ਨਵੀਂ ਦਿੱਲੀ, ਜੇਐੱਨਐੱਨ : ਆਮ ਆਦਮੀ ਦੀ ਜੇਬ ਨੂੰ ਅੱਜ ਫਿਰ ਇਕ ਝਟਕਾ ਲੱਗਾ ਹੈ। ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਧਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਤਾਂ ਪੈਟਰੋਲ ਦਾ ਭਾਅ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 82 ਰੁਪਏ ਪ੍ਰਤੀ ਲੀਟਰ ਦੇ ਪਾਰ ਚੱਲੀ ਗਈ ਹੈ। ਹਾਲਾਂਕਿ ਦੇਸ਼ 'ਚ ਡੀਜ਼ਲ ਦਾ ਭਾਅ ਪਿਛਲੇ 28 ਦਿਨਾਂ ਤੋਂ ਸਥਿਰ ਬਣਿਆ ਹੋਇਆ ਹੈ। ਦਿੱਲੀ 'ਚ ਐਤਵਾਰ ਨੂੰ ਪੈਟਰੋਲ ਵਾਧੇ ਨਾਲ 82.03 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ, ਜਦ ਕਿ ਡੀਜ਼ਲ 73.56 ਰੁਪਏ ਪ੍ਰਤੀ ਲੀਟਰ 'ਤੇ ਬਣਿਆ ਹੋਇਆ ਹੈ।

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਐਤਵਾਰ ਨੂੰ ਪੈਟਰੋਲ 88.68 ਰੁਪਏ ਪ੍ਰਤੀ ਲੀਟਰ 'ਤੇ ਤੇ ਡੀਜ਼ਲ 80.11 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉੱਥੇ ਹੀ ਚੇਨਈ 'ਚ ਐਤਵਾਰ ਨੂੰ ਪੈਟਰੋਲ 85 ਰੁਪਏ ਪ੍ਰਤੀ ਲੀਟਰ, ਤਾਂ ਡੀਜ਼ਲ 78.86 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ ਐਤਵਾਰ ਨੂੰ ਪੈਟਰੋਲ 83.52 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਇੱਥੇ ਡੀਜ਼ਲ 77.06 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

Posted By: Rajnish Kaur