ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਤੇਜ਼ੀ ਆਈ ਹੈ। ਕੌਮੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਪੈਟਰੋਲ ਦੇ ਭਾਅ 'ਚ 5 ਪੈਸੇ ਦਾ ਉਛਾਲ ਆਇਆ। ਹੁਣ ਦਿੱਲੀ 'ਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ, ਉੱਥੇ ਹੀ ਡੀਜ਼ਲ ਦੀ ਕੀਮਤ 'ਚ ਸੋਮਵਾਰ ਨੂੰ ਦਿੱਲੀ 'ਚ 13 ਪੈਸੇ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਦਿੱਲੀ 'ਚ ਡੀਜ਼ਲ 80.53 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ-ਡੀਜ਼ਲ ਦੇ ਭਾਅ ਜਿਉਂ ਦੇ ਤਿਉਂ ਬਰਕਰਾਰ ਸਨ।

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 'ਚ ਸੋਮਵਾਰ ਨੂੰ 5 ਪੈਸੇ ਦੀ ਤੇਜ਼ੀ ਆਈ ਜਿਸ ਨਾਲ ਭਾਅ 87.19 ਰੁਪਏ ਪ੍ਰਤੀ ਲੀਟਰ ਹੋ ਗਿਆ। ਇਸੇ ਤਰ੍ਹਾਂ ਮੁੰਬਈ 'ਚ ਡੀਜ਼ਲ ਦੀ ਕੀਮਤ ਸੋਮਵਾਰ ਨੂੰ 12 ਪੈਸੇ ਦੀ ਤੇਜ਼ੀ ਨਾਲ 78.83 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਸੋਮਵਾਰ ਨੂੰ ਪੈਟਰੋਲ 82.10 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 75.64 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉੱਥੇ ਹੀ ਚੇਨਈ 'ਚ ਸੋਮਵਾਰ ਨੂੰ ਪੈਟਰੋਲ 83.68 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਇੰਝ ਚੈੱਕ ਕਰੋ ਆਪਣੇ ਸ਼ਹਿਰ ਦੇ ਭਾਅ

ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਦੇ ਭਾਅ ਪਤਾ ਕਰ ਸਕੋ ਤਾਂ SMS ਜ਼ਰੀਏ ਪਤਾ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ RSP ਲਿਖ ਕੇ 92249992249 'ਤੇ ਭੇਜਣਾ ਪਵੇਗਾ। ਇਹ ਨੰਬਰ ਇੰਡੀਅਨ ਆਇਲ ਦਾ ਹੈ ਉੱਥੇ ਹੀ ਭਾਰਤ ਪੈਟਰੋਲੀਅਮ ਵਾਲੇ RSP ਲਿਖ ਕੇ 9223112222 ਤੇ HPCL ਦੇ ਖਪਤਕਾਰ 9222201122 'ਤੇ HPPrice ਲਿਖ ਕੇ ਮੈਸੇਜ ਭੇਜ ਸਕਦੇ ਹਨ।

Posted By: Seema Anand