ਨਵੀਂ ਦਿੱਲੀ, ਬਿਜਨੈੱਸ ਡੇਸਕ : ਦੇਸ਼ 'ਚ ਪੈਟਰੋਲ ਦੀ ਕੀਮਤਾਂ 'ਚ ਮੰਗਲਵਾਰ ਨੂੰ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਮੰਗਲਵਾਰ ਨੂੰ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ ਲਗਾਤਾਰ ਸੱਤ ਦਿਨਾਂ 'ਚ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਹੀ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਡੀਜ਼ਲ ਦੇ ਰੇਟ 'ਚ ਮੰਗਲਵਾਰ ਨੂੰ 23 ਤੋਂ 25 ਪੈਸੇ ਦਾ ਉਛਾਲ ਆਇਆ ਹੈ। ਇਸ ਤੋਂ ਪਹਿਲਾਂ ਜੂਨ 'ਚ ਲਗਾਤਾਰ 21 ਦਿਨ ਪੈਟਰੋਲ-ਡੀਜ਼ਲ ਦੇ ਰੇਟ 'ਚ ਉਛਾਲ ਦੇਖਣ ਨੂੰ ਮਿਲਿਆ ਸੀ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਨੂੰ ਪੈਟਰੋਲ ਦਾ ਰੇਟ ਬਿਨਾਂ ਕਿਸੇ ਬਦਲਾਅ ਦੇ 80.43 ਰੁਪਏ ਪ੍ਰਤੀ ਲੀਟਰ 'ਤੇ ਬਣਿਆ ਹੋਇਆ ਹੈ ਤੇ ਡੀਜ਼ਲ ਦੀ ਕੀਮਤ 25 ਪੈਸੇ ਦੀ ਵਾਧੇ ਨਾਲ 80.43 ਰੁਪਏ ਪ੍ਰਤੀ ਲੀਟਰ 'ਤੇ ਬਣਾ ਹੋਇਆ ਹੈ ਤੇ ਡੀਜ਼ਲ ਗੀ ਕੀਮਤ 25 ਪੈਸੇ ਦੀ ਵਾਧੇ ਨਾਲ 80.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਨਾਲ ਹੀ ਦੇਸ਼ ਦੇ ਹੋਰ ਮਹਾਨਗਰਾਂ 'ਚ ਵੀ ਮੰਗਲਵਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ ਇਜਾਫਾ ਹੋਇਆ ਹੈ। ਮੁੰਬਈ 'ਚ ਮੰਗਲਵਾਰ ਨੂੰ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 87.19 ਰੁਪਏ ਪ੍ਰਤੀ ਲੀਟਰ 'ਤੇ ਡੀਜ਼ਲ 22 ਪੈਸੇ ਦੀ ਵਾਧੇ ਨਾਲ 79.05 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਦੂਜੇ ਪਾਸੇ ਕੋਲਕੱਤਾ 'ਚ ਪੈਟਰੋਲ ਆਪਣੀ ਪੁਰਾਣੀ ਕੀਮਤ 82.10 ਰੁਪਏ ਪ੍ਰਤੀ ਲੀਟਰ 'ਤੇ ਡੀਜ਼ਲ 25 ਪੈਸੇ ਦੇ ਵਾਧੇ ਨਾਲ 75.89 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਨੋਇਡਾ 'ਚ ਮੰਗਲਵਾਰ ਨੂੰ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 81.08 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ ਤੇ ਡੀਜ਼ਲ 21 ਪੈਸੇ ਦੀ ਵਾਧੇ ਨਾਲ 72.80 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ 'ਚ ਮੰਗਲਵਾਰ ਨੂੰ ਪੈਟਰੋਲ 78.64 ਰੁਪਏ ਪ੍ਰਤੀ ਲੀਟਰ 'ਤੇ ਤੇ ਡੀਜ਼ਲ 72.98 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੀ ਗੱਲ ਕਰੀਏ ਤਾਂ ਇੱਥੇ ਮੰਗਲਵਾਰ ਨੂੰ ਪੈਟਰੋਲ 83.31 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 77.61 ਰੁਪਏ ਪ੍ਰਤੀ 'ਤੇ ਵਿਕ ਰਿਹਾ ਹੈ।

Posted By: Ravneet Kaur