PF WhatsApp Helpline : ਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਮੁਲਾਜ਼ਮਾਂ ਲਈ ਨਵੀਂ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਪੀਐੱਫ (PF) ਖਾਤਾਧਾਰਕਾਂ ਲਈ WhatsApp ਹੈਲਪਲਾਈਨ ਸੇਵਾ ਸ਼ੁਰੂ ਹੋਈ ਹੈ ਜਿਸ ਨਾਲ ਹੁਣ ਉਨ੍ਹਾਂ ਦੇ ਅਕਾਊਂਟ ਨਾਲ ਜੁੜੀ ਪਰੇਸ਼ਾਨੀ ਹੱਲ ਹੋ ਸਕੇਗੀ। ਇਸ ਨਵੀਂ ਸਹੂਲਤ ਤੋਂ ਬਾਅਦ ਮੁਲਾਜ਼ਮਾਂ ਨੂੰ EPFO ਦਫ਼ਤਰ ਦੇ ਚੱਕਰ ਲਗਾਉਣ ਤੋਂ ਮੁਕਤੀ ਮਿਲੇਗੀ। ਇਹ ਵ੍ਹਟਸਐਪ ਹੈਲਪਲਾਈਨ ਸਰਵਿਸ 138 ਖੇਤਰੀ ਦਫ਼ਤਰ 'ਚ ਸ਼ੁਰੂ ਹੋ ਗਈ। EPFO ਖਾਤਾਧਾਰਕ ਵ੍ਹਟਸਐਪ ਮੈਸੇਜ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਹਰ ਖੇਤਰ ਦਾ ਨੰਬਰ ਅਲੱਗ-ਅਲੱਗ ਹੈ। ਆਪਣੇ ਖੇਤਰ ਦਾ WhatsApp ਨੰਬਰ ਪਤਾ ਲਗਾਉਣ ਲਈ ਇਸ ਲਿੰਕ 'ਤੇ https://www.epfindia.gov.in/site_docs/PDFs/Downloads_PDFs/WhatsApp_Helpline.pdf ਕਲਿੱਕ ਕਰੋ।

ਕਦੋਂ ਹੋਈ ਕਰਮਚਾਰੀ ਭਵਿੱਖ ਨਿਧੀ ਦੀ ਸ਼ੁਰੂਆਤ?

ਕਰਮਚਾਰੀ ਭਵਿੱਖ ਨਿਧੀ ਸਰਕਾਰੀ ਤੇ ਪ੍ਰਾਈਵੇਟ ਖੇਤਰਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਬਚਤ ਦਾ ਪ੍ਰਮੁੱਖ ਜ਼ਰੀਆ ਹੈ। ਇਸ ਦੀ ਸ਼ੁਰੂਆਤ 15 ਨਵੰਬਰ 1951 ਨੂੰ ਕਰਮਚਾਰੀ ਭਵਿੱਖ ਨਿਧੀ ਆਰਡੀਨੈਂਸ ਆਉਣ ਤੋਂ ਬਾਅਦ ਹੋਈ। ਇਸ ਤੋਂ ਬਾਅਦ ਐਕਟ 1952 ਪਾਸ ਕੀਤਾ ਗਿਆ ਜਿਸ ਨੂੰ ਹੁਣ ਮੁਲਾਜ਼ਮ ਭਵਿੱਖ ਨਿਧੀ ਤੇ ਵੱਖ-ਵੱਖ ਵਿਵਸਥਾ ਐਕਟ 1952 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫਿਲਹਾਲ ਇਹ ਐਕਟ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਲਾਗੂ ਹੈ। 1952 'ਚ ਐਕਟ ਦੇ ਲਾਗੂ ਹੋਣ ਤੋਂ ਬਾਅਦ ਤੋਂ ਹੁਣ ਤਕ ਇਸ ਵਿਚ 15 ਵਾਰ ਸੋਧ ਹੋਈ ਹੈ।

ਕੀ ਹਨ ਪੀਐੱਫ ਅਕਾਊਂਟ ਦੇ ਫਾਇਦੇ?

1. ਪੀਐੱਫ ਅਕਾਊਂਟ ਖੁੱਲ੍ਹਦੇ ਹੀ ਮੁਲਾਜ਼ਮਾਂ ਦਾ ਬੀਮਾ ਵੀ ਹੋ ਜਾਂਦਾ ਹੈ। ਕਰਮਚਾਰੀ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਤਹਿਤ 6 ਲੱਖ ਰੁਪਏ ਤਕ ਦਾ ਬੀਮਾ ਹੁੰਦਾ। ਮੁਲਾਜ਼ਮ ਦੀ ਮੌਤ ਹੋ ਜਾਣ 'ਤੇ ਉਸ ਨੂੰ ਨਾਮਜ਼ਦ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ।

2. ਆਮਦਨ ਕਰ ਦੀ ਧਾਰਾ 80ਸੀ ਤਹਿਤ ਮੁਲਾਜ਼ਮਾਂ ਨੂੰ ਈਪੀਐੱਫ 'ਚ ਜਮ੍ਹਾਂ ਰਕਮ 'ਤੇ ਇਨਕਮ ਟੈਕਸ ਦੀ ਛੋਟ ਮਿਲਦੀ ਹੈ।

3. ਈਪੀਐੱਫਓ 'ਚ ਮੁਲਾਜ਼ਮ ਦੀ ਬੇਸਿਕ ਸੈਲਰੀ ਤੇ ਮਹਿੰਗਾਈ ਭੱਤੇ ਦਾ 12 ਫ਼ੀਸਦੀ ਹਿੱਸਾ ਪੀਐੱਫ ਅਕਾਊਂਟ 'ਚ ਜਮ੍ਹਾਂ ਕੀਤਾ ਜਾਂਦਾ ਹੈ। ਉੱਥੇ ਹੀ ਕੰਪਨੀ ਵੀ ਬੇਸਿਕ ਸੈਲਰੀ ਤੇ ਡੀਏ ਦਾ 12 ਫ਼ੀਸਦੀ ਹਿੱਸਾ ਖਾਤੇ 'ਚ ਜਮ੍ਹਾਂ ਕਰਦੀ ਹੈ। ਜਿਸ ਵਿਚ ਕੁਝ ਹਿੱਸਾ ਮੁਲਾਜ਼ਮ ਪੈਨਸ਼ਨ ਸਕੀਮ 'ਚ ਡਿਪੋਜ਼ਿਟ ਹੁੰਦਾ ਹੈ। ਅਜਿਹੇ ਵਿਚ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਲਾਭ ਮਿਲਦਾ ਹੈ।

4. ਪੀਐੱਫ ਖਾਤੇ 'ਚ ਜਮ੍ਹਾਂ ਰਕਮ ਸੰਕਟ ਵੇਲੇ ਕੰਮ ਆਉਂਦੀ ਹੈ। ਲੋੜ ਪੈਣ 'ਤੇ ਮੁਲਾਜ਼ਮ ਪੱਕੀ ਰਕਮ ਕੱਢ ਸਕਦੇ ਹੋ।

Posted By: Seema Anand