਇਦਾ ਲੈਣਾ ਹੈ ਤਾਂ ਤੁਹਾਨੂੰ ਆਪਣਾ UAN ਨੰਬਰ ਪਤਾ ਹੋਣਾ ਚਾਹੀਦਾ। ਅਜਿਹੇ 'ਚ ਤੁਹਾਨੂੰ ਆਪਣੀ ਕੰਪਨੀ ਦੇ ਐੱਚਆਰ ਡਿਪਾਰਟਮੈਂਟ ਤੋਂ ਯੂਏਐੱਨ ਨੰਬਰ ਦੀ ਜਾਣਕਾਰੀ ਮੰਗਣੀ ਚਾਹੀਦੀ। ਜੇ ਤੁਸੀਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਤਾਂ EPFO ਨੇ ਯੂਏਐੱਨ ਪੋਰਟਲ ਰਾਹੀਂ ਇਹ ਨੰਬਰ ਖ਼ੁਦ ਪਤਾ ਲੱਗਾ ਸਕਦੇ ਹੋ। ਇਸ ਲਈ ਤੁਹਾਨੂੰ ਇਕ ਆਸਾਨ ਪ੍ਰਕਿਰਿਆ ਨੂੰ ਫਾਲੋ ਕਰਨਾ ਹੋਵੇਗਾ।

ਆਓ ਜਾਣਦੇ ਹਾਂ ਯੂਏਐੱਨ ਨੰਬਰ ਪਤਾ ਕਰਨ ਦਾ ਸਟੈਪ-ਬਾਇ-ਸਟੈਪ ਤਰੀਕਾ :

1. ਆਪਣੇ ਕੰਪਿਊਟਰ ਜਾਂ ਮੋਬਾਈਲ ਦੇ ਬ੍ਰਾਊਜ਼ਰ 'ਤੇ ਈਪੀਐੱਫਓ ਦੇ ਯੂਨੀਫਾਇਡ ਮੈਂਬਰ ਪੋਰਟਲ 'ਤੇ ਲਾਗ ਆਨ ਕਰੋ।

2. ਵੈੱਬਸਾਈਟ ਦੇ ਖੱਬੇ ਪਾਸੇ 'important links' ਸੈਕਸ਼ਨ 'ਚ ‘Know your UAN status’ ਨੂੰ ਚੁਣੋ।

3. ਹੁਣ ਆਪਣਾ ਪੀਐੱਫ ਅਕਾਊਂਟ ਨੰਬਰ ਜਾਂ ਆਧਾਰ ਨੰਬਰ ਜਾਂ ਪੈਨ ਨੰਬਰ ਨਾਲ ਜਨਮ, ਜਨਮ ਦੀ ਤਾਰੀਖ਼, ਮੋਬਾਈਲ ਨੰਬਰ ਤੇ ਈਮੇਲ ਆਈਡੀ ਦਾਖਲ ਕਰੋ। ਜੇ ਤੁਹਾਨੂੰ ਈਪੀਐੱਫ ਮੈਂਬਰ ਆਈਡੀ ਨਹੀਂ ਪਤਾ ਤਾਂ ਤੁਸੀਂ ਆਪਣੀ ਸੈਲਰੀ ਸਲਿਪ 'ਤੇ ਦੇਖ ਸਕਦੇ ਹੋ।

4. ਇਨ੍ਹਾਂ ਜਾਣਕਾਰੀਆਂ ਨੂੰ ਭਰਨ ਤੋਂ ਬਾਅਦ ਤੁਹਾਨੂੰ ਪੰਜੀਕ੍ਰਤ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ।

5. ਓਟੀਪੀ ਪਾਉਣ ਤੋਂ ਬਾਅਦ ਤੁਹਾਡਾ ਯੂਏਐੱਨ ਨੰਬਰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।

ਈਪੀਐੱਫਓ ਨੇ ਇਸ ਲਈ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਕੋਈ ਵੀ EPF Subscirber ਕਿਸੇ ਸੈਟਪ ਨੂੰ ਫਾਲੋ ਕਰਦਿਆਂ ਆਪਣੇ ਯੂਏਐੱਨ ਨੰਬਰ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Posted By: Amita Verma