ਜੇਐੱਨਐੱਨ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ (EPF) ਦੇ ਕਈ ਸਾਰੇ ਫਾਇਦੇ ਹਨ। ਇਕ ਮੁਲਾਜ਼ਮ ਨੂੰ ਇਕ ਵਿੱਤੀ ਸਾਲ ’ਚ 1.5 ਲੱਖ ਰੁਪਏ ਤਕ ਦੇ ਪੀਐੱਫ ਯੋਗਦਾਨ ’ਤੇ ਇਨਕਮ ਟੈਸਟ ਐਕਟ ਦੀ ਧਾਰਾ 80C ਤਹਿਤ ਆਮਦਨ ਟੈਕਸ ’ਚ ਛੋਟ ਮਿਲਦੀ ਹੈ। ਇਸ ਤੋਂ ਇਲਾਵਾ ਵੀ ਅਜਿਹੇ ਕਈ ਸਾਰੇ ਫਾਇਦੇ ਹਨ ਜਿਹੜੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਆਪਣੇ ਮੁਲਾਜ਼ਮਾਂ ਨੂੰ ਪ੍ਰਦਾਨ ਕਰਦਾ ਹੈ। ਇਨ੍ਹਾਂ ’ਚ ਫ੍ਰੀ ਇੰਸ਼ੋਰੈਂਸ ਤੇ ਪੈਨਸ਼ਨ ਲਾਭ ਵੀ ਸ਼ਾਮਲ ਹਨ। ਆਓ ਪੀਐੱਫ ਦੇ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਜਾਣੀਏ...


ਮੁਫ਼ਤ ਬੀਮਾ

ਪੀਐੱਫ ਖਾਤਾ ਧਾਰਕ ਆਪਣੇ ਸੇਵਾਕਾਲ ਦੌਰਾਨ ਮੌਤ ਹੋਣ ’ਤੇ EDLI ਸਕੀਮ ਤਹਿਤ 7 ਲੱਖ ਰੁਪਏ ਤਕ ਦੇ ਫ੍ਰੀ ਇੰਸ਼ੋਰੈਂਸ ਦੇ ਯੋਗ ਹੁੰਦਾ ਹੈ। ਪਹਿਲਾਂ ਪੀਐੱਫ ਖਾਤਾ ਧਾਰਕਾਂ ਲਈ ਡੈਥ ਕਵਰ 6 ਲੱਖ ਰੁਪਏ ਸੀ, ਹੁਣ ਇਸ ਨੂੰ ਵਧਾ ਕੇ 7 ਲੱਖ ਰੁਪਏ ਤਕ ਕਰ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਈਡੀਐੱਲਆਈ ਯੋਜਨਾ ਤਹਿਤ ਉਪਲਬਧ ਇਸ ਬੀਮਾ ਕਵਰ ਲਈ ਪੀਐੱਫ ਖਾਤਾ ਧਾਰਕ ਨੂੰ ਵੱਖ ਤੋਂ ਕੋਈ ਇੰਸ਼ੋਰੈਂਸ ਪ੍ਰੀਮੀਅਮ ਨਹੀਂ ਦੇਣਾ ਪਵੇਗਾ।


ਪੈਨਸ਼ਨ

ਇਕ ਪੀਐੱਫ ਖਾਤਾ ਧਾਰਕ 58 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਲਈ ਯੋਗ ਹੋ ਜਾਂਦਾ ਹੈ। ਹਾਲਾਂਕਿ, ਪੈਨਸ਼ਨ ਲਈ ਪੀਐੱਫ ਖਾਤੇ ’ਚ ਘੱਟੋ-ਘੱਟ 15 ਸਾਲ ਨਿਯਮਤ ਮਾਸਿਕ ਪੀਐੱਫ ਯੋਗਦਾਨ ਹੋਣਾ ਜ਼ਰੂਰੀ ਹੈ।


ਲੋਨ

ਕਰਮਚਾਰੀ ਨੂੰ ਪੀਐੱਫ ’ਚ ਲੋਨ ਦੀ ਸਹੂਲਤ ਵੀ ਮਿਲਦੀ ਹੈ। ਵਿੱਤੀ ਸੰਕਟ ਸਮੇਂ ਪੀਐੱਫ ਖਾਤਾ ਧਾਰਕ ਪੀਐੱਫ ਬੈਲੰਸ ਦੇ ਆਧਾਰ 'ਤੇ ਕਰਜ਼ ਲੈ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਪੀਐੱਫ ਲੋਨ ’ਤੇ ਵਿਆਜ ਦਰ ਸਿਰਫ਼ ਇਕ ਫੀਸਦ ਲੱਗਦੀ ਹੈ।

Posted By: Sarabjeet Kaur