ਨਵੀਂ ਦਿੱਲੀ, ਜੇਐੱਨਐੱਨ: ਕਿਰਤ ਮੰਤਰਾਲੇ ਨੇ ਛੇ ਕਰੋੜ ਈਪੀਐੱਫ ਸਬਸਕ੍ਰਾਈਬਰ ਨੂੰ ਤਿੰਨ ਮਹੀਨੇ ਦੀ ਬੇਸਿਕ ਸੈਲਰੀ ਤੇ ਮਹਿੰਗਾਈ ਭੱਤਾ ਦੇ ਬਰਾਬਰ ਧਰ ਰਾਸ਼ੀ ਪੀਐੱਫ ਖ਼ਾਤੇ 'ਚੋਂ ਕਢਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਵਿਡ-19 ਖ਼ਿਲਾਫ਼ ਲੜਾਈ ਲਈ ਲਾਗੂ ਕੀਤੇ ਗਏ ਲਾਕਡਾਊਨ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ ਮੰਤਰਾਲੇ ਨੇ ਮੁਲਾਜ਼ਮ ਭਵਿੱਖ ਨਿਧੀ ਯੋਜਨਾ 1952 'ਚ ਸੋਧ ਨਾਲ ਸਬੰਧਤ ਸੂਚਨਾ 29 ਮਾਰਚ ਨੂੰ ਜਾਰੀ ਕਰ ਦਿੱਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫ਼ਤੇ ਇਸ ਫ਼ੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਕਈ ਹੋਰ ਰਾਹਤ ਦੇਣ ਦਾ ਐਲਾਨ ਕੀਤਾ ਸੀ।

ਤਿੰਨ ਮਹੀਨੇ ਦੀ ਮੂਲ ਸੈਲਰੀ ਤੇ ਮਹਿੰਗਾਈ ਭੱਤਾ ਕਢਵਾ ਸਕਦੇ ਹਨ EPF Subscribers

ਮੰਤਰਾਲੇ ਵੱਲੋਂ ਜਾਰੀ ਸੂਚਨਾ ਮੁਤਾਬਕ ਮੁਲਾਜ਼ਮ ਆਪਣੀ ਤਿੰਨ ਮਹੀਨੇ ਦੀ ਮੂਲ ਸੈਲਰੀ ਤੇ ਮਹਿੰਗਾਈ ਭੱਤਾ ਜਾਂ ਉਸ ਦੇ ਪੀਐੱਫ ਖਾਤੇ 'ਚ ਜਮ੍ਹਾਂ ਕੁੱਲ ਰਾਸ਼ੀ ਦੇ 75 ਫ਼ੀਸਦੀ 'ਚੋਂ ਜੇ ਘੱਟ ਹੋਵੇ, ਉਸ ਨੂੰ ਕਢਵਾ ਸਕਦੇ ਹਨ। ਇਸ ਰਾਸ਼ੀ ਨੂੰ ਆਪਣੇ ਪੀਐੱਫ ਖਾਤੇ 'ਚ ਜਮ੍ਹਾਂ ਕਰਵਾਉਣ ਦੀ ਜ਼ਰਰੂਤ ਨਹੀਂ ਹੋਵੇਗੀ।

ਐਡ ਕੀਤਾ ਗਿਆ ਨਵਾਂ ਸਬ-ਪੈਰਾ

ਕੋਵਿਡ-19 ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ। ਅਜਿਹੇ 'ਚ ਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਤੇ ਕਾਰਖਾਨਿਆਂ ਦੇ ਮੁਲਾਜ਼ਮ ਇਸ ਨਾਨ-ਰਿਫੰਡੇਬਲ ਐਡਵਾਂਸ ਦਾ ਫਾਇਦਾ ਚੁੱਕ ਸਕਦੇ ਹਨ। ਇਸ ਦੇ ਲਈ ਈਪੀਐੱਫ ਸਕੀਮ, 1952 'ਚ ਪੈਰਾ 68 (ਐੱਲ) ਦੇ ਹੇਠਾਂ ਸਬ-ਪੈਰਾ (3) ਜੋੜਿਆ ਗਿਆ ਹੈ। ਇਹ ਸੋਧ ਇਸੇ ਮਹੀਨੇ ਦੀ 28 ਤਾਰੀਕ ਨੂੰ ਅਮਲ 'ਚ ਆ ਗਈ ਹੈ।

ਮਾਮਲਿਆਂ ਨੂੰ ਜਲਦ ਨਿਪਟਾਉਣ ਦੇ ਨਿਰਦੇਸ਼

ਇਸ ਸੂਚਨਾ ਤੋਂ ਬਾਅਦ Employees' Provident Fund Organisation (EPFO) ਨੇ ਆਪਣੇ ਫੀਲਡ ਦਫ਼ਤਰਾਂ ਨੂੰ ਕਿਸੇ ਮੈਂਬਰ ਵੱਲੋਂ ਨਿਕਾਸੀ ਦੀ ਮੰਗ ਮਿਲਣ 'ਤੇ ਜਲਦ ਪ੍ਰੋਸੈੱਸ ਕਰਨ ਦੇ ਨਿਰਦੇਸ਼ ਦਿੱਤਾ ਗਿਆ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਹੁਕਮ ਦਿੱਤਾ ਗਿਆ ਹੈ।

Posted By: Amita Verma